ਐਡਵੋਕੇਟ ਧਾਮੀ ਦੇ 6ਵੀਂ ਵਾਰ ਸਰਬ ਸੰਮਤੀ ਨਾਲ ਪ੍ਰਧਾਨ ਬਣਨ ’ਤੇ ਸਿੱਖ ਮਸਲੇ ਹੋਣਗੇ ਹੱਲ : ਜਥੇ. ਸੋਢੀ
ਨਵਾਂ ਪਿੰਡ, 20 ਨਵੰਬਰ, (ਜਸਪਾਲ ਸਿੰਘ)-ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸਰਬ ਸੰਮਤੀ ਨਾਲ 6ਵੀਂ ਵਾਰ ਪ੍ਰਧਾਨ ਚੁਣੇ ਜਾਣ ’ਤੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ, ਮੁੱਖੀ ਦਸ਼ਮੇਸ਼ ਤਰਨਾ ਦਲ ਨੇ ਕਿਹਾ ਕਿ ਐਂਡਵਕੇਟ ਧਾਮੀ ਦੇ ਸਰਬ ਸੰਮਤੀ ਨਾਲ ਪ੍ਰਧਾਨ ਤੇ ਉਨ੍ਹਾਂ ਨਾਲ ਚੁਣੇ ਗਏ ਹੋਰ ਅਹੁਦੇਦਾਰ ਜਿੰਨ੍ਹਾ ‘ਚ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਝੱਬਰ ਤੇ ਅੰਤ੍ਰਿੰਗ ਕਮੇਟੀ ਮੈਂਬਰ ਚੁਣੇ ਜਾਣ ਨਾਲ ਜਿੱਥੇ ਕੌਮੀ ਮਸਲੇ ਹੋਣਗੇ ਉੱਥੇ ਸਿੱਖ ਧਰਮ ਦੇ ਪ੍ਰਚਾਰ- ਪਸਾਰ ਹੋਰ ਨਿਖਾਰ ਆਵੇਗਾ ।
ਜਥੇਦਾਰ ਬਾਬਾ ਮੇਜਰ ਸੋਢੀ ਮੁਖੀ ਦਸਮੇਸ਼ ਤਰਨਾ ਦਲ।
21-11-2026