06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਬਹਿਰੇਪਨ ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣੋਂ, ਇਲਾਜ ਸੰਭਵ—ਡਾ. ਰੰਧਾਵਾ

ਤਰਨ ਤਾਰਨ, 5 ਅਗਸਤ (ਹਰਿੰਦਰ ਸਿੰਘ)—ਬਹਿਰਾਪਨ ਇਕ ਗੰਭੀਰ ਬਿਮਾਰੀ ਹੈ ਅਤੇ ਸਮੇਂ ਸਿਰ ਇਸਦੇ ਲੱਛਣ ਪਛਾਣ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਘੱਟ ਸੁਣਾਈ ਦੇਣਾ, ਗੱਲ ਨੂੰ ਸਮਝਣ ਵਿਚ ਪ੍ਰੇਸ਼ਾਨੀ, ਕੰਨਾਂ ਵਿਚ ਛਾਂ-ਛਾਂ ਦੀਆਂ ਆਵਾਜਾਂ ਆਉਣੀਆਂ, ਕੰਨ ਵਿਚ ਕੁਝ ਫਸਿਆ ਹੋਣਾ, ਟੀ.

Ad Position 21
No active advertisement
ਡਾ. ਰਾਜਬਰਿੰਦਰ ਸਿੰਘ ਰੰਧਾਵਾ 06-08-2026
ਤਰਨ ਤਾਰਨ, 5 ਅਗਸਤ (ਹਰਿੰਦਰ ਸਿੰਘ)—ਬਹਿਰਾਪਨ ਇਕ ਗੰਭੀਰ ਬਿਮਾਰੀ ਹੈ ਅਤੇ ਸਮੇਂ ਸਿਰ ਇਸਦੇ ਲੱਛਣ ਪਛਾਣ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਘੱਟ ਸੁਣਾਈ ਦੇਣਾ, ਗੱਲ ਨੂੰ ਸਮਝਣ ਵਿਚ ਪ੍ਰੇਸ਼ਾਨੀ, ਕੰਨਾਂ ਵਿਚ ਛਾਂ-ਛਾਂ ਦੀਆਂ ਆਵਾਜਾਂ ਆਉਣੀਆਂ, ਕੰਨ ਵਿਚ ਕੁਝ ਫਸਿਆ ਹੋਣਾ, ਟੀ.ਵੀ ਅਤੇ ਰੇਡੀਓ ਦੀ ਆਵਾਜ਼ ਉੱਚੀ ਕਰਕੇ ਸੁਨਣਾ, ਕੰਨ ਵਿਚ ਰੇਸ਼ਾ ਵਗਣਾ, ਕੰਨ ਵਿਚ ਦਰਦ ਰਹਿਣਾ, ਚੱਕਰ ਆਉਣਾ ਆਦਿ ਬਹਿਰਾਪਨ ਦੇ ਲੱਛਣ ਹੋ ਸਕਦੇ ਹਨ। ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਕੰਨ ਦੇ ਬਹਿਰਾਪਨ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਉਮਰ ਵਧਣਾ, ਜਿਆਦਾ ਸ਼ੋਰ ਸ਼ਰਾਬੇ ਵਾਲੀ ਜਗ੍ਹਾਂ ’ਤੇ ਕੰਮ ਕਰਨਾ, ਕੰਨਾਂ ਵਿਚ ਇਨਫੈਕਸ਼ਨ, ਕੰਨ ਦਾ ਪਰਦਾ ਫਟਿਆ ਹੋਣਾ, ਕੰਨ ਵਿਚ ਕੋਈ ਟਿਉਮਰ ਜਾਂ ਹੱਡੀ ਵਧੀ ਹੋਣਾ, ਕੰਨ ਵਿਚ ਵੈਕਸ ਜਾਂ ਫੰਗਸ ਹੋਣਾ ਆਦਿ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਅਗਰ ਕਿਸੇ ਵਿਅਕਤੀ ਵਿਚ ਉਕਤ ਲੱਛਣ ਦਿਖਾਈ ਦਿੰਦੇ ਹਨ ਤਾਂ ਤਰੁੰਤ ਮਾਹਰ ਡਾਕਟਰ ਪਾਸੋਂ ਆਪਣਾ ਚੈਕਅੱਪ ਸਮੇਂ ਸਿਰ ਜਰੂਰ ਕਰਵਾਉਣਾ ਚਾਹੀਦਾ ਹੈ ਤਾਂ ਕਿ ਬਹਿਰੇਪਨ ਤੋਂ ਬਚਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਮੀਂਹ ਘੱਟ ਪੈਣ ਦੇ ਮੱਦੇਨਜ਼ਰ ਸਰਕਾਰ ਚੇਤੰਨ ਰਹੇ-ਕੁੱਲ ਹਿੰਦ ਕਿਸਾਨ ਸਭਾ ਅਗਲੀ ਖ਼ਬਰ ਪੰਜਾਬ ਦੇ ਸਮੂਹ ਮੁਲਾਜ਼ਮ ਕੱਲ੍ਹ ਨੂੰ ਪਰਿਵਾਰਾਂ ਸਮੇਤ ਚੰਡੀਗੜ੍ਹ ਵੱਲ ਕੂਚ ਕਰਨ- ਜੰਗ ਸ਼ੇਰ ਬੋਪਾਰਾਏ
Ad Position 24
No active advertisement