02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਮਜੀਠਾ ਵਿਖੇ ਗਿੱਲ ਨੇ ਕਾਰਡ ਧਾਰਕਾਂ ਨੂੰ ਵੰਡੇ 10 ਲੱਖ ਵਾਲੇ ਸਿਹਤ ਕਾਰਡ

ਮਜੀਠਾ, 1 ਅਕਤੂਬਰ (ਮਨਿੰਦਰ ਸਿੰਘ ਸੋਖੀ)- ਸ਼ਹਿਰ ਮਜੀਠਾ ਵਿਚ ਵੀ ਆਪ ਵਰਕਰਾਂ ਵਲੋਂ ਹਰ ਘਰ ਵਿਚ ਜਾਕੇ ਸਿਹਤ ਕਾਰਡਾਂ ਵਾਸਤੇ ਫਾਰਮ ਭਰੇ ਸਨ ਜਿਨ੍ਹਾਂ ਦੇ ਕਾਰਡ ਬਣ ਕੇ ਆ ਗਏ ਹਨ ਉਨ੍ਹਾਂ ਵਿਅਕਤੀਆਂ ਨੂੰ ਕਾਰਡ ਵੰਡਣ ਵਾਸਤੇ ਸਿਵਲ ਸਰਜਨ ਅੰਮ੍ਰਿਤਸਰ ਡਾ: ਰਸ਼ਮੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐੱਸ. ਐੱਮ.

Ad Position 21
No active advertisement
ਅਜੀਤ ਡੈਸਕ 02-10-2026
ਮਜੀਠਾ, 1 ਅਕਤੂਬਰ (ਮਨਿੰਦਰ ਸਿੰਘ ਸੋਖੀ)- ਸ਼ਹਿਰ ਮਜੀਠਾ ਵਿਚ ਵੀ ਆਪ ਵਰਕਰਾਂ ਵਲੋਂ ਹਰ ਘਰ ਵਿਚ ਜਾਕੇ ਸਿਹਤ ਕਾਰਡਾਂ ਵਾਸਤੇ ਫਾਰਮ ਭਰੇ ਸਨ ਜਿਨ੍ਹਾਂ ਦੇ ਕਾਰਡ ਬਣ ਕੇ ਆ ਗਏ ਹਨ ਉਨ੍ਹਾਂ ਵਿਅਕਤੀਆਂ ਨੂੰ ਕਾਰਡ ਵੰਡਣ ਵਾਸਤੇ ਸਿਵਲ ਸਰਜਨ ਅੰਮ੍ਰਿਤਸਰ ਡਾ: ਰਸ਼ਮੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐੱਸ. ਐੱਮ. ਓ. ਡਾ: ਸਤਨਾਮ ਸਿੰਘ ਗਿੱਲ ਦੀ ਅਗਵਾਈ ਵਿਚ ਵਿਸ਼ੇਸ਼ ਕੈਂਪ ਲਗਾਇਆ ਗਿਆ। ਜਿਸ ਵਿਚ ਆਪ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਸ਼ਾਮਿਲ ਹੋਏ। ਜਿਨ੍ਹਾਂ ਨੇ ਇਹ ਕਾਰਡ ਤਕਸੀਮ ਕੀਤੇ। ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ ਜਿਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸੂਬੇ ਦੇ ਹਰੇਕ ਵਿਅਕਤੀ ਨੂੰ ਆਪਣਾ ਇਲਾਜ ਕਰਵਾਉਣ ਵਾਸਤੇ 10 ਲੱਖ ਰੁਪਏ ਤੱਕ ਦਾ ਸਿਹਤ ਕਾਰਡ ਬਣਾ ਕੇ ਦਿੱਤਾ ਹੈ। ਡਾ: ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਮਜੀਠਾ ਹਸਪਤ਼ਾਲ ਅਧੀਨ ਕਰੀਬ 1500 ਸਿਹਤ ਕਾਰਡ ਬਣਾਏ ਗਏ ਹਨ ਜਿਹੜੇ ਕਿ ਅੱਜ ਤਲਬੀਰ ਸਿੰਘ ਗਿੱਲ ਵਲੋਂ ਤਕਸੀਮ ਕੀਤੇ ਗਏ ਹਨ । ਸਮਾਗਮ ਵਿਚ ਤਲਬੀਰ ਸਿੰਘ ਗਿੱਲ ਦੇ ਨਾਲ ਡਾ: ਸਤਨਾਮ ਸਿੰਘ ਗਿੱਲ, ਅਮਨ ਆਸ਼ਾ ਵਰਕਰ, ਸੀਮਾ, ਐੱਸ.ਆਈ ਰਾਜਪਾਲ ਸਿੰਘ, ਜਸਵੰਤ ਸਿੰਘ ਪੰਨੂੰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਰਪੰਚ ਰਾਜ ਕੁਮਾਰ ਲੁੱਧੜ੍ਹ, ਚੰਨਪ੍ਰੀਤ ਸਿੰਘ ਸਰਪੰਚ ਅਜਾਇਬਵਾਲੀ, ਅਮਰਜੀਤ ਸਿੰਘ, ਨੀਰਜ ਸ਼ਰਮਾ, ਨਵੀਨ ਮਹਾਜਨ, ਪ੍ਰਵੀਨ ਕੁਮਾਰ ਪਿੰਕਾ, ਬੂਟਾ ਸਿੰਘ, ਮਿੰਕੂ ਨਈਅਰ, ਗੁਰਪ੍ਰੀਤ ਸਿੰਘ ਗੋਪੀ ਸਮੇਤ ਵੱਡੀ ਗਿਣਤੀ ਵਿਚ ਲਾਭਪਾਤਰੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਵ. ਮੋਨੀਕਾ ਸ਼ਰਮਾ ਦੀ ਯਾਦ ਵਿਚ ਵਿਦਿਆਰਥੀਆਂ ਨੂੰ ਵਜ਼ੀਫੇ ਤੇ ਕਾਪੀਆਂ ਵੰਡੀਆਂ ਅਗਲੀ ਖ਼ਬਰ ਪਿੰਡ ਕਾਲੇਕੇ ਵਿਖੇ ਗੁਰੂ ਕੇ ਬੇਟੇ ਸਮਾਜ ਸੁਧਾਰ ਮਿਸ਼ਨ ਪੰਜਾਬ ਦੀ ਅਹਿਮ ਮੀਟਿੰਗ
Ad Position 24