18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁਮੈਨ ਵਲੋਂ ‘ਵਿਜ਼ਨ ਟੂ ਵੈਂਚਰ: ਯੁਵਾ ਇਨੋਵੇਸ਼ਨ ਮੇਲਾ 3.0’ ਕਰਵਾਇਆ

ਅੰਮ੍ਰਿਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਬੀ. ਬੀ.

Ad Position 21
No active advertisement
ਅਜੀਤ ਡੈਸਕ 18-10-2026
ਅੰਮ੍ਰਿਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁਮੈਨ ਅੰਮ੍ਰਿਤਸਰ ਵਲੋਂ ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ (ਐੱਮ ਐੱਸ ਐੱਮ ਈ) ਅਧੀਨ ਰਜਿਸਟਰਡ ਸੰਸਥਾ ਨੈਸ਼ਨਲ ਐਜੂਟ੍ਰਸਟ ਆਫ਼ ਇੰਡੀਆ ਦੇ ਸਹਿਯੋਗ ਨਾਲ ‘ਵਿਜ਼ਨ ਟੂ ਵੈਂਚਰ: ਯੁਵਾ ਇਨੋਵੇਸ਼ਨ ਮੇਲਾ 3 .0’ ਦਾ ਆਯੋਜਨ ਕੀਤਾ ਗਿਆ। ਇਸ ਪਹਿਲਕਦਮੀ ਦਾ ਉਦੇਸ਼ ਵਿਦਿਆਰਥਣਾਂ ‘ਚ ਉੱਦਮੀ ਹੁਨਰਾਂ, ਨਵੀਨਤਮ ਸੋਚ ਅਤੇ ਸਵੈ-ਨਿਰਭਰਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ। ਇਸ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਾਤਾਵਰਣ-ਅਨੁਕੂਲ ਨਵੀਨਤਾ, ਹੁਨਰ ਵਿਕਾਸ ਅਤੇ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਕਾਲਜ ਵਲੋਂ ਕੀਤੇ ਜਾ ਰਹੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ: ਪੁਸ਼ਪਿੰਦਰ ਵਾਲੀਆ ਨੇ ਸੰਬੋਧਨ ਦੌਰਾਨ ਵਿਦਿਆਰਥਣਾਂ ਦੀ ਉੱਦਮੀ ਪ੍ਰਤਿਭਾ ਦੀ ਪਛਾਣ ਕਰਨ, ਉਸ ਨੂੰ ਨਿਖਾਰਨ ਅਤੇ ਪ੍ਰਦਰਸ਼ਿਤ ਕਰਨ ‘ਚ ਅਜਿਹੀਆਂ ਪਹਿਲਕਦਮੀਆਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁਮੈਨ ਨੇ ਹਮੇਸ਼ਾ ਹੀ ਵਿਹਾਰਕ ਅਨੁਭਵ-ਆਧਾਰਿਤ ਸਿੱਖਿਆ ਅਤੇ ਹੁਨਰ-ਆਧਾਰਿਤ ਅਧਿਆਪਨ ਨੂੰ ਉਤਸ਼ਾਹਿਤ ਕੀਤਾ ਹੈ। ਇਸ ਮੌਕੇ ਸਥਾਨਕ ਸਲਾਹਕਾਰ ਕਮੇਟੀ ਦੇ ਚੇਅਰਮੈਨ ਸੁਦਰਸ਼ਨ ਕਪੂਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਨੇ ਭਗਵਤੀ ਜਾਗਰਣ ’ਚ ਭਰੀ ਹਾਜ਼ਰੀ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਬਾਅਦ ਨਸ਼ੀਲੀਆਂ ਦਵਾਈਆਂ ਵਿਰੁੱਧ ਜਾਂਚ ’ਚ ਲਿਆਂਦੀ ਹੋਰ ਤੇਜ਼ੀ
Ad Position 24