19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਪਹਿਲਾਂ ਰੋਡ ਟੈਕਸ ਤੇ ਫਿਰ ਟੋਲ ਟੈਕਸ ਪਰ ਸਹੂਲਤਾਂ ਨੂੰ ਤਰਸ ਰਹੇ ਲੋਕ <br/>

Ad Position 21
No active advertisement
ਅਜੀਤ ਡੈਸਕ 01-03-2026

ਹਰੀਕੇ ਪੱਤਣ, 28 ਫਰਵਰੀ (ਸੰਜੀਵ ਕੁੰਦਰਾ)- ਗੱਡੀ ਖਰੀਦਣ ਸਮੇ ਪਹਿਲਾਂ ਰੋਡ ਟੈਕਸ ਅਤੇ ਫਿਰ ਜਦ ਵੀ ਕਿਸੇ ਸੜਕ ਚਾਹੇ ਉਹ ਸਟੇਟ ਹਾਈਵੇ ਹੋਵੇ ਜਾਂ ਨੈਸ਼ਨਲ ਹਾਈਵੇ ਹੋਵੇ ਮਹਿੰਗਾਂ ਟੋਲ ਟੈਕਸ ਦਿੱਤੇ ਬਿਨਾਂ ਗੱਡੀ ਸੜਕ ਤੇ ਲੈ ਕੇ ਜਾਣਾ ਮੁਮਕਿਨ ਨਹੀਂ ਪਰ ਇਹ ਸਭ ਕੁੱਝ ਦੇਣ ਦੇ ਬਾਵਜੂਦ ਵੀ ਰਾਹਗੀਰ ਖਸਤਾ ਹਾਲਤ ਸੜਕਾਂ ਦਾ ਸੰਤਾਪ ਭੋਗ ਰਹੇ ਹਨ ਤੇ ਟੁੱਟੀਆਂ ਸੜਕਾਂ ਕਾਰਨ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ | ਕਸਬਾ ਹਰੀਕੇ ਪੱਤਣ ਇਲਾਕੇ ਦੀਆਂ ਖਸਤਾ ਹਾਲਤ ਸੜਕਾਂ ਵੀ ਸਰਕਾਰਾਂ ਦੇ ਦਾਅਵਿਆਂ ਦੀ ਫੂਕ ਕੱਢ ਰਹੀਆਂ ਹਨ | ਕਸਬਾ ਹਰੀਕੇ ਪੱਤਣ ਮੇਨ ਬਾਜ਼ਾਰ ਦੀ ਸੜਕ ਜੋ ਕਿ ਪੁਰਾਣਾ ਨੈਸ਼ਨਲ ਹਾਈਵੇਅ 54 ਵਜੋਂ ਜਾਣੀ ਜਾਂਦੀ ਹੈ, ਜਿਸਦੀ ਹਾਲਤ ਕਾਫੀ ਸਮੇਂ ਤੋ ਖ਼ਸਤਾ ਸੀ ਨੂੰ ਬਣਾਉਣ ਦਾ ਕੰਮ ਲੋਕ ਨਿਰਮਾਣ ਵਿਭਾਗ ਵਲੋੋਂ ਸ਼ੁਰੂ ਕੀਤਾ ਗਿਆ ਪਰ ਹਰੀਕੇ ਮੱਛੀ ਮੰਡੀ ਨਜ਼ਦੀਕ ਪੁਲੀ ਕੋਲ ਟੁੱਟਿਆਂ ਸੜਕ ਦਾ ਟੋਟਾ ਛੱਡ ਦਿੱਤਾ ਗਿਆ ਜੋ ਰਾਹਗੀਰ ਲਈ ਜਾਨ ਦਾ ਖੌਅ ਬਣਿਆ ਹੋਇਆ ਹੈ, ਛੋਟੇ ਵੱਡੇ ਵਾਹਨ ਇਸ ਵੱਡੇ ਖੱਡੇ ਵਿਚ ਵਜ ਕੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਪਰ ਵਿਭਾਗ ਦੇ ਕੰਨ 'ਤੇ ਜੂੰ ਨਹੀਂ ਸਰਕਦੀ |
ਸੰਪਰਕ ਸੜਕ ਦੀ ਹਾਲਤ ਖਸਤਾ
ਹਰੀਕੇ ਖਾਲੜਾ ਰੋਡ ਤੋਂ ਪਿੰਡ ਬੂਹ, ਕੁੱਤੀਵਾਲਾ ਨੂੰ ਜਾਂਦੀ ਸੜਕ ਦੀ ਹਾਲਾਤ ਬਹੁਤ ਹੀ ਬਦਤਰ ਹੈ | ਸੜਕ ਵਿਚ ਡੂੰਘੇ ਤੇ ਚੌੜੇ ਖੱਡੇ ਹਨ | ਪਿਛਲੇ ਕਈ ਸਾਲਾਂ ਤੋ ਸੜਕ ਦੀ ਹਾਲਤ ਬਹੁਤ ਮਾੜੀ ਹੈ ਪਰ ਅਜੇ ਤਕ ਸਾਰ ਨਹੀਂ ਲਈ ਗਈ | ਜਾਣਕਾਰੀ ਅਨੁਸਾਰ ਇਸ 6 ਕਿਲੋਮੀਟਰ ਸੜਕ ਦੇ ਟੋਟੇ ਦੀ ਮੁਰੰਮਤ ਲਈ ਟੈਂਡਰ ਵੀ ਹੋ ਚੁੱਕਾ ਹੈ ਪਰ ਸੜਕ ਬਣਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ
ਹਰੀਕੇ ਖਾਲੜਾ ਰੋਡ ਦੀ ਹਾਲਤ ਮਾੜੀ
ਹਰੀਕੇ ਖਾਲੜਾ ਸੜਕ ਜਿਸ 'ਤੇ ਟੋਲ਼ ਟੈਕਸ ਵੀ ਲਾਇਆ ਗਿਆ ਹੈ ਪਰ ਇਹ ਸੜਕ ਦੀ ਹਾਲਤ ਮਾੜੀ ਹੋ ਰਹੀ ਹੈ | ਪਿੰਡ ਬੂਹ ਹਵੇਲੀਆਂ ਮੋੜ ਨਜ਼ਦੀਕ ਸੜਕ ਕਈ ਥਾਵਾਂ ਤੋਂ ਬੈਠ ਗਈ ਹੈ, ਜੋ ਤੇਜ਼ ਰਫ਼ਤਾਰ ਵਾਹਨਾਂ ਲਈ ਬਹੁਤ ਖ਼ਤਰਨਾਕ ਹੈ | ਜੇਕਰ ਸਰਕਾਰਾਂ ਲੋਕਾਂ ਕੋਲੋਂ ਰੋਡ ਟੈਕਸ ਤੇ ਟੋਲ ਟੈਕਸ ਲੈ ਰਹੀਆਂ ਹਨ ਤਾਂ ਸਹੂਲਤਾਂ ਦੇਣਾ ਕਿਸ ਦਾ ਫਰਜ਼ ਹੈ |

Ad Position 22
No active advertisement
ਪਿਛਲੀ ਖ਼ਬਰ ਡਰੋਨ ਰਾਹੀਂ ਪਾਕਿਸਤਾਨ ਤੋਂ ਆਈ ਅਫ਼ੀਮ ਬਰਾਮਦ ਅਗਲੀ ਖ਼ਬਰ ਗਿ੍ਫ਼ਤਾਰ ਕਿਸਾਨ ਰਿਹਾਅ ਕਰੋ, ਖੰਡ ਮਿੱਲ ਚਾਲੂ ਕਰੋ- ਸੁਖਦੇਵ ਮਾਣੋਚਾਹਲ <br/>
Ad Position 24