17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਇਨਵਿਕਟਸ ਇੰਟਰਨੈਸ਼ਨਲ ਸਕੂਲ ਵਿਖੇ ਸਿੱਖਿਆਤਮਕ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 17 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਇਨਵਿਕਟਸ ਇੰਟਰਨੈਸ਼ਨਲ ਸਕੂਲ ਵਿਖੇ ਅੱਜ ਡਿਪਟੀ ਹੈੱਡ ਗਰਲ ਅਤੇ ਆਈ. ਡੀ.

Ad Position 21
No active advertisement
ਅਜੀਤ ਡੈਸਕ 18-10-2026
ਅੰਮ੍ਰਿਤਸਰ, 17 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਇਨਵਿਕਟਸ ਇੰਟਰਨੈਸ਼ਨਲ ਸਕੂਲ ਵਿਖੇ ਅੱਜ ਡਿਪਟੀ ਹੈੱਡ ਗਰਲ ਅਤੇ ਆਈ. ਡੀ. ਬੀ. ਪੀ. ਵਰ੍ਹਾ-1 ਦੀ ਵਿਦਿਆਰਥਣ ਅਬਾਨਾ ਢਿਲੋਂ ਨੇ ਇਕ ਵਿਸ਼ੇਸ਼ ਸਿੱਖਿਆਤਮਕ ਪ੍ਰੋਗਰਾਮ ਦੀ ਅਗਵਾਈ ਕੀਤੀ, ਜਿਸ ਵਿੱਚ ਤਿੱਬਤ ਦੇ ਇਤਿਹਾਸ, ਸੱਭਿਆਚਾਰਕ ਪਛਾਣ, ਵਿਸਥਾਪਨ ਅਤੇ ਸੰਘਰਸ਼ਸ਼ੀਲਤਾ ਵਰਗੇ ਮਹੱਤਵਪੂਰਨ ਵਿਸ਼ਿਆਂ ‘ਤੇ ਚਰਚਾ ਕੀਤੀ ਗਈ। ਇਸ ਪ੍ਰੋਗਰਾਮ ‘ਚ ਕੇਂਦਰੀ ਤਿੱਬਤੀ ਪ੍ਰਸ਼ਾਸਨ ਦੇ ਜਾਣਕਾਰੀ ਅਤੇ ਅੰਤਰਰਾਸ਼ਟਰੀ ਸੰਬੰਧ ਵਿਭਾਗ ਦੇ ਅੰਤਰਰਾਸ਼ਟਰੀ ਸੰਬੰਧ ਸੈਕਸ਼ਨ ਦੇ ਸੰਯੁਕਤ ਸਕੱਤਰ ਅਤੇ ਕਾਰਜਕਾਰੀ ਮੁਖੀ ਟੈਂਪਾ ਗਯਾਲਤਸੇਨ ਜ਼ਾਮਲ੍ਹਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਤਿੱਬਤੀ ਵਿਰਾਸਤ, ਅੰਤਰਰਾਸ਼ਟਰੀ ਪੱਧਰ ’ਤੇ ਕੀਤੀ ਜਾ ਰਹੀ ਵਕਾਲਤ ਅਤੇ ਭਾਰਤ-ਤਿੱਬਤ ਦੇ ਲੰਬੇ ਸਮੇਂ ਤੋਂ ਚਲੇ ਆ ਰਹੇ ਸੱਭਿਆਚਾਰਕ ਅਤੇ ਇਤਿਹਾਸਕ ਰਿਸ਼ਤਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਕ ਪੈਨਲ ਚਰਚਾ ਦੌਰਾਨ ਜ਼ਾਮਲ੍ਹਾ, ਇਨਵਿਕਟਸ ਇੰਟਰਨੈਸ਼ਨਲ ਸਕੂਲ ਦੀ ਮੈਨੇਜਿੰਗ ਡਾਇਰੈਕਟਰ ਮਨਜੋਤ ਢਿੱਲੋਂ ਅਤੇ ਅਬਾਨਾ ਢਿੱਲੋਂ ਨੇ ਸੱਭਿਆਚਾਰਕ ਪਛਾਣ ਦੀ ਸੰਭਾਲ, ਵਿਸਥਾਪਨ ਨੂੰ ਸਮਝਣ ਅਤੇ ਵੱਖ-ਵੱਖ ਭਾਈਚਾਰਿਆਂ ਪ੍ਰਤੀ ਹਮਦਰਦੀ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ’ਤੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਡਾਕੂਮੈਂਟਰੀ ਫ਼ਿਲਮ ਪ੍ਰਦਰਸ਼ਨ, ਕਵਿਜ਼ ਅਤੇ ‘ਭਾਰਤ ਅਤੇ ਤਿੱਬਤ: ਪ੍ਰਾਚੀਨ ਰਿਸ਼ਤੇ ਅਤੇ ਮੌਜੂਦਾ ਬੰਧਨ’ ਸਿਰਲੇਖ ਹੇਠ ਪ੍ਰਦਰਸ਼ਨੀ ਵੀ ਲਗਾਈ ਗਈ। ਇਹ ਪ੍ਰਦਰਸ਼ਨੀ ਕੇਂਦਰੀ ਤਿੱਬਤੀ ਪ੍ਰਸ਼ਾਸਨ ਦੇ ਜਾਣਕਾਰੀ ਅਤੇ ਅੰਤਰਰਾਸ਼ਟਰੀ ਸੰਬੰਧ ਵਿਭਾਗ ਅਧੀਨ ‘ਦ ਤਿੱਬਤ ਮਿਊਜ਼ੀਅਮ’ ਵੱਲੋਂ ਕਿਊਰੇਟ ਕੀਤੀ ਗਈ ਸੀ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਦੀ 450ਵੀਂ ਵਰ੍ਹੇਗੰਢ ਨੂੰ ਸਮਰਪਿਤ ਜੀਸੀਏ ਜ਼ੋਨਲ ਯੁਵਕ ਮੇਲਾ ਸੰਪੰਨ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ: ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਸਜਾਇਆ
Ad Position 24