ਵਾਰਡ ਨੰਬਰ 28 ਦੇ ਇਲਾਕਿਆਂ ’ਚ ਸੀਵਰੇਜ ਵਿਵਸਥਾ ਬਣੀ ਤਰਸਯੋਗ
ਸੀਵਰੇਜ ਓਵਰਫਲੋਅ ਕਾਰਨ ਲੋਕਾਂ ਦੇ ਘਰਾਂ ਅੱਗੇ ਖੜ੍ਹਾ ਗੰਦਾ ਪਾਣੀ ਦੇ ਰਿਹੈ ਬਿਮਾਰੀਆਂ ਨੂੰ ਸੱਦਾ
ਅੰਮ੍ਰਿਤਸਰ, 21 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ ਦੇ ਹਲਕਾ ਪੂਰਬੀ ’ਚ ਪੈਂਦੀ ਵਾਰਡ ਨੰਬਰ 28 ਦੇ ਇਲਾਕਿਆਂ ’ਚ ਸੀਵਰੇਜ ਵਿਵਸਥਾ ਪਿਛਲੇ ਲੰਮੇ ਸਮੇਂ ਤਰਸਯੋਗ ਬਣੀ ਹੋਈ ਹੈ। ਇੱਥੋਂ ਦੇ ਨਿਵਾਸੀ ਸੀਵਰੇਜ ਦੀ ਮਾੜੀ ਹਾਲਤ ਨਾਲ ਜੂਝ ਰਹੇ ਹਨ।
ਅੰਮ੍ਰਿਤਸਰ, 21 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ ਦੇ ਹਲਕਾ ਪੂਰਬੀ ’ਚ ਪੈਂਦੀ ਵਾਰਡ ਨੰਬਰ 28 ਦੇ ਇਲਾਕਿਆਂ ’ਚ ਸੀਵਰੇਜ ਵਿਵਸਥਾ ਪਿਛਲੇ ਲੰਮੇ ਸਮੇਂ ਤਰਸਯੋਗ ਬਣੀ ਹੋਈ ਹੈ। ਇੱਥੋਂ ਦੇ ਨਿਵਾਸੀ ਸੀਵਰੇਜ ਦੀ ਮਾੜੀ ਹਾਲਤ ਨਾਲ ਜੂਝ ਰਹੇ ਹਨ। ਕਈ ਵਾਰ ਸ਼ਿਕਾਇਤਾਂ ਦਰਜ ਕਰਨ ਅਤੇ ਨਿਰੀਖਣ ਕਰਨ ਦੇ ਬਾਵਜੂਦ ਨਿਗਮ ਪ੍ਰਸ਼ਾਸਨ ਵਲੋਂ ਇਸ ਸਮੱਸਿਆ ਦਾ ਸਥਾਈ ਹੱਲ ਨਹੀਂ ਲੱਭਿਆ ਗਿਆ ਹੈ, ਜਿਸ ਕਾਰਨ ਸਥਾਨਕ ਨਿਵਾਸੀਆਂ ਨੂੰ ਭਾਰੀ ਅਸੁਵਿਧਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀਵਰੇਜ ਓਵਰਫਲੋਅ ਅਤੇ ਸਿਹਤ ਸੰਕਟ ਮੌਜੂਦਾ ਸਮੇਂ ’ਚ ਉਕਤ ਵਾਰਡ ’ਚ ਪੈਂਦੇ ਤਹਿਸੀਲਪੁਰਾ ਅਤੇ ਸ਼ਰੀਫਪੁਰਾ ਦੇ ਇਲਾਕੇ ਦੀਆਂ ਗਲੀਆਂ ’ਚ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਰਿਹਾ ਹੈ, ਜਿਸ ਨਾਲ ਬਦਬੂ ਫੈਲ ਰਹੀ ਹੈ ਅਤੇ ਸਿਹਤ ਲਈ ਖਤਰੇ ਵਧ ਰਹੇ ਹਨ। ਗੰਦੇ ਪਾਣੀ ’ਚ ਸਾਰਾ ਦਿਨ ਮੱਛਰ ਭਿਣ ਭਿਣਾਉਂਦੇ ਰਹਿੰਦੇ ਹਨ, ਜਿਸ ਨਾਲ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਰਿਹਾ ਹੈ। ਮੀਂਹ ਦੇ ਚੱਲਦੇ ਸੀਵਰੇਜ ਓਵਰਫਲੋਅ ਦੀ ਸਮੱਸਿਆ ਹੋਰ ਵੀ ਜ਼ਿਆਦਾ ਵੱਧ ਗਈ ਹੈ। ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਚੈਂਬਰ ਭਰੇ ਹੋਏ ਹਨ ਅਤੇ ਇਸਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਅੱਗੇ ਖੜ੍ਹਾ ਰਹਿੰਦਾ ਹੈ। ਲੋਕਾਂ ਨੇ ਨਿਗਮ ਪ੍ਰਸ਼ਾਸਨ ਅਤੇ ਵਾਰਡ ਦੇ ਕੌਂਸਲਰ ਨੂੰ ਇਸ ਸਮੱਸਿਆ ਦਾ ਜਲਦ ਹੱਲ ਕਰਨ ਦੀ ਅਪੀਲ ਕੀਤੀ ਤਾਂ ਜੋ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ।