02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸਵ. ਮੋਨੀਕਾ ਸ਼ਰਮਾ ਦੀ ਯਾਦ ਵਿਚ ਵਿਦਿਆਰਥੀਆਂ ਨੂੰ ਵਜ਼ੀਫੇ ਤੇ ਕਾਪੀਆਂ ਵੰਡੀਆਂ

ਜਗਦੇਵ ਕਲਾਂ, 1 ਅਕਤੂਬਰ (ਸ਼ਰਨਜੀਤ ਸਿੰਘ ਗਿੱਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਦੇਵ ਕਲਾਂ ਵਿਖੇ ਸਕੂਲ ਦੀ ਸਵ. ਅਧਿਆਪਕਾ ਮੋਨੀਕਾ ਸ਼ਰਮਾ ਦੀ ਯਾਦ ਨੂੰ ਸਮਰਪਿਤ ਰੋਟਰੀ ਕਲੱਬ ਅੰਮ੍ਰਿਤਸਰ (ਆਸਥਾ) ਦੀ ਟੀਮ ਵਲੋਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫੇ ਦੇਣ ਦੇ ਨਾਲ-ਨਾਲ 500 ਕਾਪੀਆਂ ਵੀ ਵੰਡੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 02-10-2026
ਜਗਦੇਵ ਕਲਾਂ, 1 ਅਕਤੂਬਰ (ਸ਼ਰਨਜੀਤ ਸਿੰਘ ਗਿੱਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਦੇਵ ਕਲਾਂ ਵਿਖੇ ਸਕੂਲ ਦੀ ਸਵ. ਅਧਿਆਪਕਾ ਮੋਨੀਕਾ ਸ਼ਰਮਾ ਦੀ ਯਾਦ ਨੂੰ ਸਮਰਪਿਤ ਰੋਟਰੀ ਕਲੱਬ ਅੰਮ੍ਰਿਤਸਰ (ਆਸਥਾ) ਦੀ ਟੀਮ ਵਲੋਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫੇ ਦੇਣ ਦੇ ਨਾਲ-ਨਾਲ 500 ਕਾਪੀਆਂ ਵੀ ਵੰਡੀਆਂ ਗਈਆਂ। ਇਸ ਮੌਕੇ ਹੋਣਹਾਰ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਲਈ ਸਿਮਰਨਜੀਤ ਕੌਰ ਅਤੇ ਹਰਪ੍ਰੀਤ ਕੌਰ ਨੂੰ 5100-5100 ਰੁਪਏ, ਗੁਰਸ਼ਰਨਦੀਪ ਸਿੰਘ ਅਤੇ ਨੇਹਾ ਕੁਮਾਰੀ ਨੂੰ 3100-3100 ਰੁਪਏ ਦੀ ਨਗਦ ਰਾਸ਼ੀ ਵਜ਼ੀਫੇ ਵਜੋਂ ਦਿੱਤੀ ਗਈ। ਸਵ. ਮੋਨੀਕਾ ਸ਼ਰਮਾ ਇਸ ਸਕੂਲ ਵਿਚ ਅਧਿਆਪਕਾ ਵਜੋਂ ਸੇਵਾਵਾਂ ਨਿਭਾਉਣ ਦੇ ਨਾਲ - ਨਾਲ ਰੋਟਰੀ ਕਲੱਬ ਅੰਮ੍ਰਿਤਸਰ (ਆਸਥਾ) ਦੇ ਮੈਂਬਰ ਵੀ ਸਨ । ਇਸ ਮੌਕੇ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਪ੍ਰਧਾਨ ਅਸ਼ੋਕ ਸ਼ਰਮਾ, ਸੈਕਟਰੀ ਸਰਬਜੀਤ ਸਿੰਘ, ਵਾਈਸ ਪ੍ਰੈਜ਼ੀਡੈਂਟ ਮਨਮੋਹਣ ਸਿੰਘ, ਜ਼ੋਨਲ ਚੇਅਰਮੈਨ ਪਰਮਜੀਤ ਸਿੰਘ, ਰਿਟਾ. ਪ੍ਰਿੰਸੀਪਲ ਦਵਿੰਦਰ ਸਿੰਘ, ਰਿਟਾ. ਪ੍ਰਿੰਸੀਪਲ ਬਲਦੇਵ ਸਿੰਘ ਲੁਹਾਰਕਾ, ਅਮਨ ਸ਼ਰਮਾ, ਜਤਿੰਦਰ ਸਿੰਘ ਪੱਪੂ, ਪ੍ਰਮੋਦ ਕਪੂਰ, ਲੈਕ. ਅਮਰਜੀਤ ਸਿੰਘ, ਰਾਜੇਸ਼ ਪਰਾਸ਼ਰ ਅਤੇ ਅਸ਼ਵਨੀ ਅਵਸਥੀ ਹਾਜ਼ਰ ਸਨ। ਇਸ ਮੌਕੇ ਸਕੂਲ ਇੰਚਾਰਜ਼ ਸ਼੍ਰੀਮਤੀ ਪਰਮਜੀਤ ਕੌਰ, ਚੰਦਰ ਮੋਹਨ ਗੁਪਤਾ, ਗੁਰਵਿੰਦਰ ਸਿੰਘ, ਸੁਖਰਾਜ ਸਿੰਘ, ਬਲਤੇਜ ਸਿੰਘ, ਵਿਸ਼ਾਲ ਮਸੀਹ, ਰਿਤੂ ਸ਼ਰਮਾ, ਸ੍ਰੀਮਤੀ ਅਮਨਦੀਪ ਕੌਰ, ਰਾਜਵੰਤ ਕੌਰ, ਅਮਨਦੀਪ ਕੌਰ, ਵਰਿੰਦਰ ਕੌਰ, ਕੁਲਵਿੰਦਰ ਕੌਰ, ਸੁਖਜਿੰਦਰ ਕੌਰ, ਸੰਦੀਪ ਸਿੰਘ, ਮਲਕੀਅਤ ਸਿੰਘ ਅਤੇ ਸੁਰਿੰਦਰ ਸਿੰਘ ਆਦਿ ਅਤੇ ਵਲੋਂ ਰੋਟਰੀ ਕਲੱਬ ਤੇ ਆਸਥਾ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ। 30 ਏਐਸਆਰ34
Ad Position 22
No active advertisement
ਪਿਛਲੀ ਖ਼ਬਰ ਸਰਕਲ ਮਹਿਤਾ ਤੇ ਟਾਂਗਰਾ ਦੇ ਅਕਾਲੀ ਆਗੂਆਂ ਵਲੋਂ ਇਕਜੁੱਟਤਾ ਦਾ ਪ੍ਰਗਟਾਵਾ, 2027 ਦੀਆਂ ਚੋਣਾਂ ਲਈ ਉਲੀਕੀ ਰਣਨੀਤੀ ਅਗਲੀ ਖ਼ਬਰ ਮਜੀਠਾ ਵਿਖੇ ਗਿੱਲ ਨੇ ਕਾਰਡ ਧਾਰਕਾਂ ਨੂੰ ਵੰਡੇ 10 ਲੱਖ ਵਾਲੇ ਸਿਹਤ ਕਾਰਡ
Ad Position 24