20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਡੀ.ਏ.ਵੀ. ਕਾਲਜ ਵਿਖੇ ਇਨੋਵੇਟਰਾਂ ਲਈ ਏ ਆਈ ਟੂਲਜ਼ ’ਤੇ ਵਰਕਸ਼ਾਪ

ਅੰਮ੍ਰਿਤਸਰ, 20 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ.

Ad Position 21
No active advertisement
ਮੁੱਖ ਬੁਲਾਰੇ ਸੁਖਸਾਗਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਵਿਭਾਗ ਦੇ ਮੁਖੀ ਪ੍ਰੋ. ਵਿਕਰਮ ਸ਼ਰਮਾ ਅਤੇ ਹੋਰ ਸਟਾਫ਼ ਮੈਂਬਰ। ਤਸਵੀਰ : ਹਰਜੀਤ ਸਿੰਘ ਸਰਕਾਰੀ ਆਈ. ਟੀ. ਆਈ. ਵਿਖੇ 5ਵੇਂ ਕੌਸ਼ਲ ਦੀਕਸ਼ਾਂਤ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ਪ੍ਰਿਯੰਕਾ ਸ਼ਰਮਾ, ਸੀਨੀਅਰ ਡਿਪਟੀ ਮੇਅਰ, ਪ੍ਰਿੰ: ਇੰਜੀ. ਸੰਜੀਵ ਕੁਮਾਰ ਸ਼ਰਮਾ ਤੇ ਹੋਰ। ਤਸਵੀਰ : ਨਿਰਮਲ ਸਟੂਡੀਓ 21-11-2026
ਅੰਮ੍ਰਿਤਸਰ, 20 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ.ਏ.ਵੀ. ਕਾਲਜ, ਅੰਮ੍ਰਿਤਸਰ ਦੇ ਕੰਪਿਊਟਰ ਵਿਭਾਗ ਦੀ ਏ. ਆਈ. 4 ਲਾਈਫ ਸੁਸਾਇਟੀ ਨੇ ਇੰਸਟੀਟਿਊਸ਼ਨਜ਼ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ ਇਨੋਵੇਟਰਾਂ ਅਤੇ ਉਦਯੋਗਪਤੀਆਂ ਲਈ ਏ. ਆਈ. ਅਤੇ ਆਈ 4.0 ਟੂਲਜ਼ ਵਿਸ਼ੇ ’ਤੇ ਇਕ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਇਹ ਸਮਝਣਾ ਸੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਇੰਡਸਟਰੀ 4.0 ਤਕਨੀਕਾਂ ਨਵੇਂ ਵਿਚਾਰਾਂ ਨੂੰ ਵਿਕਸਿਤ ਕਰਨ ਅਤੇ ਟੈਸਟ ਕਰਨ ਦੇ ਤਰੀਕਿਆਂ ਨੂੰ ਕਿਵੇਂ ਬਦਲ ਰਹੀਆਂ ਹਨ। ਕਾਰਜਕ੍ਰਮ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਕੀਤੀ। ਡਾ. ਅਮਰਦੀਪ ਨੇ ਕਿਹਾ ਕਿ ਉਭਰ ਰਹੀਆਂ ਤਕਨੀਕਾਂ ਨਾਲ ਵਿਹਾਰਕ ਜਾਣ-ਪਛਾਣ ਵਿਦਿਆਰਥੀਆਂ ਦੇ ਅਕਾਦਮਿਕ ਗਿਆਨ ਅਤੇ ਬਦਲਦੀਆਂ ਉਦਯੋਗਿਕ ਲੋੜਾਂ ਵਿਚਕਾਰ ਪੁਲ ਦਾ ਕੰਮ ਕਰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਸਾਫਟਵੇਅਰ ਪ੍ਰੋਜੈਕਟਾਂ ’ਚ ਏ ਆਈ ਟੂਲਜ਼ ਦਾ ਜ਼ਿੰਮੇਵਾਰੀ ਨਾਲ ਉਪਯੋਗ ਕਰਨ ਲਈ ਪ੍ਰੇਰਿਤ ਕੀਤਾ। ਵਰਕਸ਼ਾਪ ਦੇ ਮੁੱਖ ਬੁਲਾਰੇ ਵੀ.