03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਕਰਵਾਏ ਸਮਾਗਮ ਦੌਰਾਨ 11 ਅਧਿਆਪਕ ਤੇ ਹੋਰ ਸਟਾਫ ਮੈਂਬਰ ਸਨਮਾਨਿਤ

ਅੰਮ੍ਰਿਤਸਰ, 3 ਅਕਤੂਬਰ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਹੇਠ ਚਲ ਰਹੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ.

Ad Position 21
No active advertisement
ਅਜੀਤ ਡੈਸਕ 04-10-2026
ਅੰਮ੍ਰਿਤਸਰ, 3 ਅਕਤੂਬਰ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਹੇਠ ਚਲ ਰਹੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਕੂਲ ਦੇ ਮੈਂਬਰ ਇੰਚਾਰਜ ਰਬਿੰਦਰਬੀਰ ਸਿੰਘ ਭੱਲਾ, ਆਦਰਸ਼ਪਿੰਦਰ ਸਿੰਘ ਮਾਨ ਅਤੇ ਸਰਜੋਤ ਸਿੰਘ ਸਾਹਨੀ ਨੇ ਸਕੂਲ ਦੇ ਕਲਗੀਧਰ ਆਡੀਟੋਰੀਅਮ ਵਿਖੇ ਹੋਏ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੁੱਖ ਅਧਿਆਪਕਾ ਨਿਸ਼ਚਿੰਤ ਕੌਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਵਿਦਿਆਰਥੀਆਂ ਵਲੋਂ ਸਵਾਗਤੀ ਗੀਤ ਰਾਹੀਂ ਆਏ ਹੋਏ ਮਹਿਮਾਨਾ ਦਾ ਸਵਾਗਤ ਕੀਤਾ ਗਿਆ। ਉਪਰੰਤ ਕਲਾਸੀਕਲ ਨ੍ਰਿਤ, ਭੰਗੜਾ ਅਤੇ ਸਕਿੱਟ ਰਾਹੀਂ ਪ੍ਰੋਗਰਾਮ ਨੂੰ ਚਾਰ ਚੰਨ ਲਾਏ ਗਏ। ਵਿਦਿਆਰਥੀ ਅਗਮਨੂਰ ਸਿੰਘ ਨੇ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਸਕੂਲ ਅਧਿਆਪਕਾਵਾਂ ਸੁਖਜੀਤ ਕੌਰ, ਪੂਜਾ ਤਿਵਾੜੀ, ਪੁਨੀਤ ਕੌਰ ਚਿਮਨੀ, ਰਮਿੰਦਰਜੀਤ ਕੌਰ ਢਿੱਲੋਂ, ਮੋਨਾ ਕਪਿਲ, ਨਵਦਿਲਜੀਤ ਕੌਰ, ਸ਼ਸ਼ੀ ਬਾਲਾ, ਹਰਜੀਤ ਕੌਰ, ਜਸਜੀਤ ਕੌਰ, ਰਾਜ ਕੁਮਾਰ ਅਤੇ ਸਿਮਰਨਜੀਤ ਕੌਰ ਨੂੰ ਉਨ੍ਹਾਂ ਦੀਆਂ ਤਕਰੀਬਰਨ 18 ਸਾਲਾਂ ਤੋਂ ਸ਼ਾਨਦਾਰ ਸਿੱਖਿਆ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਜੋ ਪਿਛਲੇ ਤਕਰੀਬਰਨ 18 ਸਾਲਾਂ ਤੋਂ ਸਕੂਲ ਨੂੰ ਆਪਣੀਆਂ ਬਿਹਤਰੀਨ ਸੇਵਾਵਾਂ ਪ੍ਰਦਾਨ ਕਰ ਰਹੇ ਹਨ । ਇਹਨਾਂ ਦੇ ਨਾਲ ਹੀ 20 ਸਾਲ ਤੋਂ ਸੇਵਾ ਨਿਭਾਅ ਰਹੇ ਸਕੂਲ ਦੇ ਐਡਮਿਨ ਸਟਾਫ ਦੇ ਕੰਵਲਜੀਤ ਕੌਰ ਅਤੇ ਰਾਜਨ ਨੂੰ ਵੀ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਕਵਲਪ੍ਰੀਤ ਕੌਰ ਨੇ ਅਧਿਆਪਕ ਦਿਵਸ ਦੀ ਵਧਾਈ ਦਿੰਦੇ ਹੋਏ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਵਿਚ ਮੁੱਖ ਅਧਿਆਪਕਾਵਾਂ ਨਿਸ਼ਚਿੰਤ ਕੌਰ, ਗੁਰਸ਼ਰਨ ਕੌਰ, ਰਵਿੰਦਰ ਕੌਰ, ਮਨਿਵੰਦਰ ਕੌਰ ਭੁੱਲਰ ਸਮੇਤ ਹੋਰ ਅਧਿਆਪਕ ਸਾਹਿਬਾਨ ਨਵੀ ਹਾਜ਼ਰ ਸਨ। 0
Ad Position 22
No active advertisement
ਪਿਛਲੀ ਖ਼ਬਰ ਅਸਟ੍ਰੇਲੀਆ ਵੱਸਦੇ ਸਮਾਜਸੇਵੀ ਸਨਮ ਕਾਹਲੋਂ ਨੇ ਜੱਦੀ ਪਿੰਡ ਗ੍ਰੰਥਗੜ੍ਹ (ਅਜਨਾਲਾ) ਦੇ ਕੱਚੇ ਘਰ ਪੱਕੇ ਕਰਨ ਦੀ ਸੇਵਾ ਆਰੰਭ... ਅਗਲੀ ਖ਼ਬਰ ਆਸਟ੍ਰੇਲੀਆ ਵੱਸਦੇ ਸਮਾਜਸੇਵੀ ਸਨਮ ਕਾਹਲੋਂ ਨੇ ਜੱਦੀ ਪਿੰਡ ਗ੍ਰੰਥਗੜ੍ਹ (ਅਜਨਾਲਾ) ਦੇ ਕੱਚੇ ਘਰ ਪੱਕੇ ਕਰਨ ਦੀ ਸੇਵਾ ਆਰੰਭ...
Ad Position 24