ਗਲੀ ’ਚ ਖੇਡ ਰਹੇ ਨਾਬਾਲਗ ਲੜਕੇ ਨਾਲ ਕੁਕਰਮ : ਮੁਲਜ਼ਮ ਗ਼੍ਰਿਫਤਾਰ
ਅੰਮ੍ਰਿਤਸਰ, 21 ਅਕਤੂਬਰ (ਰੇਸ਼ਮ ਸਿੰਘ)- ਇਥੇ ਥਾਣਾ ਸਦਰ ਅਧੀਨ ਪੈੇਂਦੇ ਖੇਤਰ ’ਚ ਇਕ ਨਾਬਾਲਗ ਲੜਕੇ ਨਾਲ ਕੁਕਰਮ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਮਿਲੀ ਸ਼ਿਕਾਇਤ ’ਤੇ ਬਚਿਆਂ ਵਿਰੁਧ ਯੋਨ ਹਿੰਸਾ ਰੋਕੂ ਐਕਟ ਤਹਿਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਅੰਮ੍ਰਿਤਸਰ, 21 ਅਕਤੂਬਰ (ਰੇਸ਼ਮ ਸਿੰਘ)- ਇਥੇ ਥਾਣਾ ਸਦਰ ਅਧੀਨ ਪੈੇਂਦੇ ਖੇਤਰ ’ਚ ਇਕ ਨਾਬਾਲਗ ਲੜਕੇ ਨਾਲ ਕੁਕਰਮ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਮਿਲੀ ਸ਼ਿਕਾਇਤ ’ਤੇ ਬਚਿਆਂ ਵਿਰੁਧ ਯੋਨ ਹਿੰਸਾ ਰੋਕੂ ਐਕਟ ਤਹਿਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਘਟਨਾ ਬਟਾਲਾ ਰੋਡ ’ਤੇ ਪੈਂਦੇ ਇਕ ਖੇਤਰ ਦੀ ਹੈ ਜਿਸ ਸਬੰਧੀ ਇਕ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਸਦੇ ਛੋਟੇ ਪੋਤਰੇ ਦੀ ਉਮਰ 13 ਸਾਲ ਹੈ ਅਤੇ ਵਾਪਰੀ ਘਟਨਾ ਵਾਲੀ ਸ਼ਾਮ ਜਦੋਂ ਉਹ ਘਰ ਤੋਂ ਬਾਹਰ ਖੇਡ ਰਿਹਾ ਸੀ ਤੇ ਉਨ੍ਹਾਂ ਦੀ ਗਲੀ ’ਚ ਰਹਿੰਦਾ ਲੜਕਾ ਉਸਨੂੰ ਗਲੀ ਦੇ ਖਾਲੀ ਪਲਾਟ ’ਚ ਲੈ ਗਿਆ ਤੇ ਕਪੜੇ ਉਤਾਰ ਕੇ ਉਸ ਨਾਲ ਕੁਕਰਮ ਕੀਤਾ। ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾਂ ਨੂੰ ਦੇਖਦਿਆਂ ਤੁਰੰਤ ਕਾਰਵਾਈ ਕਰਦਿਆਂ ਕਥਿਤ ਮੁਲਜਮ ਸੋਨੂੰ ਵਾਸੀ ਬਟਾਲਾ ਰੋਡ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।