03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਵਿਧਵਾ ਮਾਂ ਨੇ ਲਾਏ ਪੁੱਤਰ ’ਤੇ ਕੁੱਟਮਾਰ ਕਰਨ ਦੇ ਦੋਸ਼ ਪੁਲਿਸ ਤੋਂ ਲਾਈ ਇਨਸਾਫ ਦੀ ਗੁਹਾਰ

ਅੰਮ੍ਰਿਤਸਰ, 3 ਨਵੰਬਰ (ਰੇਸ਼ਮ ਸਿੰਘ)-ਇਕ ਵਿਧਵਾ ਔਰਤ ਨੇ ਅੱਜ ਆਪਣੇ ਹੀ ਪੁੱਤਰ ਖ਼ਿਲਾਫ਼ ਕੁੱਟਮਾਰ ਕਰਨ ਦੇ ਦੋਸ਼ ਲਾਉਂਦਿਆਂ ਪੁਲਿਸ ਕੋਲ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਕਿਹਾ ਕਿ ਇਸ ਸੰਬੰਧੀ ਥਾਣਾ ਛਾਉਣੀ ਦੀ ਪੁਲਿਸ ਵਲੋਂ ਪਰਚਾ ਦਰਜ ਕਰ ਲਿਆ ਗਿਆ ਹੈ ਪਰ ਹਾਲੇ ਤੱਕ ਕੋਈ ਗ੍ਰਿਫਤਾਰੀ ਜਾਂ ਹੋਰ ਕਾਨੂੰਨੀ ਕਾਰਵਾਈ ਨਹੀਂ ਹੋਈ । ਮਾਤਾ ਸ੍ਰੀਮਤੀ ਮਹਿੰਦਰ ਕੌਰ ਪਤਨੀ ਗੁਰਮੇਜ਼ ਸਿੰਘ ਤੇ ਉਸਦੇ ਪੁੱਤਰ ਸੁਖਪਾਲ ਸਿੰਘ ਵਾਸੀਆਂ ਗੁਰੂ ਅਮਰਦਾਸ ਐਵੀਨਿਊ ਨੇ ਦੱਸਿਆ ਬੀਤੇ 8 ਅਕਤੂਬਰ ਨੂੰ ਕਰੀਬ ਸਾਢੇ 12 ਵਜੇ ਉਹ ਆਪਣੀ ਮਾਤਾ ਸ੍ਰੀਮਤੀ ਮਹਿੰਦਰ ਕੌਰ ਨਾਲ ਘਰ ’ਚ ਮੌਜੂਦ ਸੀ ਤਾਂ ਉਸਦਾ ਭਰਾ ਤੇ ਉਸਦੀ ਪਤਨੀ ਉਨ੍ਹਾਂ ਦੇ ਘਰ ਆਪਣੇ ਵਹੀਕਲਾਂ ’ਤੇ ਸਵਾਰ ਹੋ ਕੇ ਆਏ ਤੇ ਜਬਰੀ ਘਰ ਅੰਦਰ ਦਾਖਲਾ ਹੋਏ ਉਨ੍ਹਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਉਸਦਾ ਮਾਤਾ ਤੇ ਭੈਣ ਨਾਲ ਵੀ ਦੁਰਵਿਹਾਰ ਕਰਦਿਆਂ ਕੁੱਟਮਾਰ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 04-11-2026
ਅੰਮ੍ਰਿਤਸਰ, 3 ਨਵੰਬਰ (ਰੇਸ਼ਮ ਸਿੰਘ)-ਇਕ ਵਿਧਵਾ ਔਰਤ ਨੇ ਅੱਜ ਆਪਣੇ ਹੀ ਪੁੱਤਰ ਖ਼ਿਲਾਫ਼ ਕੁੱਟਮਾਰ ਕਰਨ ਦੇ ਦੋਸ਼ ਲਾਉਂਦਿਆਂ ਪੁਲਿਸ ਕੋਲ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਕਿਹਾ ਕਿ ਇਸ ਸੰਬੰਧੀ ਥਾਣਾ ਛਾਉਣੀ ਦੀ ਪੁਲਿਸ ਵਲੋਂ ਪਰਚਾ ਦਰਜ ਕਰ ਲਿਆ ਗਿਆ ਹੈ ਪਰ ਹਾਲੇ ਤੱਕ ਕੋਈ ਗ੍ਰਿਫਤਾਰੀ ਜਾਂ ਹੋਰ ਕਾਨੂੰਨੀ ਕਾਰਵਾਈ ਨਹੀਂ ਹੋਈ । ਮਾਤਾ ਸ੍ਰੀਮਤੀ ਮਹਿੰਦਰ ਕੌਰ ਪਤਨੀ ਗੁਰਮੇਜ਼ ਸਿੰਘ ਤੇ ਉਸਦੇ ਪੁੱਤਰ ਸੁਖਪਾਲ ਸਿੰਘ ਵਾਸੀਆਂ ਗੁਰੂ ਅਮਰਦਾਸ ਐਵੀਨਿਊ ਨੇ ਦੱਸਿਆ ਬੀਤੇ 8 ਅਕਤੂਬਰ ਨੂੰ ਕਰੀਬ ਸਾਢੇ 12 ਵਜੇ ਉਹ ਆਪਣੀ ਮਾਤਾ ਸ੍ਰੀਮਤੀ ਮਹਿੰਦਰ ਕੌਰ ਨਾਲ ਘਰ ’ਚ ਮੌਜੂਦ ਸੀ ਤਾਂ ਉਸਦਾ ਭਰਾ ਤੇ ਉਸਦੀ ਪਤਨੀ ਉਨ੍ਹਾਂ ਦੇ ਘਰ ਆਪਣੇ ਵਹੀਕਲਾਂ ’ਤੇ ਸਵਾਰ ਹੋ ਕੇ ਆਏ ਤੇ ਜਬਰੀ ਘਰ ਅੰਦਰ ਦਾਖਲਾ ਹੋਏ ਉਨ੍ਹਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਉਸਦਾ ਮਾਤਾ ਤੇ ਭੈਣ ਨਾਲ ਵੀ ਦੁਰਵਿਹਾਰ ਕਰਦਿਆਂ ਕੁੱਟਮਾਰ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਮਾਤਾ ਮਹਿੰਦਰ ਕੌਰ ਦਾ ਪੁੱਤਰ ਘਰ ’ਤੇ ਕਬਜਾ ਕਰਨਾ ਚਾਹੁੰਦਾ ਹੈ। ਸੁਖਪਾਲ ਸਿੰਘ ਨੇ ਦੱਸਿਆ ਕਿ ਉਹ ਅਮਰੀਕਾ ਚਲਿਆ ਗਿਆ ਸੀ ਤੇ 6 ਸਾਲ ਬਾਅਦ ਵਾਪਸ ਆਇਆ ਤੇ ਫਿਰ 2013 ’ਚ ਅਮਰੀਕਾ ਚਲਿਆ ਗਿਆ ਸੀ ਜੋ ਕਿ 2015 ’ਚ ਉਸਨੇ ਵਿਆਹ ਕਰਵਾ ਲਿਆ ਤੇ ਮਾਤਾ ਮਹਿੰਦਰ ਕੌਰ ਨੂੰ ਵੀ ਆਪਣੇ ਕੋਲ ਬੁਲਾ ਲਿਆ ਸੀ। ਜੋ ਪਹਿਲਾ ਉਸ ਕੋਲ ਰਹਿੰਦੇ ਸਨ ਤੇ ਫਿਰ ਉਸ ਵੇਲੇ ਵੀ ਉਸਦੇ ਭਰਾ ਨੇ ਮਾਤਾ ਦੀ ਕਾਫੀ ਕੁੱਟਮਾਰ ਕੀਤੀ ਸੀ। ਇਸ ਸੰਬੰਧੀ ਮਾਂ ਪੁੱਤਰ ਨੇ ਪੁਲਿਸ ਕਮਿਸ਼ਨਰ ਕੋਲ ਇਨਸਾਫ ਦੀ ਗੁਹਾਰ ਲਾਉਂਦਿਆ ਮੰਗ ਕੀਤੀ ਕਿ ਬਜ਼ੁਰਗ ਮਾਤਾ ਦੀ ਕੁੱਟਮਾਰ ਕਰਨ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਹੁਣ ਐਸ.ਐਚ.ਓ. ਤੇ ਮੁਨਸ਼ੀ ਲਈ ਆਮ ਲੋਕਾਂ ਦਾ ਫੋਨ ਚੁੱਕਣਾ ਹੋਵੇਗਾ ਲਾਜ਼ਮੀ ਅਗਲੀ ਖ਼ਬਰ ਜੇਲ੍ਹ ’ਚ ਨਜ਼ਰਬੰਦ ਭਾਈ ਸੰਦੀਪ ਸਿਘ ਸੰਨੀ ਦੀ ਚੜ੍ਹਦੀ ਕਲਾ ਲਈ ਅਕਾਲ ਤਖ਼ਤ ਸਾਹਿਬ ਸਨਮੁੱਖ ਅਰਦਾਸ ਅੱਜ
Ad Position 24