18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਵੋਟਾਂ ਮੰਗਣ ਆਉਣ ਵਾਲੇ ਆਗੂਆਂ ਤੋਂ ਪਿਛਲੇ ਸਾਢੇ ਚਾਰ ਸਾਲਾਂ ਦਾ ਲੋਕ ਹਿਸਾਬ ਮੰਗਣ- ਅਕਸ਼ੈ

ਅੰਮ੍ਰਿਤਸਰ, 18 ਨਵੰਬਰ (ਹਰਮਿੰਦਰ ਸਿੰਘ)-ਹਲਕਾ ਉੱਤਰੀ ਤੋਂ ਭਾਜਪਾ ਦੇ ਨੌਜਵਾਨ ਆਗੂ ਅਕਸ਼ੈ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਵੀ ਕੋਈ ਆਗੂ ਉਨ੍ਹਾਂ ਕੋਲੋਂ ਵੋਟਾਂ ਮੰਗਣ ਆਵੇ ਤਾਂ ਉਸ ਤੋਂ ਪਿਛਲੇ ਸਾਢੇ ਚਾਰ ਸਾਲ ਕਿੱਥੇ ਸਨ ਇਹ ਸਵਾਲ ਕੀਤਾ ਜਾਵੇ। ਚੋਣਾਂ ਦੇ ਆਖਰੀ ਦੋ ਮਹੀਨਿਆਂ ਵਿਚ ਆ ਕੇ ਵੱਡੇ-ਵੱਡੇ ਵਾਅਦੇ ਕਰਨ ਵਾਲੇ ਆਗੂਆਂ ਤੋਂ ਉਨ੍ਹਾਂ ਦੇ ਪਿਛਲੇ ਕਾਰਜਕਾਲ ਦਾ ਹਿਸਾਬ ਮੰਗਣਾ ਲੋਕਾਂ ਦਾ ਅਧਿਕਾਰ ਹੈ।

Ad Position 21
No active advertisement
ਵਾਰਡ ਨੰ: 16 ਦੇ ਰਾਮਬਲੀ ਚੌਕ ਵਿਖੇ ਰੱਖੀ ਬੈਠਕ ਦੌਰਾਨ ਅਕਸ਼ੈ ਸ਼ਰਮਾ ਤੇ ਇਲਾਕੇ ਦੇ ਲੋਕ। ਤਸਵੀਰ : ਨਿਰਮਲ ਸਟੂਡੀਓ 19-11-2026
ਅੰਮ੍ਰਿਤਸਰ, 18 ਨਵੰਬਰ (ਹਰਮਿੰਦਰ ਸਿੰਘ)-ਹਲਕਾ ਉੱਤਰੀ ਤੋਂ ਭਾਜਪਾ ਦੇ ਨੌਜਵਾਨ ਆਗੂ ਅਕਸ਼ੈ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਵੀ ਕੋਈ ਆਗੂ ਉਨ੍ਹਾਂ ਕੋਲੋਂ ਵੋਟਾਂ ਮੰਗਣ ਆਵੇ ਤਾਂ ਉਸ ਤੋਂ ਪਿਛਲੇ ਸਾਢੇ ਚਾਰ ਸਾਲ ਕਿੱਥੇ ਸਨ ਇਹ ਸਵਾਲ ਕੀਤਾ ਜਾਵੇ। ਚੋਣਾਂ ਦੇ ਆਖਰੀ ਦੋ ਮਹੀਨਿਆਂ ਵਿਚ ਆ ਕੇ ਵੱਡੇ-ਵੱਡੇ ਵਾਅਦੇ ਕਰਨ ਵਾਲੇ ਆਗੂਆਂ ਤੋਂ ਉਨ੍ਹਾਂ ਦੇ ਪਿਛਲੇ ਕਾਰਜਕਾਲ ਦਾ ਹਿਸਾਬ ਮੰਗਣਾ ਲੋਕਾਂ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਅਸਲ ਆਗੂ ਉਹ ਹੁੰਦਾ ਹੈ ਜੋ ਚੋਣਾਂ ਤੋਂ ਪਹਿਲਾਂ ਅਤੇ ਜਿੱਤਣ ਤੋਂ ਬਾਅਦ ਵੀ ਲੋਕਾਂ ਵਿਚਕਾਰ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝੇ ਅਤੇ ਉਨ੍ਹਾਂ ਦੇ ਹੱਲ ਲਈ ਕੰਮ ਕਰੇ । ਅਕਸ਼ੈ ਸ਼ਰਮਾ ਵਾਰਡ ਨੰਬਰ 16 ਦੇ ਰਾਮਬਲੀ ਚੌਕ ਵਿਖੇ ਵਿਸ਼ਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ ਬੈਠਕ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ ਕੀਤੀ। ਅਕਸ਼ੈ ਸ਼ਰਮਾ ਨੇ ਕਿਹਾ ਕਿ ਜਦੋਂ ਇਲਾਕੇ ਦੇ ਬੱਚੇ ਨਸ਼ਿਆਂ ਦੀ ਲਪੇਟ ਵਿਚ ਆ ਰਹੇ ਸਨ, ਨੌਜਵਾਨ ਬੇਰੁਜ਼ਗਾਰ ਸਨ, ਘਰਾਂ ਵਿਚ ਪਾਣੀ ਦੀ ਸਮੱਸਿਆ ਸੀ ਅਤੇ ਪਰਿਵਾਰ ਆਰਥਿਕ ਤੇ ਸਮਾਜਿਕ ਮੁਸ਼ਕਿਲਾਂ ਨਾਲ ਜੂਝ ਰਹੇ ਸਨ, ਉਦੋਂ ਇਹ ਆਗੂ ਕਿੱਥੇ ਸਨ ? ਅੱਜ ਚੋਣਾਂ ਨੇੜੇ ਆਉਂਦਿਆਂ ਹੀ ਉਹੀ ਲੋਕ ਇਲਾਕੇ ਨੂੰ ਸੁਧਾਰਨ, ਬੱਚਿਆਂ ਦਾ ਭਵਿੱਖ ਸੰਵਾਰਨ ਅਤੇ ਸਕੂਲ-ਕਾਲਜ ਬਣਾਉਣ ਦੇ ਵਾਅਦੇ ਲੈ ਕੇ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਆਪਣੇ ਆਗੂਆਂ ਤੋਂ ਸਵਾਲ ਪੁੱਛਣ ਦੀ ਹਿੰਮਤ ਹੋਣੀ ਚਾਹੀਦੀ ਹੈ। ਉਹ ਖੁਦ ਲੋਕਾਂ ਦੇ ਨਾਲ ਖੜ੍ਹ ਕੇ ਹਰ ਪਾਰਟੀ ਦੇ ਆਗੂ ਤੋਂ ਉਸ ਦੇ ਕੰਮਾਂ ਦਾ ਹਿਸਾਬ ਮੰਗਣਗੇ।
Ad Position 22
No active advertisement
ਪਿਛਲੀ ਖ਼ਬਰ ਵਿਅਕਤੀ ਨਾਲ ਕੁੱਟਮਾਰ ਅਤੇ ਸਕੂਟਰੀ ਨੂੰ ਅੱਗ ਲਗਾਉਣ ’ ਤੇ ਮਾਮਲਾ ਦਰਜ ਅਗਲੀ ਖ਼ਬਰ ਸੜਕਾਂ ਕੰਢੇ ਪਏ ਦਰੱਖਤਾਂ ਦੇ ਵੱਡੇ ਮੁੱਢ ਬਣ ਰਹੇ ਰਾਹਗੀਰਾਂ ਲਈ ਪ੍ਰੇਸ਼ਾਨੀ
Ad Position 24