04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਉੱਘੇ ਆਰਥੋਪੇੈਡਿਕ ਸਰਜਨ ਡਾ: ਰਣਜੀਤ ਸਿੰਘ ਨੇ ਏ.ਆਈ. ਪਾਵਰਡ3-ਡੀ. ਰੋਬੋਲੈਂਸ ਤਕਨੀਕ ਨਾਲ 75 ਸਾਲਾ ਬਜ਼ੁਰਗ ਦੇ ਦੋਵੇਂ ਗੋਡੇ ਸਫਲਤਾਪੂਰਵਕ ਬਦਲੇ

ਅੰਮ੍ਰਿਤਸਰ, 3 ਅਕਤੂਬਰ (ਰੇਸ਼ਮ ਸਿੰਘ)- ਜ਼ੀਰੋ ਐਰਰ ਤਕਨੀਕ ਨਾਲ ਗੋਡੇ ਬਦਲਣ ਦੇ ਮਾਹਿਰ ਸਰਜ਼ਨ ਡਾ. ਰਣਜੀਤ ਸਿੰਘ ਨੇ ਅੰਮ੍ਰਿਤਸਰ ਵਿਚ ਏ.

Ad Position 21
No active advertisement
ਏ.ਆਈ. 3-ਡੀ ਤਕਨੀਕ ਨਾਲ ਦੋਵੇਂ ਗੋਡੇ ਬਦਲੇ ਜਾਣ ਦੇ ਸਫਲਤਾਪੂਰਵਕ ਅਪਰੇਸ਼ਨ ਉਪਰੰਤ ਬਜ਼ੁਰਗ ਮਰੀਜ਼ ਨਾਲ ਖੜ੍ਹੇ ਡਾ: ਰਣਜੀਤ ਸਿੰਘ । ਤਸਵੀਰ ਨਿਰਮਲ ਸਟੂਡੀਓ 04-10-2026
ਅੰਮ੍ਰਿਤਸਰ, 3 ਅਕਤੂਬਰ (ਰੇਸ਼ਮ ਸਿੰਘ)- ਜ਼ੀਰੋ ਐਰਰ ਤਕਨੀਕ ਨਾਲ ਗੋਡੇ ਬਦਲਣ ਦੇ ਮਾਹਿਰ ਸਰਜ਼ਨ ਡਾ. ਰਣਜੀਤ ਸਿੰਘ ਨੇ ਅੰਮ੍ਰਿਤਸਰ ਵਿਚ ਏ.ਆਈ. ਪਾਵਰਡ 3- ਡੀ ਰੋਬੋਲੈਂਸ ਤਕਨੀਕ ਨਾਲ ਗੋਡਿਆਂ ਦੀ ਸਫਲ ਸਰਜਰੀ ਕਰਕੇ ਇਕ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ। ਡਾ. ਸਿੰਘ ਨੇ ਦਸਿਆ ਕਿ ਹਾਲ ਹੀ ਵਿਚ 3-ਡੀ ਰੋਬੋਲੈਂਸ ਤਕਨੀਕ ਨਾਲ ਮੋਗਾ ਨਿਵਾਸੀ 75 ਸਾਲਾ ਬਜ਼ੁਗਰ ਹਰਜਿੰਦਰ ਸਿੰਘ ਦੇ ਦੋਵੇਂ ਗੋਡੇ ਸਫਲਤਾ ਪੂਰਵਕ ਬਦਲੇ ਗਏ ਹਨ। ਇਹ ਅਪਰੇਸ਼ਨ ਇਥੇ ਲਿਵਾਸਾ ਹਸਪਤਾਲ ਵਿਖੇ ਹੋਇਆ ਹੈ। ਡਾ: ਰਣਜੀਤ ਸਿੰਘ ਨੇ ਦੱਸਿਆ ਕਿ ਗੋਡਿਆਂ ਦੀ ਸਰਜਰੀ ਲਈ ਇਸ ਤੋਂ ਪਹਿਲਾਂ ਵਰਤੀ ਜਾਂਦੀ ਰੋਬੋਟਿਕ ਤਕਨੀਕ ਇੱਕ ਪਰੰਪਰਾਗਤ ਪ੍ਰਕਿਰਿਆ ਬਣ ਚੁੱਕੀ ਸੀ, ਜਿਸ ਵਿਚ ਅਪਰੇਸ਼ਨ ਦੌਰਾਨ ਮਰੀਜ਼ ਦੀ ਲੱਤ ਵਿਚ ਚਾਰ ਵੱਡੇ ਕਿਲ ਹੱਡੀ ਵਿਚ ਡ੍ਰਿੱਲ ਕਰਕੇ ਲਗਾਏ ਜਾਂਦੇ ਸਨ। ਇਸ ਤੋਂ ਬਾਅਦ ਸਰਜਰੀ ਦੀ ਲੰਬੀ ਪ੍ਰਕਿਰਿਆ ਸ਼ੁਰੂ ਹੁੰਦੀ ਸੀ, ਜਿਸ ਵਿਚ ਲਗਭਗ ਤਿੰਨ ਤੋਂ ਚਾਰ ਘੰਟੇ ਲੱਗਦੇ ਸਨ। ਇਸ ਨਾਲ ਲੰਬੇ ਕੱਟ ਕਾਰਨ ਵੱਧ ਖੂਨ ਵਹਿਣ ਦੀ ਸੰਭਾਵਨਾ ਵੀ ਰਹਿੰਦੀ ਸੀ। ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਰੋਬੋਟਿਕ ਤਕਨੀਕ ਨਾਲ ਗੋਡਿਆਂ ਦਾ ਟਰਾਂਸਪਲਾਂਟ ਠੀਕ ਢੰਗ ਨਾਲ ਹੁੰਦਾ ਹੈ । ਡਾ. ਸਿੰਘ ਨੇ ਕਿਹਾ ਕਿ ਇਨ੍ਹਾਂ ਹੀ ਖਤਰਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਰੋਬੋਲੈਂਸ 3- ਡੀ ਤਕਨੀਕ ਰਾਹੀਂ ਸਹੀ ਅਤੇ ਸਟੀਕ ਜੋੜ ਬਦਲੀ ਬਿਨਾਂ ਕਿਸੇ ਖਤਰੇ ਦੇ ਕੀਤੀ ਜਾਂਦੀ ਹੈ। ਮਰੀਜ਼ ਹਰਜਿੰਦਰ ਸਿੰਘ ਲੰਮੇਂ ਸਮੇਂ ਤੋਂ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਬਿਮਾਰੀ ਤੋੀ ਪੀੜਤ ਸੀ। ਜਦੋਂ ਇਹ ਮਰੀਜ਼ ਉਨ੍ਹ ਕੋਲ ਆਇਆ ਤਾਂ ਮੁੱਢਲੀ ਜਾਂਚ ’ਚ ਉਸਨੂੰ 3-ਡੀ ਤਕਨੀਕ ਬਾਰੇ ਦੱਸਿਆ ਗਿਆ ਬਿਨ੍ਹਾਂ ਕਿਸੇ ਤਕਲੀਫ਼ ਤੋਂ ਉਸਦੇ ਦੋਵੇਂ ਗੋਡੇ ਬਦਲੇ ਗਏ ਅਤੇ ਡਾ: ਰਣਜੀਤ ਸਿੰਘ ਵਲੋਂ ਕੀਤਾ ਅਪਰੇਸ਼ਨ ਸਫਲਤਾਪੂਰਕ ਰਿਹਾ ਹੈ। ਇਸ ਲਈ ਬਜ਼ੁਰਗ ਨੂੰ ਅਪਰੇਸ਼ਨ ਤੋਂ ਇਕ ਦਿਨ ਬਾਅਦ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਕਤ ਮਰੀਜ਼ ਹੁਣ ਚੌਂਕੜੀ ਮਾਰ ਕੇ ਵੀ ਬੈਠ ਜਾਂਦਾ ਹੈ ਅਤੇ ਆਪਣੇ ਰੋਜ਼ਮਰ੍ਹਾ ਦੇ ਕੰਮ ਕਾਰ ਖੁਦ ਕਰ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਸਿੱਖ ਕਤਲੇਆਮ ਪੀੜਤ ਵੈੱਲਫੇਅਰ ਸੁਸਾਇਟੀ ਪੰਜਾਬ ਨੇ ਜਥੇਦਾਰ ਕੋਲ ਕੀਤੀ ਫਰਿਆਦ ਅਗਲੀ ਖ਼ਬਰ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਤੇ ਵਿਧਾਇਕ ਡਾ. ਅਜੈ ਗੁਪਤਾ ਵਲੋਂ ਪਸ਼ੂ ਹਸਪਤਾਲ ਤੇ ਗਊਸ਼ਾਲਾ ਦਾ ਉਦਘਾਟਨ
Ad Position 24