ਪੰਜਾਬ ਸਟੇਟ ਪੈਨਸ਼ਨਰਜ਼ ਅਤੇ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ
ਅੰਮ੍ਰਿਤਸਰ, 19 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਟੇਟ ਪੈਨਸ਼ਨਰਜ ਅਤੇ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਮਦਨ ਗੋਪਾਲ ਦੀ ਪ੍ਰਧਾਨਗੀ ਹੇਠ ਸਥਾਨਕ ਕੰਪਨੀ ਬਾਗ਼ ਵਿਖੇ ਹੋਈ। ਇਸ ਮੌਕੇ ਮਦਨ ਲਾਲ ਮੰਨਣ ਜਨਰਲ ਸਕੱਤਰ ਨੇ ਮੀਟਿੰਗ ਦਾ ਏਜੰਡਾ ਅਤੇ ਵਿੱਤ ਸਕੱਤਰ ਯਸ਼ਦੇਵ ਡੋਗਰਾ ਨੇ ਮਹੀਨਾਵਾਰ ਵਿੱਤ ਰੀਪੋਰਟ ਪੇਸ਼ ਕਰਦਿਆਂ 17 ਦਸੰਬਰ ਨੂੰ ਪੈਨਸ਼ਨ ਦਿਵਸ ਮਨਾਉਣ ਲਈ ਆਪਣੇ ਵਿਚਾਰ ਪ੍ਰਗਟ ਕੀਤੇ।
ਅੰਮ੍ਰਿਤਸਰ, 19 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਟੇਟ ਪੈਨਸ਼ਨਰਜ ਅਤੇ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਮਦਨ ਗੋਪਾਲ ਦੀ ਪ੍ਰਧਾਨਗੀ ਹੇਠ ਸਥਾਨਕ ਕੰਪਨੀ ਬਾਗ਼ ਵਿਖੇ ਹੋਈ। ਇਸ ਮੌਕੇ ਮਦਨ ਲਾਲ ਮੰਨਣ ਜਨਰਲ ਸਕੱਤਰ ਨੇ ਮੀਟਿੰਗ ਦਾ ਏਜੰਡਾ ਅਤੇ ਵਿੱਤ ਸਕੱਤਰ ਯਸ਼ਦੇਵ ਡੋਗਰਾ ਨੇ ਮਹੀਨਾਵਾਰ ਵਿੱਤ ਰੀਪੋਰਟ ਪੇਸ਼ ਕਰਦਿਆਂ 17 ਦਸੰਬਰ ਨੂੰ ਪੈਨਸ਼ਨ ਦਿਵਸ ਮਨਾਉਣ ਲਈ ਆਪਣੇ ਵਿਚਾਰ ਪ੍ਰਗਟ ਕੀਤੇ। ਸੁਖਦੇਵ ਰਾਜ ਕਾਲੀਆ ਪ੍ਰੈਸ ਸਕੱਤਰ ਨੇ ਕਿਹਾ ਕਿ ਸਰਕਾਰ ਨੇ 2022 ਤੋਂ ਲੈ ਕੇ ਹੁਣ ਤੱਕ ਪੈਨਸ਼ਨਰਜ਼ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ। ਉਲਟਾ ਮੀਟਿੰਗ ਸੱਦ ਕੇ ਮੀਟਿੰਗ ਨਹੀਂ ਕੀਤੀ ਜਦਕਿ 51% ਦਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਤਨਖ਼ਾਹਾਂ ਤੇ ਖ਼ਰਚ ਹੁੰਦਾ ਦਸਕੇ ਕੋਰਾ ਝੂਠ ਬੋਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਪੈਂਨਸ਼ਨਰਜ ਕਨਫੈਡਰੇਸ਼ਨ ਦੇ ਅਨੁਸਾਰ ਮੁਲਾਜ਼ਮ-ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਮੁਲਾਜ਼ਮ ਮੰਚ ਵਲੋਂ ਦਿੱਤੇ ਸੰਘਰਸ਼ ਤਹਿਤ ਮੁਲਾਜ਼ਮਾਂ ਵਲੋਂ 21 ਅਤੇ 22 ਅਕਤੂਬਰ ਨੂੰ ਸਮੂਹਿਕ ਛੁੱਟੀ ਲੈਣ ਕੇ ਰੋਸ ਜਿਤਾਉਣ ਦੇ ਫ਼ੈਸਲੇ ਦਾ ਐਸੋਸੀਏਸ਼ਨ ਪੂਰਾ ਸਹਿਯੋਗ ਕਰੇਗੀ। ਇਸ ਮੌਕੇ ਪ੍ਰਿੰ: ਬਲਦੇਵ ਸਿੰਘ ਸੰਧੂ, ਕਰਤਾਰ ਸਿੰਘ ਐਮ ਏ, ਸਤਨਾਮ ਸਿੰਘ ਪਾਖਰਪੁਰਾ, ਰਮੇਸ਼ ਭਨੋਟ, ਲਖਬੀਰ ਸਿੰਘ ਢੋਟ, ਭੁਪਿੰਦਰ ਸਿੰਘ, ਸੁਖਦੇਵ ਸਿੰਘ ਘਈ, ਬਾਬਾ ਬਲਵਿੰਦਰ ਸਿੰਘ, ਬਲਕਾਰ ਨਈਅਰ, ਕੁਲਵੰਤ ਸਿੰਘ ਮੱਲ੍ਹੀ, ਪਿਆਰਾ ਲਾਲ ਭਗਤ, ਗਿਆਨੀ ਮੋਹਨ ਸਿੰਘ, ਪ੍ਰਿੰ: ਸੋਹਨ ਲਾਲ, ਗੁਰਬਚਨ ਸਿੰਘ, ਬਲਦੇਵ ਸਿੰਘ ਡੀ. ਈ. ਓ., ਕੁਲਬੀਰ ਸਿੰਘ ਜੰਡਿਆਲਾ, ਵਿਜੇ ਕੁਮਾਰ, ਇੰਦਰਜੀਤ ਸਿੰਘ ਬਾਜਵਾ, ਮੋਤੀ ਲਾਲ ਦੇਵਗਨ, ਵਿਜੇ ਕੁਮਾਰ ਭਸੀਨ ਅਤੇ ਸੁਰਿੰਦਰ ਕੁਮਾਰ ਚਵਿੰਡਾ ਦੇਵੀ ਆਦਿ ਹਾਜ਼ਰ ਸਨ।