ਵਿਸ਼ਵ ਵਾਲਮੀਕਿ ਕੌਮੀ ਏਕਤਾ ਧਰਮ ਸਮਾਜ ਵਲੋਂ ਕਰਵਾਏ ਪ੍ਰੋਗਰਾਮ ’ਚ ਬਾਲਕ੍ਰਿਸ਼ਨ ਸ਼ਰਮਾ ਨੇ ਕੀਤੀ ਸ਼ਿਰਕਤ
ਅੰਮ੍ਰਿਤਸਰ, 2 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਭਗਵਾਨ ਵਾਲਮੀਕਿ ਮਹਾਰਾਜ ਦੀ ਜੈਅੰਤੀ ਵਿਸ਼ਵ ਵਾਲਮੀਕਿ ਕੌਮੀ ਏਕਤਾ ਧਰਮ ਸਮਾਜ ਵਲੋਂ ਸਥਾਨਕ ਗੋਲਬਾਗ ਸਥਿਤ ਸ਼ਰਧਾ ਭਾਵਨਾ ਨਾਲ ਮਨਾਈ ਗਈ। ਇਸ ਮੌਕੇ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਨੇ ਪ੍ਰੋਗਰਾਮ ’ਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਅੰਮ੍ਰਿਤਸਰ, 2 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਭਗਵਾਨ ਵਾਲਮੀਕਿ ਮਹਾਰਾਜ ਦੀ ਜੈਅੰਤੀ ਵਿਸ਼ਵ ਵਾਲਮੀਕਿ ਕੌਮੀ ਏਕਤਾ ਧਰਮ ਸਮਾਜ ਵਲੋਂ ਸਥਾਨਕ ਗੋਲਬਾਗ ਸਥਿਤ ਸ਼ਰਧਾ ਭਾਵਨਾ ਨਾਲ ਮਨਾਈ ਗਈ। ਇਸ ਮੌਕੇ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਨੇ ਪ੍ਰੋਗਰਾਮ ’ਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਪ੍ਰਬੰਧਕ ਬਲਬੀਰ ਸਿੰਘ ਗੁਮਟਾਲਾ, ਵਿਨੋਦ ਬਿੱਟਾ, ਸ਼ਮਸ਼ੇਰ ਸਿੰਘ, ਵਿੱਕੀ ਸਰਪੰਚ, ਮਨਜੀਤ ਅਤੇ ਸੁਖਵਿੰਦਰ ਆਦਿ ਹਾਜ਼ਰ ਸਨ ।