ਆਈ.ਬੀ. ਐਕਸ ਕੰਸਲਟਿੰਗ ਦੇ ਸੰਸਥਾਪਕ ਸੁਖਸਾਗਰ ਸਿੰਘ ਸਨ। ਉਨ੍ਹਾਂ ਵਿਦਿਆਰਥੀਆਂ ਨੂੰ ਸਾਫਟਵੇਅਰ ਡਿਵੈਲਪਮੈਂਟ ਲਾਈਫਸਾਈਕਲ ਦੇ ਵੱਖ-ਵੱਖ ਪੜਾਵਾਂ ’ਚ ਜਨਰੇਟਿਵ ਏ. ਆਈ. ਅਤੇ ਆਟੋਮੇਟਿਡ ਕੋਡਿੰਗ ਟੂਲਜ਼ ਦੇ ਵਿਹਾਰਕ ਉਪਯੋਗਾਂ ਬਾਰੇ ਕੀਮਤੀ ਜਾਣਕਾਰੀ ਦਿੱਤੀ। ਉਨ੍ਹਾਂ ਵਿਹਾਰਕ ਉਦਾਹਰਨਾਂ ਰਾਹੀਂ ਦਰਸਾਇਆ ਕਿ ਏ ਆਈ ਸਮਰੱਥ ਟੂਲਜ਼ ਆਇਡੀਏਸ਼ਨ, ਕੋਡਿੰਗ, ਟੈਸਟਿੰਗ, ਡਾਕੂਮੈਂਟੇਸ਼ਨ ਅਤੇ ਡਿਪਲਾਇਮੈਂਟ ਨੂੰ ਕਿਵੇਂ ਤੇਜ਼ ਕਰ ਸਕਦੇ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਅੱਜ ਦੀ ਟੈਕ ਇੰਡਸਟਰੀ ’ਚ ਮੁਕਾਬਲੇਬਾਜ਼ ਬਣੇ ਰਹਿਣ ਲਈ ਏ ਆਈ-ਡ੍ਰਿਵਨ ਵਰਕਫਲੋਜ਼ ਨੂੰ ਅਪਣਾਉਣਾ ਜ਼ਰੂਰੀ ਹੈ। ਵਿਭਾਗ ਦੇ ਮੁਖੀ ਪ੍ਰੋ. ਵਿਕਰਮ ਸ਼ਰਮਾ ਨੇ ਦੱਸਿਆ ਕਿ ਵਰਕਸ਼ਾਪ ’ਚ ਵਿਦਿਆਰਥੀਆਂ ਨੂੰ ਜਨਰੇਟਿਵ ਏ ਆਈ, ਆਟੋਮੇਸ਼ਨ, ਇੰਟੈਲੀਜੈਂਟ ਡੇਟਾ ਐਨਾਲਿਸਿਸ, ਕਲਾਉਡ ਟੈਕਨਾਲੋਜੀਜ਼ ਅਤੇ ਏ ਆਈ-ਪਾਵਰਡ ਡਿਵੈਲਪਮੈਂਟ ਟੂਲਜ਼ ਦੀਆਂ ਸਮਰੱਥਾਵਾਂ ਤੋਂ ਜਾਣੂੰ ਕਰਵਾਇਆ ਗਿਆ। ਸੈਸ਼ਨ ਵਿਚ ਇਹ ਵੀ ਉਜਾਗਰ ਕੀਤਾ ਗਿਆ ਕਿ ਇਹ ਟੂਲਜ਼ ਉਦਯੋਗਪਤੀਆਂ ਨੂੰ ਮੌਕਿਆਂ ਦੀ ਪਛਾਣ ਕਰਨ, ਪ੍ਰੋਟੋਟਾਈਪ ਤੇਜ਼ੀ ਨਾਲ ਵਿਕਸਿਤ ਕਰਨ, ਰੋਜ਼ਾਨਾ ਪ੍ਰਕਿਰਿਆਵਾਂ ਨੂੰ ਸਵੈਚਾਲਿਤ ਕਰਨ, ਵਿਕਾਸ ਸਮੇਂ ਅਤੇ ਲਾਗਤ ਨੂੰ ਘਟਾਉਣ ਅਤੇ ਸਕੇਲੇਬਲ ਉਤਪਾਦ ਤੇ ਸੇਵਾਵਾਂ ਬਣਾਉਣ ’ਚ ਕਿਵੇਂ ਸਹਾਇਤਾ ਕਰ ਸਕਦੇ ਹਨ। ਇਸ ਮੌਕੇ ਸਾਰੇ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਸ਼ਰਧਾ ਸਹਿਤ ਮਨਾਇਆ ਅਗਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ 28 ਨਵੰਬਰ ਨੂੰ ਹੋਵੇਗੀ- ਪ੍ਰਿੰਸੀਪਲ ਬਾਲ ਕ੍ਰਿਸ਼ਨ
Ad Position 24