28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਪ੍ਰਕਾਸ਼ ਪੁਰਬ ਮੌਕੇ ਭਾਈ ਵੀਰ ਸਿੰਘ ਨਿਵਾਸ ਲਾਰੈਂਸ ਰੋਡ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਵਿਸ਼ਾਲ ਪ੍ਰਭਾਤ ਫੇਰੀ ਸਜਾਈ

ਅੰਮ੍ਰਿਤਸਰ, 27 ਅਕਤੂਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਰਾਮਦਾਸ ਜੀ ਦੇ 492ਵੇਂ ਪ੍ਰਕਾਸ਼ ਪੁਰਬ ਮੌਕੇ ਅੱਜ ਸਵੇਰੇ ਅੰਮ੍ਰਿਤਸਰ ਧਾਰਮਿਕ ਮੰਚ ਨਾਲ ਸੰਬੰਧਿਤ ਸਿਵਲ ਲਾਈਨਜ਼ ਇਲਾਕਿਆਂ ਦੀਆਂ ਵੱਖ-ਵੱਖ ਧਾਰਮਿਕ ਸਭਾ ਸੁਸਾਇਟੀਆਂ ਤੇ ਸੰਗਤਾਂ ਵਲੋਂ ਪ੍ਰਸਿੱਧ ਸਾਹਿਤਕਾਰ ਤੇ ਅਧਿਆਤਮਵਾਦੀ ਸ਼ਾਇਰ ਭਾਈ ਵੀਰ ਸਿੰਘ ਦੇ ਨਿਵਾਸ ਲਾਰੰਸ ਰੋਡ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਵਿਸ਼ਾਲ ਪ੍ਰਭਾਤ ਫੇਰੀ ਸਜਾਈ ਗਈ। ਅੰਮ੍ਰਿਤਸਰ ਧਾਰਮਿਕ ਮੰਚ ਅਤੇ ਨੈਸ਼ਨਲ ਟ੍ਰੇਡਰਜ਼ ਵੈਲਫੇਅਰ ਬੋਰਡ ਦੇ ਪੰਜਾਬ ਕਨਵੀਨਰ ਰਜਿੰਦਰ ਸਿੰਘ ਮਰਵਾਹਾ ਤੇ ਅੰਮ੍ਰਿਤਸਰ ਧਾਰਮਿਕ ਮੰਚ ਦੇ ਪ੍ਰਧਾਨ ਅਮਰਜੀਤ ਸਿੰਘ ਨਾਰੰਗ ਦੀ ਰਹਿਨੁਮਾਈ ਅਤੇ ਪੰਜ ਨਿਸ਼ਾਚਨੀ ਸਿੰਘਾਂ ਤੇ ਨਿਸ਼ਾਨ ਸਾਹਿਬਾਂ ਦੀ ਤਾਬਿਆ ਵਿਚ ਸਜਾਈ ਗਈ ਇਸ ਪ੍ਰਭਾਭ ਫੇਰੀ ਵਿਚ ਹੋਰਨਾਂ ਸੰਗਤਾਂ ਤੇ ਸ਼ਖਸੀਅਤਾਂ ਤੋਂ ਇਲਾਵਾ ਨੈਸ਼ਨਲ ਟ੍ਰੇਡਰਜ਼ ਵੈਲਫੇਅਰ ਬੋਰਡ ਦੇ ਚੈਅਰਮੈਨ ਸ੍ਰੀ ਸੁਨੀਲ ਜੇ.

Ad Position 21
No active advertisement
ਅਜੀਤ ਡੈਸਕ 28-10-2026
ਅੰਮ੍ਰਿਤਸਰ, 27 ਅਕਤੂਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਰਾਮਦਾਸ ਜੀ ਦੇ 492ਵੇਂ ਪ੍ਰਕਾਸ਼ ਪੁਰਬ ਮੌਕੇ ਅੱਜ ਸਵੇਰੇ ਅੰਮ੍ਰਿਤਸਰ ਧਾਰਮਿਕ ਮੰਚ ਨਾਲ ਸੰਬੰਧਿਤ ਸਿਵਲ ਲਾਈਨਜ਼ ਇਲਾਕਿਆਂ ਦੀਆਂ ਵੱਖ-ਵੱਖ ਧਾਰਮਿਕ ਸਭਾ ਸੁਸਾਇਟੀਆਂ ਤੇ ਸੰਗਤਾਂ ਵਲੋਂ ਪ੍ਰਸਿੱਧ ਸਾਹਿਤਕਾਰ ਤੇ ਅਧਿਆਤਮਵਾਦੀ ਸ਼ਾਇਰ ਭਾਈ ਵੀਰ ਸਿੰਘ ਦੇ ਨਿਵਾਸ ਲਾਰੰਸ ਰੋਡ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਵਿਸ਼ਾਲ ਪ੍ਰਭਾਤ ਫੇਰੀ ਸਜਾਈ ਗਈ। ਅੰਮ੍ਰਿਤਸਰ ਧਾਰਮਿਕ ਮੰਚ ਅਤੇ ਨੈਸ਼ਨਲ ਟ੍ਰੇਡਰਜ਼ ਵੈਲਫੇਅਰ ਬੋਰਡ ਦੇ ਪੰਜਾਬ ਕਨਵੀਨਰ ਰਜਿੰਦਰ ਸਿੰਘ ਮਰਵਾਹਾ ਤੇ ਅੰਮ੍ਰਿਤਸਰ ਧਾਰਮਿਕ ਮੰਚ ਦੇ ਪ੍ਰਧਾਨ ਅਮਰਜੀਤ ਸਿੰਘ ਨਾਰੰਗ ਦੀ ਰਹਿਨੁਮਾਈ ਅਤੇ ਪੰਜ ਨਿਸ਼ਾਚਨੀ ਸਿੰਘਾਂ ਤੇ ਨਿਸ਼ਾਨ ਸਾਹਿਬਾਂ ਦੀ ਤਾਬਿਆ ਵਿਚ ਸਜਾਈ ਗਈ ਇਸ ਪ੍ਰਭਾਭ ਫੇਰੀ ਵਿਚ ਹੋਰਨਾਂ ਸੰਗਤਾਂ ਤੇ ਸ਼ਖਸੀਅਤਾਂ ਤੋਂ ਇਲਾਵਾ ਨੈਸ਼ਨਲ ਟ੍ਰੇਡਰਜ਼ ਵੈਲਫੇਅਰ ਬੋਰਡ ਦੇ ਚੈਅਰਮੈਨ ਸ੍ਰੀ ਸੁਨੀਲ ਜੇ. ਸਿੰਘੀ ਅਤੇ ਨਗਰ ਨਿਗਮ ਦੇ ਮੇਅਰ ਸ: ਜਤਿੰਦਰ ਸਿੰਘ ਮੋਤੀ ਭਾਟੀਆ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸ੍ਰੀ ਸੁਨੀਲ ਜੇ ਸਿੰਘੀ ਦਸਤਾਰ ਸਜਾ ਕੇ ਪ੍ਰਭਾਤ ਫੇਰੀ ਵਿਚ ਸ਼ਾਮਿਲ ਹੋਏ ਤੇ ਸ਼ਹਿਰ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਹ ਪ੍ਰਭਾਤ ਫੇਰੀ ਭਾਈ ਵੀਰ ਸਿੰਘ ਹਾਲ ਤੋਂ ਚੱਲ ਕੇ, ਲਾਰੰਸ ਰੋਡ ਚੌਕ, ਮਾਲਵੀਆ ਰੋਡ, ਭੰਡਾਰੀ ਪੁਲ, ਹਾਲ ਬਾਜ਼ਾਰ, ਵਿਰਾਸਤੀ ਮਾਰਗ ਤੇ ਘੰਟਾ ਘਰ ਪਲਾਜ਼ਾ ਤੋਂ ਹੁੰਦੀ ਹੋਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਪੜ ਕੇ ਸੰਪੂਰਨ ਹੋਈ। ਰਸਤੇ ਵਿਚ ਕਈ ਥਾਵਾਂ ’ਤੇ ਪੰਜ ਪਿਆਰਿਆਂ ਤੇ ਪ੍ਰਬੰਧਕਾਂ ਨੂੰ ਸ਼ਹਿਰ ਵਾਸੀਆਂ ਵਲੋਂ ਸਨਮਾਨਿਤ ਕੀਤਾ ਗਿਆ ਤੇ ਲੰਗਰ ਵਰਤਾਏ ਗਏ। ਇਹ ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਪ੍ਰਭਾਤ ਫੇਰੀ ਦੇ ਸੰਚਾਲਕਾ ਤੇ ਪੰਜ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਭੇਟ ਕੀਤੇ ਗਏ। ਇਸ ਮੌਕੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ, ਰਜਿੰਦਰ ਸਿੰਘ ਮਰਵਾਹ, ਅਮਰਜੀਤ ਸਿੰਘ ਨਾਰੰਗ, ਪਰਮਜੀਤ ਸਿੰਘ ਬੱਤਰਾ, ਰਾਜੀਵ ਅਨੇਜਾ, ਜਗਦੀਸ਼ ਸਿੰਘ ਖ਼ਾਲਸਾ, ਅਰਵਿੰਦਰ ਸਿੰਘ ਭੱਟੀ, ਰਣਜੀਤ ਸਿੰਘ ਦੁਸਾਂਝ ਸੀ.ਕੇ.ਡੀ., ਹਰਪਾਲ ਸਿੰਘ ਵਾਲੀਆ, ਐਡਵੋਕੇਟ ਤੇਗ, ਬੌਬੀ ਬਾਦਸ਼ਾਹ, ਚਰਨਜੀਤ ਸਿੰਘ ਪੂੰਜੀ, ਹਰਪ੍ਰੀਤ ਸਿੰਘ ਭਾਟੀਆ, ਸੁਰੇਸ਼ ਕੁਮਾਰ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਤੇ ਸੰਗਤਾਂ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸੀ. ਏ. ਪੀ. ਐੱਫ. ਦੇ ਸੇਵਾ ਮੁਕਤ ਜਵਾਨਾਂ ਅਤੇ ਵੀਰ ਨਾਰੀਆਂ ਦੀ ਤਿਮਾਹੀ ਮੀਟਿੰਗ ਅਗਲੀ ਖ਼ਬਰ ਸਿੱਖ ਚਿੰਤਕ ਮੰਚ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਮੁੜ ਲਾਗੂ ਕਰਨ ਦੀ ਮੰਗ
Ad Position 24