01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸ੍ਰੀ ਸੰਤ ਬਾਬਾ ਰਾਮਦਾਸ ਦੇ ਜੋੜ ਮੇਲੇ ’ਤੇ ਖੇਡਾਂ ਦਾ ਰੰਗ ਸੁਲਤਾਨਵਿੰਡ ਸਪੋਰਟਸ ਕਲੱਬ ਨੇ ਜਿੱਤੀ ਕਬੱਡੀ ਟ੍ਰਾਫੀ

ਸੁਲਤਾਨਵਿੰਡ, 1 ਅਕਤੂਬਰ(ਗੁਰਨਾਮ ਸਿੰਘ ਬੁੱਟਰ)-ਸ੍ਰੀ ਸੰਤ ਬਾਬਾ ਰਾਮਦਾਸ ਦੇ ਪਵਿੱਤਰ ਜੋੜ ਮੇਲੇ ਦੇ ਸ਼ੁਭ ਅਵਸਰ ’ਤੇ ਪਿੰਡ ਸੁਲਤਾਨਵਿੰਡ ਵਿਖੇ ਇਕ ਸ਼ਾਨਦਾਰ ਕਬੱਡੀ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਇਲਾਕੇ ਦੇ ਖੇਡ ਪ੍ਰੇਮੀਆਂ ਨੇ ਭਾਰੀ ਉਤਸ਼ਾਹ ਨਾਲ ਸ਼ਿਰਕਤ ਕੀਤੀ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਸੁਲਤਾਨਵਿੰਡ ਸਪੋਰਟਸ ਕਲੱਬ ਅਤੇ ਝੰਡ ਸਪੋਰਟਸ ਕਲੱਬ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ।

Ad Position 21
No active advertisement
ਅਜੀਤ ਡੈਸਕ 02-10-2026
ਸੁਲਤਾਨਵਿੰਡ, 1 ਅਕਤੂਬਰ(ਗੁਰਨਾਮ ਸਿੰਘ ਬੁੱਟਰ)-ਸ੍ਰੀ ਸੰਤ ਬਾਬਾ ਰਾਮਦਾਸ ਦੇ ਪਵਿੱਤਰ ਜੋੜ ਮੇਲੇ ਦੇ ਸ਼ੁਭ ਅਵਸਰ ’ਤੇ ਪਿੰਡ ਸੁਲਤਾਨਵਿੰਡ ਵਿਖੇ ਇਕ ਸ਼ਾਨਦਾਰ ਕਬੱਡੀ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਇਲਾਕੇ ਦੇ ਖੇਡ ਪ੍ਰੇਮੀਆਂ ਨੇ ਭਾਰੀ ਉਤਸ਼ਾਹ ਨਾਲ ਸ਼ਿਰਕਤ ਕੀਤੀ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਸੁਲਤਾਨਵਿੰਡ ਸਪੋਰਟਸ ਕਲੱਬ ਅਤੇ ਝੰਡ ਸਪੋਰਟਸ ਕਲੱਬ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਫਸਵੇਂ ਅਤੇ ਰੋਮਾਂਚਕ ਮੁਕਾਬਲੇ ਵਿਚ ਆਪਣੇ ਜੌਹਰ ਦਿਖਾਏ। ਆਖ਼ਰਕਾਰ, ਸੁਲਤਾਨਵਿੰਡ ਸਪੋਰਟਸ ਕਲੱਬ ਦੀ ਟੀਮ ਨੇ ਬਹਿਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਜਿੱਤ ਦਾ ਪਰਚਮ ਲਹਿਰਾਇਆ। ਇਸ ਖੇਡ ਸਮਾਗਮ ਵਿਚ ਭਾਈ ਦਿਲਬਾਗ ਸਿੰਘ ਖਾਲਸਾ ਜਸਬੀਰ ਸਿੰਘ ਮੰਗਾ ਡਾ: ਸੁਪਿੰਦਰ ਸਿੰਘ ਢਿੱਲੋਂ ਅਰਜੁਨ ਸਿੰਘ, ਕਰਨਬੀਰ ਸਿੰਘ, ਕੋਚ ਮਨਪ੍ਰੀਤ ਸਿੰਘ ਮੰਨਾ , ਗਗਨ, ਜਸਬੀਰ ਸਿੰਘ ਚੌਹਾਨ, ਪਾਲ ਮਾਹਲ ਅਤੇ ਨਿਹੰਗ ਰਿੰਕੂ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦਾ ਹੌਸਲਾ ਵਧਾਇਆ। ਇਸ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਵਿਚ 21 ਮੈਂਬਰੀ ਕਮੇਟੀ, ਜਥਾ ਸਿਰਲੱਥ ਖ਼ਾਲਸਾ, ਬਾਬਾ ਰਾਮਦਾਸ ਗੁਰਦੁਆਰਾ ਕਮੇਟੀ, ਸੁਲਤਾਨਵਿੰਡ ਸਪੋਰਟਸ ਕਲੱਬ ਅਤੇ ਸਥਾਨਕ ਸੰਗਤਾਂ ਦਾ ਵਿਸ਼ੇਸ਼ ਅਤੇ ਸ਼ਲਾਘਾਯੋਗ ਯੋਗਦਾਨ ਰਿਹਾ। ਸਮਾਪਤੀ ਮੌਕੇ ਪ੍ਰਬੰਧਕਾਂ ਵਲੋਂ ਜੇਤੂ ਟੀਮ ਨੂੰ ਟ੍ਰਾਫ਼ੀ ਤੇ ਇਨਾਮ ਵੰਡਦਿਆਂ ਮੁਬਾਰਕਬਾਦ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਹੇਤਮਪੁਰਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਜੰਡਿਆਲਾ ਗੁਰੂ ’ਚ ਲਾਵਾਸ ਕੁੱਤਿਆਂ ਦਾ ਖੌਫ, ਦਿਨ-ਰਾਤ ਲੋਕਾਂ ਨੂੰ ਘੇਰ ਕੇ ਹੋ ਰਹੇ ਹਮਲਾਵਰ
Ad Position 24