02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪੱਤੀ ਬਾਬਾ ਬੂੜ ਸਿੰਘ ਜੀ ਧਰਮਸ਼ਾਲਾ ਵਿਖੇ ਮਹਾਨ ਗੁਰਮਤਿ ਸੰਗੀਤ ਸਮਾਗਮ

ਬਾਬਾ ਬਕਾਲਾ ਸਾਹਿਬ, 1 ਨਵੰਬਰ (ਰਾਜਨ)-ਪੱਤੀ ਬਾਬਾ ਬੂੜ ਸਿੰਘ ਜੀ ਧਰਮਸ਼ਾਲਾ, ਬਾਬਾ ਬਕਾਲਾ ਸਾਹਿਬ ਵਿਖੇ ਕੁਲਵਿੰਦਰ ਸਿੰਘ, ਪਰਮਜੀਤ ਸਿੰਘ ਪਰਿਵਾਰ ਵਲੋਂ ਮਹਾਨ ਗੁਰਮਤਿ ਸੰਗੀਤ ਸਮਾਗਮ ਕਰਵਾਏ ਗਏ । ਇਸ ਮੌਕੇ ਸਿੱਖ ਜੀਵਨ ਜਾਂਚ ਸੰਸਥਾ ਪੰਜਾਬ ਵਲੋਂ ਬੀਬਾ ਸਿਮਰਨਜੀਤ ਕੌਰ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ , ਜਦਕਿ ਭਾਈ ਹਰਪ੍ਰੀਤ ਸਿੰਘ ਐਮ.

Ad Position 21
No active advertisement
ਅਜੀਤ ਡੈਸਕ 02-11-2026
ਬਾਬਾ ਬਕਾਲਾ ਸਾਹਿਬ, 1 ਨਵੰਬਰ (ਰਾਜਨ)-ਪੱਤੀ ਬਾਬਾ ਬੂੜ ਸਿੰਘ ਜੀ ਧਰਮਸ਼ਾਲਾ, ਬਾਬਾ ਬਕਾਲਾ ਸਾਹਿਬ ਵਿਖੇ ਕੁਲਵਿੰਦਰ ਸਿੰਘ, ਪਰਮਜੀਤ ਸਿੰਘ ਪਰਿਵਾਰ ਵਲੋਂ ਮਹਾਨ ਗੁਰਮਤਿ ਸੰਗੀਤ ਸਮਾਗਮ ਕਰਵਾਏ ਗਏ । ਇਸ ਮੌਕੇ ਸਿੱਖ ਜੀਵਨ ਜਾਂਚ ਸੰਸਥਾ ਪੰਜਾਬ ਵਲੋਂ ਬੀਬਾ ਸਿਮਰਨਜੀਤ ਕੌਰ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ , ਜਦਕਿ ਭਾਈ ਹਰਪ੍ਰੀਤ ਸਿੰਘ ਐਮ.ਏ. ਵਲੋਂ ਕਥਾ ਵਿਚਾਰਾਂ ਦੀ ਸਾਂਝ ਸੰਗਤਾਂ ਨਾਲ ਪਾਈ ਗਈ। ਸਿੱਖ ਜੀਵਨ ਜਾਚ ਸੰਸਥਾ ਪੰਜਾਬ ਵਲੋਂ ਪੁੱਜੀਆਂ ਸ਼ਖ਼ਸੀਅਤਾਂ ਨੂੰ ਸਿਰੋਪਾਉ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਦਿਲਬਾਗ ਸਿੰਘ ਭੁੱਲਰ, ਨਿਰਮਲ ਸਿੰਘ ਡਿਪਟੀ ਸਾਹਿਬ, ਨਿਰਵੈਲ ਸਿੰਘ ਖਾਲਸਾ, ਕੁਲਵੰਤ ਸਿੰਘ, ਬਲਜਿੰਦਰ ਸਿੰਘ, ਬਲਵੰਤ ਸਿੰਘ, ਭੈਣ ਵਰਿੰਦਰ ਕੌਰ, ਸੰਦੀਪ ਕੌਰ, ਰੁਪਿੰਦਰ ਕੌਰ ਅਤੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਕੁਲਵਿੰਦਰ ਸਿੰਘ ਅਤੇ ਪਰਮਜੀਤ ਸਿੰਘ ਵਲੋਂ ਸਰਬੱਤ ਸੰਗਤਾਂ ਦਾ ਧੰਨਵਾਦ ਕੀਤਾ ਗਿਆ
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ- ਵਿਧਾਇਕ ਦਲਬੀ... ਅਗਲੀ ਖ਼ਬਰ ਸੱਤਿਆ ਐਲੀਮੈਂਟਰੀ ਸਕੂਲ ਗੁੱਝਾਪੀਰ ਦੀ ਵਿਦਿਆਰਥਣ ਨੂੰ ਭਾਰਤੀ ਏਅਰਟੈੱਲ ਫਾਊਂਡੇਸ਼ਨ ਵਲੋਂ ਸਕਾਲਰਸ਼ਿਪ ਪ੍ਰਦਾਨ
Ad Position 24