02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸ੍ਰੀ ਜਗਨਨਾਥ ਰਥ ਯਾਤਰਾ ਕਮੇਟੀ ਇਸਕੋਨ ਅੰਮ੍ਰਿਤਸਰ ਦੀ ਮੀਟਿੰਗ

ਅੰਮ੍ਰਿਤਸਰ, 2 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਜਗਨਨਾਥ ਰਥ ਯਾਤਰਾ ਕਮੇਟੀ ਇਸਕੋਨ ਅੰਮ੍ਰਿਤਸਰ ਦੀ ਮੀਟਿੰਗ ਪਵਨ ਵਰਮਾ ਦੀ ਪ੍ਰਧਾਨਗੀ ਹੇਠ ਹੋਟਲ ਕੇ. ਕੇ.

Ad Position 21
No active advertisement
ਅਜੀਤ ਡੈਸਕ 03-11-2026
ਅੰਮ੍ਰਿਤਸਰ, 2 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਜਗਨਨਾਥ ਰਥ ਯਾਤਰਾ ਕਮੇਟੀ ਇਸਕੋਨ ਅੰਮ੍ਰਿਤਸਰ ਦੀ ਮੀਟਿੰਗ ਪਵਨ ਵਰਮਾ ਦੀ ਪ੍ਰਧਾਨਗੀ ਹੇਠ ਹੋਟਲ ਕੇ. ਕੇ. ਕਾਂਟੀਨੈਂਟਲ ਵਿਖੇ ਹੋਈ, ਜਿਸ ’ਚ ਆਉਣ ਵਾਲੀ ਸ੍ਰੀ ਸ੍ਰੀ ਗੌਰੀ ਨਿਤਾਈ ਰਥ ਯਾਤਰਾ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਬੁਲਾਰੇ ਰਾਕੇਸ਼ ਸ਼ਰਮਾ ਐਡਵੋਕੇਟ ਨੇ ਦੱਸਿਆ ਕਿ ਸ੍ਰੀ ਸ੍ਰੀ ਗੌਰੀ ਨਿਤਾਈ ਰਥ ਯਾਤਰਾ 19 ਦਸੰਬਰ ਨੂੰ ਬਿਜਲੀ ਪਹਿਲਵਾਨ ਮੰਦਰ ਤੋਂ ਦੁਰਗਿਆਣਾ ਮੰਦਰ ਤੱਕ ਸ੍ਰੀਲ ਪ੍ਰਭੂਪਾਦ ਦੀ ਪ੍ਰੇਰਨਾ, ਨਵਯੋਗੇਂਦਰ ਸਵਾਮੀ ਦੇ ਅਸ਼ੀਰਵਾਦ ਅਤੇ ਇੰਦਰਾਨੁਜ ਦਾਸ ਦੀ ਮੌਜੂਦਗੀ ‘ਚ ਬਹੁਤ ਧੂਮਧਾਮ ਨਾਲ ਕੱਢੀ ਜਾਵੇਗੀ। 18 ਦਸੰਬਰ ਨੂੰ ਸ਼ਾਮ ਨੂੰ ਸਿਫਤ ਇੰਟਰਨੈਸ਼ਨਲ ਵਿਖੇ ਮਹਾਂ ਆਰਤੀ ਉਤਸਵ ਦਾ ਆਯੋਜਨ ਕੀਤਾ ਜਾਵੇਗਾ, ਜਿਸ ’ਚ ਸਾਰੇ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਪੂਰੇ ਸ਼ਹਿਰ ਦੇ ਲੋਕ ਹਿੱਸਾ ਲੈਣਗੇ। ਇਸ ਮੌਕੇ ਪ੍ਰਧਾਨ ਪਵਨ ਵਰਮਾ, ਸਵਾਗਤ ਕਮੇਟੀ ਦੇ ਪ੍ਰਧਾਨ ਜੇਪੀ ਖੰਨਾ, ਓਪੀ ਬੁਲਾਨੀ, ਸ਼ੰਕਰ ਦਾਸ, ਐਡਵੋਕੇਟ ਰਾਕੇਸ਼ ਸ਼ਰਮਾ, ਅਸ਼ੋਕ ਕਪੂਰ, ਬ੍ਰਿਜੇਸ਼ ਖੰਨਾ, ਸੰਜੇ ਕਪੂਰ ਐਡਵੋਕੇਟ, ਚਮਨ ਲਾਲ, ਅਸ਼ਵਨੀ ਸ਼ਰਮਾ, ਕਪਿਲ ਖੇੜਾ, ਰਮੇਸ਼ ਮਹਾਜਨ, ਅਰੁਣ ਅਗਰਵਾਲ, ਸੁਨੀਲ ਕਾਉਂਟੀ, ਨਰਿੰਦਰ ਕੰਧਾਰੀ, ਰਾਜੇਸ਼ ਦੁੱਗਲ, ਰਾਜੀਵ ਅਗਰਵਾਲ, ਮੈਂਬਰ ਮਾਨਵ ਕੰਧਾਰੀ, ਸੰਜੀਵ ਖੰਨਾ, ਰਾਜੀਵ ਮਹਿਤਾ, ਵਰੁਣ ਅਤੇ ਹੋਰ ਮੈਂਬਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰਾਜੇਸ਼ ਖੰਨਾ ਨੂੰ ਸੇਵਾ ਮੁਕਤੀ ਦੌਰਾਨ ਨਿੱਘੀ ਵਿਦਾਇਗੀ ਅਗਲੀ ਖ਼ਬਰ ਖ਼ਾਲਸਾ ਯੂਨੀਵਰਸਿਟੀ ਦੇ 630 ਵਿਦਿਆਰਥੀਆਂ ਨੇ ਧਾਰਮਿਕ ਤੇ ਨੈਤਿਕ ਸਿੱਖਿਆ ਪ੍ਰੀਖਿਆ ਦਿੱਤੀ
Ad Position 24