28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਹਵਾਈ ਅੱਡੇ ’ਤੇ ਸ਼ਰਧਾ ਨਾਲ ਨਾਲ ਮਨਾਇਆ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ

ਰਾਜਾਸਾਂਸੀ, 27 ਅਕਤੂਬਰ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡਾ ਏਅਰਪੋਰਟ ਅਥਾਰਟੀ, ਏਅਰ ਇੰਡੀਆ, ਵੱਖ-ਵੱਖ ਹਵਾਈ ਕੰਪਨੀਆਂ, ਇਮੀਗ੍ਰੇਸ਼ਨ, ਸੁਰੱਖਿਆ ਫੋਰਸ ਸੀ. ਆਈ.

Ad Position 21
No active advertisement
ਅਜੀਤ ਡੈਸਕ 28-10-2026
ਰਾਜਾਸਾਂਸੀ, 27 ਅਕਤੂਬਰ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡਾ ਏਅਰਪੋਰਟ ਅਥਾਰਟੀ, ਏਅਰ ਇੰਡੀਆ, ਵੱਖ-ਵੱਖ ਹਵਾਈ ਕੰਪਨੀਆਂ, ਇਮੀਗ੍ਰੇਸ਼ਨ, ਸੁਰੱਖਿਆ ਫੋਰਸ ਸੀ. ਆਈ. ਐਸ. ਐਫ. ਅਤੇ ਏਅਰ ਪੋਰਟ ਦੇ ਸਮੂਹ ਸਟਾਫ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਮੈਨੇਜਰ ਸ੍ਰੀ ਦਰਬਾਰ ਸਾਹਿਬ ਪ੍ਰਬੰਧ ਦੇ ਸਾਂਝੇ ਉਪਰਾਲੇ ਸਦਕਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪ੍ਰਕਾਸ਼ ਗੁਰਪੁਰਬ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਗਿਆ। ਯਾਤਰੀ ਹਾਲ ਦੇ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਉਪਰੰਤ ਰਾਗੀ ਸਿੰਘਾਂ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ। ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਲੋਂ ਗੁਰਮਤਿ ਕਥਾ ਵਿਚਾਰ ਕਰਦਿਆਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਵਿੱਤਰ ਜੀਵਨ ਬਾਰੇ ਕਥਾ ਵਿਚਾਰ ਕੀਤੀ ਗਈ। ਸਿੰਘ ਸਾਹਿਬ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਗੁਰਦੁਆਰਾ ਸੰਤਸਰ ਸਾਹਿਬ ਏਅਰ ਪੋਰਟ ਦੇ ਮੀਤ ਗ੍ਰੰਥੀ ਭਾਈ ਰਾਜਵਿੰਦਰ ਸਿੰਘ, ਸੰਦੀਪ ਸਿੰਘ ਸ੍ਰੋਮਣੀ ਕਮੇਟੀ ਸਮੇਤ ਏਅਰ ਪੋਰਟ ਦੇ ਸਮੁੱਚੇ ਸਟਾਫ ਵੱਲੋਂ ਹਾਜ਼ਰੀ ਭਰੀ ਗਈ। ਇਸ ਮੌਕੇ ਏਅਰਪੋਰਟ ਦੇ ਸਮੂਹ ਅਧਿਕਾਰੀਆਂ ਅਤੇ ਸੇਵਾਦਾਰ ਕਰਮਚਾਰੀਆਂ ਨੂੰ ਸ੍ਰੋਮਣੀ ਕਮੇਟੀ ਮੈਂਬਰ ਰਜਿੰਦਰਪਾਲ ਸਿੰਘ ਮਹਿਤਾ ਵਲੋਂ ਗੁਰੂ ਦੀ ਬਖਸ਼ਿਸ਼ ਸਰੋਪੇ ਭੇਟ ਕਰਕੇ ਸਨਮਾਨ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਕਾਰ ਸੇਵਾ ਭੂਰੀ ਵਾਲੇ ਮਹਾਂਪੁਰਖਾਂ ਦੀ ਯਾਦ ’ਚ ਡੇਰਾ ਨਿਰਮਲੇ ਤਪੋਬਣ ਵਿਖੇ ਤੀਜੇ ਦਿਨ ਦੇਰ ਰਾਤ ਤੱਕ ਸੱਜਿਆ ਕਥਾ-ਕੀਰਤਨ...
Ad Position 24