ਪੁਰਾਣੇ ਤੇ ਨਵੇਂ ਵਰਕਰਾਂ ਵਿਚਕਾਰ ਸਦਭਾਵਨਾ ਨੂੰ ਵਧਾਉਣਾ ਇਕ ਤਰਜੀਹ ਹੋਵੇਗੀ– ਸਲਿਲ ਕਪੂਰ
ਅੰਮ੍ਰਿਤਸਰ, 10 ਸਤੰਬਰ (ਹਰਮਿੰਦਰ ਸਿੰਘ)-ਨਵ-ਨਿਯੁਕਤ ਭਾਜਪਾ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਕੇਂਦਰੀ ਵਿਧਾਨ ਸਭਾ ਅਧੀਨ ਆਉਂਦੇ ਕਟੜਾ ਭਾਈ ਸੰਤ ਸਿੰਘ ਮੰਡਲ ਵਿਖੇ ਪਹੁੰਚੇ, ਜਿੱਥੇ ਜ਼ਿਲ੍ਹਾ ਪ੍ਰਧਾਨ ਦੇ ਸਨਮਾਨ ’ਚ ਸਮਾਗਮ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਕਟੜਾ ਭਾਈ ਸੰਤ ਸਿੰਘ ਮੰਡਲ ਪ੍ਰਧਾਨ ਰੋਮੀ ਚੋਪੜਾ ਨੇ ਕੀਤੀ। ਸਮਾਗ ਰੋਮੀ ਚੋਪੜਾ ਨੇ ਆਪਣੇ ਵਰਕਰਾਂ ਸਮੇਤ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਨੂੰ ਗੁਰਜ ਭੇਟ ਕਰਕੇ ਸਨਮਾਨਿਤ ਕੀਤਾ।
ਅੰਮ੍ਰਿਤਸਰ, 10 ਸਤੰਬਰ (ਹਰਮਿੰਦਰ ਸਿੰਘ)-ਨਵ-ਨਿਯੁਕਤ ਭਾਜਪਾ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਕੇਂਦਰੀ ਵਿਧਾਨ ਸਭਾ ਅਧੀਨ ਆਉਂਦੇ ਕਟੜਾ ਭਾਈ ਸੰਤ ਸਿੰਘ ਮੰਡਲ ਵਿਖੇ ਪਹੁੰਚੇ, ਜਿੱਥੇ ਜ਼ਿਲ੍ਹਾ ਪ੍ਰਧਾਨ ਦੇ ਸਨਮਾਨ ’ਚ ਸਮਾਗਮ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਕਟੜਾ ਭਾਈ ਸੰਤ ਸਿੰਘ ਮੰਡਲ ਪ੍ਰਧਾਨ ਰੋਮੀ ਚੋਪੜਾ ਨੇ ਕੀਤੀ। ਸਮਾਗ ਰੋਮੀ ਚੋਪੜਾ ਨੇ ਆਪਣੇ ਵਰਕਰਾਂ ਸਮੇਤ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਨੂੰ ਗੁਰਜ ਭੇਟ ਕਰਕੇ ਸਨਮਾਨਿਤ ਕੀਤਾ। ਜ਼ਿਲ੍ਹਾ ਪ੍ਰਧਾਨ ਦੇ ਨਾਲ ਹਲਕਾ ਇੰਚਾਰਜ ਰਾਮ ਚਾਵਲਾ, ਜ਼ਿਲ੍ਹਾ ਜਨਰਲ ਸਕੱਤਰ ਮਨੀਸ਼ ਸ਼ਰਮਾ, ਉਪ-ਪ੍ਰਧਾਨ ਸੰਜੇ ਸ਼ਰਮਾ, ਮਾਨਵ ਤਨੇਜਾ, ਪ੍ਰਦੀਪ ਸਰੀਨ ਅਤੇ ਹੋਰ ਮੌਜੂਦ ਸਨ।ਸਲਿਲ ਕਪੂਰ ਨੇ ਪਾਰਟੀ ਲੀਡਰਸ਼ਿਪ ਅਤੇ ਸ਼ਹਿਰ ਵਾਸੀਆਂ ਦਾ ਉਨ੍ਹਾਂ ’ਤੇ ਪਾਏ ਗਏ ਵਿਸ਼ਵਾਸ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਸੌਂਪੀ ਗਈ ਇਸ ਜ਼ਿੰਮੇਵਾਰੀ ਨੂੰ ਪੂਰੀ ਲਗਨ ਨਾਲ ਨਿਭਾਉਣਗੇ। ਉਨ੍ਹਾਂ ਨੇ ਹਰੇਕ ਵਰਕਰ ਨੂੰ ਨਾਲ ਲੈ ਕੇ ਚੱਲਣ ਅਤੇ ਪਾਰਟੀ ਅੰਦਰ ਉਨ੍ਹਾਂ ਨੂੰ ਉਹ ਸਤਿਕਾਰ ਮਿਲਣ ਨੂੰ ਤਰਜੀਹ ਦਿੱਤੀ ਜਿਸ ਦੇ ਉਹ ਹੱਕਦਾਰ ਹਨ। ਇਸ ਮੌਕੇ ਰਮਨ ਕਪੂਰ, ਸੰਜੀਵ ਵੋਹਰਾ, ਇੰਦਰਪਾਲ ਆਰੀਆ, ਭਜਨ ਲਾਲ ਵਧਵਾ, ਸੁਸ਼ੀਲ ਭੱਲਾ, ਪ੍ਰਦੀਪ ਵਰਮਾ, ਦਵਿੰਦਰ ਚਾਵਲਾ, ਸੰਦੀਪ ਧਵਨ, ਸੰਜੇ ਖੰਨਾ, ਸੰਜੀਵ ਅਰੋੜਾ, ਨਰੇਸ਼ ਸ਼ਰਮਾ, ਅਨਿਲ ਮਹਿਰਾ, ਸ਼ੁਭਮ ਸ਼ਰਮਾ, ਰਜਤ ਚੋਪੜਾ, ਗੌਰਵ ਤ੍ਰੇਹਨ, ਵਿਕਰਮ ਸੇਠ, ਰਾਕੇਸ਼ ਮੰਨਾ, ਅੰਕੁਸ਼, ਹਰੀ ਓਮ ਆਦਿ ਮੌਜੂਦ ਸਨ।