ਅਰੁਣ ਭੱਲਾ ਨੇ ਖ਼ਾਲਸਾ ਕਾਲਜ ਵਲੋਂ ਬਾਹਰੀ ਖਿਡਾਰੀਆਂ ਦੇ ਕੈਂਪਸ ’ਚ ਦਾਖ਼ਲੇ ’ਤੇ ਰੋਕ ਲਗਾਉਣ ਦਾ ਜਤਾਇਆ ਇਤਰਾਜ਼
ਅੰਮ੍ਰਿਤਸਰ, 13 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਭਾਜਪਾ ਸਪੋਰਟਸ ਸੈੱਲ ਪੰਜਾਬ ਦੇ ਕੋ-ਕਨਵੀਨਰ ਅਰੁਣ ਭੱਲਾ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਵਲੋਂ ਬਾਹਰੀ ਖਿਡਾਰੀਆਂ ਦੇ ਕੈਂਪਸ ਵਿਚ ਦਾਖ਼ਲੇ ’ਤੇ ਰੋਕ ਲਗਾਉਣ ਦਾ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਇਸ ਸੰਬੰਧ ’ਚ ਆਪਣੀਆਂ ਸੰਸਥਾਵਾਂ ਨੂੰ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।
ਅ
ਅਰੁਣ ਭੱਲਾ। ਅਜੀਤ ਤਸਵੀਰ
14-09-2026
ਅੰਮ੍ਰਿਤਸਰ, 13 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਭਾਜਪਾ ਸਪੋਰਟਸ ਸੈੱਲ ਪੰਜਾਬ ਦੇ ਕੋ-ਕਨਵੀਨਰ ਅਰੁਣ ਭੱਲਾ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਵਲੋਂ ਬਾਹਰੀ ਖਿਡਾਰੀਆਂ ਦੇ ਕੈਂਪਸ ਵਿਚ ਦਾਖ਼ਲੇ ’ਤੇ ਰੋਕ ਲਗਾਉਣ ਦਾ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਇਸ ਸੰਬੰਧ ’ਚ ਆਪਣੀਆਂ ਸੰਸਥਾਵਾਂ ਨੂੰ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇਨ੍ਹਾਂ ਹਦਾਇਤਾਂ ਅਨੁਸਾਰ ਹੁਣ ਇਸ ਦੇ ਖੇਡ ਮੈਦਾਨਾਂ ਵਿਚ ਸਿਰਫ਼ ਖ਼ਾਲਸਾ ਕਾਲਜ ਦੀਆਂ ਸੰਸਥਾਵਾਂ ਨਾਲ ਸੰਬੰਧਿਤ ਖਿਡਾਰੀ ਹੀ ਅਭਿਆਸ ਕਰ ਸਕਣਗੇ। ਸੰਬੰਧਿਤ ਸੰਸਥਾਵਾਂ ਖਿਡਾਰੀਆਂ ਤੋ ਇਲਾਵਾ ਕਿਸੇ ਵੀ ਬਾਹਰੀ ਖਿਡਾਰੀ ਨੂੰ ਕੈਂਪਸ ’ਚ ਪ੍ਰਵੇਸ਼ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸਮੂਹ ਕੋਚਾਂ ਨੂੰ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਅਰੁਣ ਭੱਲਾ ਨੇ ਕਿਹਾ ਕਿ ਖ਼ਾਲਸਾ ਕਾਲਜ ਕੈਂਪਸ ’ਚ ਕਈ ਖੇਡਾਂ ਦੇ ਸੈਂਟਰ ਸਨ, ਜਿਥੇ ਜ਼ਿਲ੍ਹਾ ਖੇਡ ਵਿਭਾਗ ਦੇ ਕੋਚ ਵੀ ਅਭਿਆਸ ਕਰਵਾਉਂਦੇ ਹਨ। ਕਾਲਜ ਅੰਦਰ ਚਲ ਰਹੇ ਕੁਝ ਖੇਡ ਸੈਂਟਰ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਤੇ ਕੁਝ ਕੇਂਦਰ ਸਰਕਾਰ ਦੀ ‘ਖੇਲੋ ਇੰਡੀਆ’ ਸਕੀਮ ਅਧੀਨ ਆਉਂਦੇ ਹਨ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀਆਂ ਨਵੀਆਂ ਹਦਾਇਤਾਂ ਕਾਰਨ ਕੁਝ ਕੋਚ ਆਪਣੇ ਸੈਂਟਰ ਕੈਂਪਸ ਬਾਹਰ ਲੈ ਗਏ ਹਨ, ਜਦੋਂਕਿ ਜਿਹੜੇ ਕੋਚਿੰਗ ਸੈਂਟਰ ਖਾਲਸਾ ਕਾਲਜ ਅੰਦਰ ਹਨ, ਉਨ੍ਹਾਂ ਖੇਡਾਂ ਨਾਲ ਸੰਬੰਧਿਤ ਜ਼ਿਲ੍ਹੇ ਦੇ ਦੂਜੇ ਸਕੂਲਾਂ ਜਾਂ ਕਾਲਜਾਂ ਦੇ ਖਿਡਾਰੀ ਆਪਣੀ ਗੇਮ ਛੱਡਣ ਲਈ ਮਜਬੂਰ ਹਨ। ਉਨ੍ਹਾਂ ਇਸ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਗਵਰਨਿੰਗ ਕੌਂਸਲ ਨੂੰ ਖਿਡਾਰੀਆਂ ਦੀ ਬੇਹਤਰੀ ਲਈ ਆਪਣੇ ਫ਼ੈਸਲੇ ‘ਤੇ ਮੁੜ ਗੌਰ ਕਰਨ ਦੀ ਅਪੀਲ ਕੀਤੀ ਹੈ।