22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਭਾਰਤ ਵਲੋਂ ਪ੍ਰਮਾਣੂ ਰੁਖ਼ ’ਚ ਕੀਤੇ ਜਾ ਰਹੇ ਬਦਲਾਵਾਂ ਦੇ ਮੱਦੇਨਜ਼ਰ ਪਾਕਿ ਆਪਣੇ ਪ੍ਰਮਾਣੂ ਵਿਕਲਪਾਂ ’ਤੇ ਮੁੜ ਕਰ ਸਕਦਾ ਵਿਚਾਰ-ਲੈਫ਼ਟੀਨੈਂਟ ਜਨਰਲ

ਅੰਮ੍ਰਿਤਸਰ, 21 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਨੈਸ਼ਨਲ ਕਮਾਂਡ ਅਥਾਰਿਟੀ (ਐੱਨ. ਸੀ.

Ad Position 21
No active advertisement
ਸੰਬੋਧਨ ਕਰਦੇ ਹੋਏ ਸੇਵਾਮੁਕਤ ਲੈਫ਼ਟੀਨੈਂਟ ਜਨਰਲ ਖ਼ਾਲਿਦ ਕਿਦਵਈ ਤੇ ਸਰਫ਼ਰਾਜ਼ ਸੱਤਾਰ। ਤਸਵੀਰ ਰਾਹੀਂ : ਸੁਰਿੰਦਰ ਕੋਛੜ 22-10-2026
ਅੰਮ੍ਰਿਤਸਰ, 21 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਨੈਸ਼ਨਲ ਕਮਾਂਡ ਅਥਾਰਿਟੀ (ਐੱਨ. ਸੀ. ਏ.) ਦੇ ਸਲਾਹਕਾਰ ਤੇ ਸੇਵਾਮੁਕਤ ਲੈਫ਼ਟੀਨੈਂਟ ਜਨਰਲ ਖ਼ਾਲਿਦ ਕਿਦਵਈ ਨੇ ਚਿਤਾਵਨੀ ਦਿੱਤੀ ਹੈ ਕਿ ਭਾਰਤ ਦੀਆਂ ਪ੍ਰਮਾਣੂ ਤਿਆਰੀਆਂ ਦੇ ਮੱਦੇਨਜ਼ਰ ਪਾਕਿਸਤਾਨ ਆਪਣੇ ਪ੍ਰਮਾਣੂ ਹਥਿਆਰਾਂ ਦੀ ਤਾਇਨਾਤੀ ਦੇ ਵਿਕਲਪਾਂ ਦੀ ਮੁੜ ਸਮੀਖਿਆ ਕਰ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਪਹਿਲਾਂ ਪ੍ਰਮਾਣੂ ਹਮਲਾ ਕਰਨ ਦੀ ਸਮਰਥਾ ਵਿਕਸਿਤ ਕਰ ਰਿਹਾ ਹੈ। ਇਸਲਾਮਾਬਾਦ ਵਿਚ ਹੋਈ ਦੂਜੀ ‘ਨਾਨ-ਪ੍ਰੋਲੀਫਰੇਸ਼ਨ ਕਾਨਫ਼ਰੰਸ’ ਦੌਰਾਨ ਕਿਦਵਈ ਨੇ ਕਿਹਾ ਕਿ ਪਾਕਿਸਤਾਨ ਆਪਣੀ ਰਣਨੀਤਕ ਅਸਪਸ਼ਟਤਾ ਦੀ ਨੀਤੀ ਕਾਇਮ ਰੱਖਦਿਆਂ ਸਾਰੇ ਸੰਭਾਵੀ ਵਿਕਲਪਾਂ ’ਤੇ ਵਿਚਾਰ ਕਰੇਗਾ। ਐੱਨ. ਸੀ. ਏ. ਦੇ ਇਕ ਹੋਰ ਸਲਾਹਕਾਰ, ਸੇਵਾਮੁਕਤ ਲੈਫ਼ਟੀਨੈਂਟ ਜਨਰਲ ਸਰਫ਼ਰਾਜ਼ ਸੱਤਾਰ ਨੇ ਭਾਰਤ ਦੀਆਂ ਪਣਡੁੱਬੀ-ਆਧਾਰਿਤ ਬੈਲਿਸਟਿਕ ਮਿਜ਼ਾਈਲਾਂ ਤੇ ਸਮੁੰਦਰੀ ਗਸ਼ਤ ਸਮਰਥਾਵਾਂ ਬਾਰੇ ਚਿੰਤਾ ਜਤਾਈ। ਉਨ੍ਹਾਂ ਮਿਜ਼ਾਈਲਾਂ ਦੀ ਆਧੁਨਿਕ ਤਕਨੀਕ, ਹਾਈਪਰਸੋਨਿਕ ਹਥਿਆਰਾਂ ਅਤੇ ਦੋਵਾਂ ਦੇਸ਼ਾਂ ਵਿਚਾਲੇ ਹਥਿਆਰ ਕੰਟਰੋਲ ਸਮਝੌਤੇ ਦੀ ਘਾਟ ਦਾ ਵੀ ਜ਼ਿਕਰ ਕੀਤਾ। ਪਾਕਿਸਤਾਨੀ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਦੋਵਾਂ ਦੇਸ਼ਾਂ ਵਿਚਾਲੇ ਰਵਾਇਤੀ ਟਕਰਾਅ ਵੀ ਤੇਜ਼ੀ ਨਾਲ ਵੱਡੇ ਯੁੱਧ ਵਿਚ ਬਦਲ ਸਕਦਾ ਹੈ। ਉਨ੍ਹਾਂ ਮੁਤਾਬਕ, ਗ਼ਲਤਫ਼ਹਿਮੀ ਜਾਂ ਗ਼ਲਤ ਅੰਦਾਜ਼ਾ ਦੱਖਣੀ ਏਸ਼ੀਆ ਨੂੰ ਅਣਜਾਣੇ ਵਿਚ ਪ੍ਰਮਾਣੂ ਟਕਰਾਅ ਵੱਲ ਧੱਕ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਪਾਕਿ ਅਤੇ ਮਾਲਦੀਵ ਵਿਚਾਲੇ 20 ਸਮਝੌਤੇ ਸਹੀਬੱਧ; ਦੁਵੱਲੇ ਵਪਾਰ ਨੂੰ 20 ਕਰੋੜ ਡਾਲਰ ਤੱਕ ਲਿਜਾਉਣ ਦਾ ਟੀਚਾ ਅਗਲੀ ਖ਼ਬਰ ਗਲੀ ’ਚ ਖੇਡ ਰਹੇ ਨਾਬਾਲਗ ਲੜਕੇ ਨਾਲ ਕੁਕਰਮ : ਮੁਲਜ਼ਮ ਗ਼੍ਰਿਫਤਾਰ
Ad Position 24