ਬਾਦਲ ਦਲ ਦੀ ਭਾਜਪਾ ਨਾਲ ਮੁੜ ਨੇੜਤਾ ਪੰਜਾਬ ਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਉਲਟ- ਯੁਗਰਾਜ ਸਿੰਘ ਰੰਧਾਵਾ
ਵੇਰਕਾ, 26 ਨਵੰਬਰ (ਲਖਵਿੰਦਰ ਸਿੰਘ)-‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਅੰਮ੍ਰਿਤਸਰ ਦਿਹਾਤੀ ਤੋਂ ਯੂਥ ਪ੍ਰਧਾਨ ਯੁਗਰਾਜ ਸਿੰਘ ਰੰਧਾਵਾ ਨੇ ਪ੍ਰੈਸ ਨੂੰ ਜਾਰੀ ਬਿਆਨ ਵਿਚ ਕਿਹਾ ਹੈ ਕਿ ਬਾਦਲ ਦਲ ਵਲੋਂ ਇਕ ਵਾਰ ਫਿਰ ਭਾਜਪਾ ਨਾਲ ਸਾਂਝ ਪਾਉਣਾ ਪੰਜਾਬ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਉਲਟ ਚੁੱਕਿਆ ਗਿਆ ਕਦਮ ਹੈ। ਰੰਧਾਵਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸੈਂਕੜੇ ਕਿਸਾਨਾਂ ਨੇ ਆਪਣੀਆਂ ਜਾਨਾਂ ਗੁਆਈਆਂ ਅਤੇ ਅਨੇਕਾਂ ਪਰਿਵਾਰਾਂ ਨੇ ਆਪਣੇ ਪਿਆਰਿਆਂ ਨੂੰ ਖੋਹਿਆ ਹੈ।
ਯੁਗਰਾਜ ਸਿੰਘ ਰੰਧਾਵਾ
27-11-2026