ਅੰਮ੍ਰਿਤਸਰ ਕੈਮਿਸਟ ਐਸੋਸੀਏਸ਼ਨ (ਰਿਟੇਲ ਵਿੰਗ) ਨੇ ਦਵਾਈ ਕਾਰੋਬਾਰੀਆਂ ਨੂੰ ਦਿੱਤੀਆਂ ਹਦਾਇਤਾਂ
ਅੰਮ੍ਰਿਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟਸ ਐਂਡ ਡਰੱਗਿਸਟਸ ਨਾਲ ਸੰਬੰਧਿਤ ਅੰਮ੍ਰਿਤਸਰ ਕੈਮਿਸਟ ਐਸੋਸੀਏਸ਼ਨ (ਰਿਟੇਲ ਵਿੰਗ) ਦੇ ਪ੍ਰਧਾਨ ਸੰਜੀਵ ਭਾਟੀਆ ਅਤੇ ਜਨਰਲ ਸਕੱਤਰ ਸੰਜੀਵ ਜੈਨ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਜਥੇਬੰਦੀ ਵਲੋਂ ਸੂਬੇ ਦੇ ਸਮੂਹ 27,000 ਕੈਮਿਸਟਾਂ ਨੂੰ ਚੌਕਸੀ ਵਰਤਣ ਅਤੇ ਆਪਣੇ ਪੇਸ਼ੇ ਦੀ ਮਰਿਆਦਾ ਬਣਾਈ ਰੱਖਣ ਦੀ ਅਪੀਲ ਕਰਦਿਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਦਵਾਈਆਂ ਦੀ ਖ਼ਰੀਦ ਅਤੇ ਵਿੱਕਰੀ ਕੇਵਲ ਬਿੱਲ ‘ਤੇ ਹੀ ਕੀਤੀ ਜਾਵੇ। ਦਵਾਈ ਲੈਣ ਆਉਣ ਵਾਲੇ ਗਾਹਕ ਦੀ ਪਛਾਣ ਯਕੀਨੀ ਬਣਾਈ ਜਾਵੇ।
ਸ
ਸੰਜੀਵ ਭਾਟੀਆ ਅਤੇ ਸੰਜੀਵ ਜੈਨ।
18-10-2026
ਅੰਮ੍ਰਿਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟਸ ਐਂਡ ਡਰੱਗਿਸਟਸ ਨਾਲ ਸੰਬੰਧਿਤ ਅੰਮ੍ਰਿਤਸਰ ਕੈਮਿਸਟ ਐਸੋਸੀਏਸ਼ਨ (ਰਿਟੇਲ ਵਿੰਗ) ਦੇ ਪ੍ਰਧਾਨ ਸੰਜੀਵ ਭਾਟੀਆ ਅਤੇ ਜਨਰਲ ਸਕੱਤਰ ਸੰਜੀਵ ਜੈਨ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਜਥੇਬੰਦੀ ਵਲੋਂ ਸੂਬੇ ਦੇ ਸਮੂਹ 27,000 ਕੈਮਿਸਟਾਂ ਨੂੰ ਚੌਕਸੀ ਵਰਤਣ ਅਤੇ ਆਪਣੇ ਪੇਸ਼ੇ ਦੀ ਮਰਿਆਦਾ ਬਣਾਈ ਰੱਖਣ ਦੀ ਅਪੀਲ ਕਰਦਿਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਦਵਾਈਆਂ ਦੀ ਖ਼ਰੀਦ ਅਤੇ ਵਿੱਕਰੀ ਕੇਵਲ ਬਿੱਲ ‘ਤੇ ਹੀ ਕੀਤੀ ਜਾਵੇ। ਦਵਾਈ ਲੈਣ ਆਉਣ ਵਾਲੇ ਗਾਹਕ ਦੀ ਪਛਾਣ ਯਕੀਨੀ ਬਣਾਈ ਜਾਵੇ। ਡਾਕਟਰ ਦੀ ਪਰਚੀ ਤੋਂ ਬਿਨਾਂ ਕੋਈ ਵੀ ਐੱਨ. ਆਰ. ਐਕਸ. ਜਾਂ ਸ਼ਡਿਊਲ ਐੱਚ-1 ਦਵਾਈ ਨਾ ਵੇਚੀ ਜਾਵੇ ਅਤੇ ਇਸ ਦਾ ਪੂਰਾ ਹਿਸਾਬ-ਕਿਤਾਬ ਰੱਖਿਆ ਜਾਵੇ। ਇਸ ਤੋਂ ਇਲਾਵਾ ਸਿਰਫ਼ ਉਹੀ ਦਵਾਈਆਂ ਵੇਚੀਆਂ ਜਾਣ ਜਿਨ੍ਹਾਂ ਦੀ ਡਰੱਗ ਵਿਭਾਗ ਤੋਂ ਪ੍ਰਵਾਨਗੀ ਮਿਲੀ ਹੋਵੇ ਅਤੇ ਪ੍ਰੀਗਾਬਾਲਿਨ 75 ਮਿਲੀਗ੍ਰਾਮ ਦਾ ਵਿੱਕਰੀ ਤੇ ਖ਼ਰੀਦ ਰਿਕਾਰਡ ਪੂਰੀ ਤਰ੍ਹਾਂ ਦਰਜ ਕੀਤਾ ਜਾਵੇ। ਉਕਤ ਆਗੂਆਂ ਨੇ ‘ ਨਸ਼ਾ ਮੁਕਤ ਪੰਜਾਬ-ਸੁਰੱਖਿਅਤ ਪੰਜਾਬ, ਇੱਕਜੁੱਟ ਸੰਗਠਨ-ਮਜ਼ਬੂਤ ਕਾਨੂੰਨ ਵਿਵਸਥਾ’ ਦਾ ਸੁਨੇਹਾ ਸਾਰੇ ਜ਼ਿਲ੍ਹਿਆਂ ਤੱਕ ਪਹੁੰਚਾਉਣ ਦਾ ਅਹਿਦ ਲਿਆ।