21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਲੋਹਗੜ ਨੇੜੇ ਐਕਟਿਵਾ ਸਵਾਰ ਲੁਟੇਰੇ ਵਲੋਂ ਪਰਸ ਖੋਹਣ ਮੌਕੇ ਸੜਕ ’ਤੇ ਡਿਗਣ ਕਾਰਨ ਔਰਤ ਜ਼ਖ਼ਮੀ * 2 ਮੋਬਾਈਲ ਤੇ ਨਕਦੀ ਵਾਲਾ ਪਰਸ ਖੋਹ ਕੇ ਲੁਟੇਰਾ ਹੋਇਆ ਫ਼ਰਾਰ ਵੀਡੀਓ ਵਾਇਰਲ

ਅੰਮ੍ਰਿਤਸਰ, 20 ਨਵੰਬਰ (ਰੇਸ਼ਮ ਸਿੰਘ)- ਸ਼ਹਿਰ ’ਚ ਔਰਤਾਂ ਨਾਲ ਲਗਾਤਾਰ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਦੌਰਾਨ ਇਕ ਹੋਰ ਵਾਰਦਾਤ ਦੀ ਵੀਡੀਓ ਸ਼ੋਸਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ’ਚ ਇਕ ਔਰਤ ਪਾਸੋਂ ਐਕਟਿਵਾ ਸਵਾਰ ਪਰਸ ਖੋਹ ਕੇ ਫ਼ਰਾਰ ਹੋ ਗਿਆ ਤੇ ਔਰਤ ਸੜਕ ’ਤੇ ਹੇਠਾ ਡਿਗਣ ਕਾਰਨ ਮਾਮੂਲੀ ਜ਼ਖ਼ਮੀਂ ਵੀ ਹੋ ਗਈ। ਇਸ ਘਟਨਾ ਉਪਰੰਤ ਪੁਲਿਸ ਵਲੋਂ ਕਾਰਵਾਈ ਕਰਦਿਆਂ ਪਰਚਾ ਦਰਜ ਕਰ ਲਿਆ ਗਿਆ ਹੈ।

Ad Position 21
No active advertisement
ਲੁੱਟ ਖੋਹ ਦੀ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਏ.ਸੀ.ਪੀ. ਸੁਰਿੰਦਰ ਸਿੰਘ। ਤਸਵੀਰ : ਹਰਜੀਤ ਸਿੰਘ 21-11-2026
ਅੰਮ੍ਰਿਤਸਰ, 20 ਨਵੰਬਰ (ਰੇਸ਼ਮ ਸਿੰਘ)- ਸ਼ਹਿਰ ’ਚ ਔਰਤਾਂ ਨਾਲ ਲਗਾਤਾਰ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਦੌਰਾਨ ਇਕ ਹੋਰ ਵਾਰਦਾਤ ਦੀ ਵੀਡੀਓ ਸ਼ੋਸਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ’ਚ ਇਕ ਔਰਤ ਪਾਸੋਂ ਐਕਟਿਵਾ ਸਵਾਰ ਪਰਸ ਖੋਹ ਕੇ ਫ਼ਰਾਰ ਹੋ ਗਿਆ ਤੇ ਔਰਤ ਸੜਕ ’ਤੇ ਹੇਠਾ ਡਿਗਣ ਕਾਰਨ ਮਾਮੂਲੀ ਜ਼ਖ਼ਮੀਂ ਵੀ ਹੋ ਗਈ। ਇਸ ਘਟਨਾ ਉਪਰੰਤ ਪੁਲਿਸ ਵਲੋਂ ਕਾਰਵਾਈ ਕਰਦਿਆਂ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਵੀਡੀਓ ਸਬੰਧੀ ਏ.ਸੀ.ਪੀ. ਕੇਂਦਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਸ਼ੋਸਲ ਮੀਡੀਆ ’ਤੇ ਵਾਇਰਲ ਹੋਈ ਘਟਨਾ ਲੋਹਗੜ ਨੇੜੇ ਦੀ ਹੈ ਜਿਸ ਪਾਸੋਂ ਐਕਟਿਵਾ ਸਵਾਰ ਲੁਟੇਰਾ ਪਰਸ ਖੋਹ ਕੇ ਭਜ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੀੜਤ ਔਰਤ ਦੀ ਸ਼ਨਾਖਤ ਤਾਨੀਆ ਵਜੋਂ ਹੋਈ ਹੈ ਜੋ ਕਿ ਕਟੜਾ ਖ਼ਜਾਨਾ ਦੀ ਰਹਿਣ ਵਾਲੀ ਹੈ। ਇਹ ਔਰਤ ਆਪਣੇ ਪਤੀ ਤੇ ਹੋਰ ਪਰਿਵਾਰਿਕ ਮੈਂਬਰਾਂ ਜੇਠ ਜੇਠਾਣੀ ਨਾਲ ਢਾਬੇ ਤੋਂ ਰੋਟੀ ਖਾਣ ਲਈ ਆਏ ਸਨ। ਖਾਣਾ ਖਾਣ ਉਪੰਰਤ ਇਹ ਜਦੋਂ ਆਪਣੀ ਗੱਡੀ ’ਚ ਬੈਠਣ ਲਗੇ ਤਾਂ ਐਕਟਿਵਾ ਸਵਾਰ ਲੁਟੇਰਾ ਪਰਸ ਖੋਹ ਕੇ ਫ਼ਰਾਰ ਹੋ ਗਿਆ। ਉਸਦੇ ਪਰਸ ’ਚ 2 ਮੋਬਾਈਲ ਤੇ ਕੁਝ ਨਕਦੀ ਵੀ ਸੀ। ਇਸ ਸੰਬਧੀ ਥਾਣਾ ਕੌਤਵਾਲੀ ਵਿਖੇ ਦਰਜ ਕਰ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ 28 ਨਵੰਬਰ ਨੂੰ ਹੋਵੇਗੀ- ਪ੍ਰਿੰਸੀਪਲ ਬਾਲ ਕ੍ਰਿਸ਼ਨ ਅਗਲੀ ਖ਼ਬਰ ਦਾਣਾ ਮੰਡੀਆਂ ’ਚ ਪਈ ਫ਼ਸਲ ਦੀ ਖ਼ਰੀਦ ਸੰਬੰਧੀ ਸਰਕਾਰ ਦੀ ਨੀਤੀ ਸਾਫ ਨਹੀਂ-ਪਰਗਟ ਸਿੰਘ
Ad Position 24