ਖੜਗੇ ਦੀਆਂ ਟਿੱਪਣੀਆਂ ਕਾਂਗਰਸ ਦੀ ਹਾਰ ਤੇ ਨਿਰਾਸ਼ਾ ਨੂੰ ਦਰਸਾਉਂਦਾ–ਮਲਿਕ
ਅੰਮ੍ਰਿਤਸਰ, 27 ਅਕਤੂਬਰ (ਹਰਮਿੰਦਰ ਸਿੰਘ)-ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸ੍ਰੀ ਮਲਿਕਾਰਜੁਨ ਖੜਗੇ ਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸਵਰਗੀ ਪਿਤਾ ਬਾਰੇ ਅਪਮਾਨਜਨਕ ਟਿੱਪਣੀਆਂ ਵਾਰ-ਵਾਰ ਚੋਣ ਹਾਰਨ ਅਤੇ ਵਧਦੀ ਉਮਰ ਕਾਰਨ ਕਾਂਗਰਸ ਦੀ ਹਾਰ ਅਤੇ ਨਿਰਾਸ਼ਾ ਦਰਸਾਉਂਦਾ ਹੈ। ਸੱਤਾ ਤੋਂ ਬਾਹਰ ਹੋਣ ’ਤੇ ਕਾਂਗਰਸ ਦੀ ਨਿਰਾਸ਼ਾ ਅੱਜ ਦੇ ਭਾਰਤੀ ਰਾਜਨੀਤਿਕ ਦ੍ਰਿਸ਼ ਵਿਚ ਇਕ ਬਹੁਤ ਹੀ ਢੁਕਵਾਂ ਅਤੇ ਵਿਆਪਕ ਤੌਰ ’ਤੇ ਚਰਚਾ ਕੀਤਾ ਜਾਣ ਵਾਲਾ ਵਿਸ਼ਾ ਹੈ।
ਅਜੀਤ ਡੈਸਕ
28-10-2026