03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਜ਼ਹਿਰੀਲੀ ਧੁੰਦ ਦੀ ਲਪੇਟ ’ਚ ਲਹਿੰਦਾ ਪੰਜਾਬ, ਲੋਕਾਂ ਦਾ ਸਾਹ ਲੈਣਾ ਹੋਇਆ ਦੁੱਭਰ

ਅੰਮ੍ਰਿਤਸਰ, 2 ਨਵੰਬਰ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ’ਚ ਜ਼ਹਿਰੀਲੀ ਹਵਾ ਅਤੇ ਸੰਘਣੇ ਜ਼ਹਿਰੀਲੇ ਧੂੰਏਂ ਦੀ ਮੋਟੀ ਚਾਦਰ ਕਾਰਨ ਲੋਕਾਂ ਦਾ ਸਾਹ ਲੈਣਾ ਦੁੱਭਰ ਹੋ ਗਿਆ ਹੈ। ਸੂਬੇ ਦੀ ਰਾਜਧਾਨੀ ਲਾਹੌਰ ’ਚ ਮੌਜੂਦਾ ਸੀਜ਼ਨ ਦਾ ਸਭ ਤੋਂ ਖ਼ਰਾਬ ਹਵਾ ਗੁਣਵੱਤਾ ਸੂਚਕ ਅੰਕ (ਏ.

Ad Position 21
No active advertisement
ਅਜੀਤ ਡੈਸਕ 03-11-2026
ਅੰਮ੍ਰਿਤਸਰ, 2 ਨਵੰਬਰ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ’ਚ ਜ਼ਹਿਰੀਲੀ ਹਵਾ ਅਤੇ ਸੰਘਣੇ ਜ਼ਹਿਰੀਲੇ ਧੂੰਏਂ ਦੀ ਮੋਟੀ ਚਾਦਰ ਕਾਰਨ ਲੋਕਾਂ ਦਾ ਸਾਹ ਲੈਣਾ ਦੁੱਭਰ ਹੋ ਗਿਆ ਹੈ। ਸੂਬੇ ਦੀ ਰਾਜਧਾਨੀ ਲਾਹੌਰ ’ਚ ਮੌਜੂਦਾ ਸੀਜ਼ਨ ਦਾ ਸਭ ਤੋਂ ਖ਼ਰਾਬ ਹਵਾ ਗੁਣਵੱਤਾ ਸੂਚਕ ਅੰਕ (ਏ. ਕਿਊ. ਆਈ.) ਦਰਜ ਕੀਤਾ ਗਿਆ ਹੈ, ਜਿਸ ਨਾਲ ਇਹ ਔਸਤਨ 530 ਤੋਂ ਵੱਧ ਏ. ਕਿਊ. ਆਈ. ਨਾਲ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ’ਚ ਸਿਖਰ ’ਤੇ ਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਵੇਰ ਹੋਵੇ ਜਾਂ ਸ਼ਾਮ, ਲਾਹੌਰ ’ਚ ਲੋਕਾਂ ਨੂੰ ਲਗਾਤਾਰ ਇਸ ਖ਼ਤਰਨਾਕ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਬੱਚਿਆਂ, ਬਜ਼ੁਰਗਾਂ ਅਤੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਸਿਹਤ ਨੂੰ ਲੈ ਕੇ ਗੰਭੀਰ ਚਿੰਤਾ ਪੈਦਾ ਹੋ ਗਈ ਹੈ। ਹਵਾ ਪ੍ਰਦੂਸ਼ਣ ਨਿਗਰਾਨੀ ਅੰਕੜਿਆਂ ਮੁਤਾਬਿਕ ਲਾਹੌਰ ਦੇ ਇਕਬਾਲ ਟਾਊਨ ’ਚ 836 ਅਤੇ ਪਾਸ਼ ਇਲਾਕੇ ਗੁਲਬਰਗ ’ਚ 822 ਏ. ਕਿਊ. ਆਈ. ਦਰਜ ਕੀਤਾ ਗਿਆ। ਗਲੋਬਲ ਏਜੰਸੀਆਂ ਅਨੁਸਾਰ ਲਾਹੌਰ ’ਚ ਪੂਰਬੀ ਦਿਸ਼ਾ ਤੋਂ ਲਗਭਗ 5 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਫ਼ੈਸਲਾਬਾਦ ਅਤੇ ਮੁਲਤਾਨ ’ਚ ਵੀ ਹਾਲਾਤ ਗੰਭੀਰ : ਫ਼ੈਸਲਾਬਾਦ ਸ਼ਹਿਰ ’ਚ ਵੀ ਔਸਤਨ ਏ. ਕਿਊ. ਆਈ. 441 ਤੋਂ ਪਾਰ ਹੋ ਗਿਆ ਹੈ। ਜਦਕਿ ਮੁਲਤਾਨ ’ਚ 260, ਪਿਸ਼ਾਵਰ ’ਚ 255, ਸਿਆਲਕੋਟ ’ਚ 218 ਅਤੇ ਇਸਲਾਮਾਬਾਦ ’ਚ 173 ਏ. ਕਿਊ. ਆਈ. ਦਰਜ ਕੀਤਾ ਗਿਆ ਹੈ। ਸਿਹਤ ਮਾਹਿਰਾਂ ਨੇ ਨਾਗਰਿਕਾਂ, ਖ਼ਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ ਬਿਨਾਂ ਵਜ੍ਹਾ ਘਰੋਂ ਬਾਹਰ ਨਾ ਨਿਕਲਣ ਅਤੇ ਬਾਹਰ ਜਾਂਦੇ ਸਮੇਂ ਸੁਰੱਖਿਆ ਮਾਸਕ ਦੀ ਵਰਤੋਂ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ’ਚ ਨਾਜਾਇਜ਼ ਪਟਾਕੇ ਬਣਾਉਣ ਦੀਆਂ ਮਿਲ ਰਹੀਆਂ ਸੂਚਨਾਵਾਂ ਉਪੰਰਤ ਪੁਲਿਸ ਹੋਈ ਸਖ਼ਤ ਅਗਲੀ ਖ਼ਬਰ ਰਾਜਾਸਾਂਸੀ ਪੁਲਿਸ ਵਲੋਂ 200 ਗ੍ਰਾਮ ਹੈਰੋਇਨ ਤੇ 2 ਪਿਸਤੌਲਾਂ ਸਮੇਤ 2 ਵਿਅਕਤੀ ਕਾਬੂ
Ad Position 24