11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪਿੰਗਲਵਾੜਾ ਦੇ ਵਿਸ਼ੇਸ਼ ਬੱਚੇ ਰਮੇਸ਼ ਨੇ ਹਾਂਗਕਾਂਗ ’ਚ ਹੋਏ ਉਲੰਪਿਕ ਪੂਰਬੀ ਏਸ਼ੀਆ ਬੌਲਿੰਗ ਮੁਕਾਬਲੇ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ,ਸੰਗਰੂਰ 10 ਸਤੰਬਰ (ਹਰਮਿੰਦਰ ਸਿੰਘ, ਸੁਖਵਿੰਦਰ ਸਿੰਘ ਫੁੱਲ)-ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਅਤੇ ਪਿੰਗਲਵਾੜਾ ਸੁਸਾਇਟੀ ਆਫ਼ ਓਨਟਾਰੀਓ ਦੇ ਸਾਂਝੇ ਪ੍ਰੋਜੈਕਟ ਅਧੀਨ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੇ ਵਿਸ਼ੇਸ਼ ਵਿਦਿਆਰਥੀ ਰਮੇਸ਼ ਨੇ ਆਪਣੀ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਨਾਲ ਕੌਮਾਂਤਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪੈਸ਼ਲ ਉਲੰਪਿਕ ਪੂਰਬੀ ਏਸ਼ੀਆ ਬੌਲਿੰਗ ਮੁਕਾਬਲਾ 2026 ਹਾਂਗਕਾਂਗ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਰਮੇਸ਼ ਨੇ 4 ਸਤੰਬਰ ਤੋਂ 9 ਸਤੰਬਰ 2026 ਤੱਕ ਹਾਂਗ ਕਾਂਗ ’ਚ ਹੋਏ ਮੁਕਾਬਲਿਆਂ ’ਚ ਭਾਗ ਲਿਆ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਅੰਮ੍ਰਿਤਸਰ,ਸੰਗਰੂਰ 10 ਸਤੰਬਰ (ਹਰਮਿੰਦਰ ਸਿੰਘ, ਸੁਖਵਿੰਦਰ ਸਿੰਘ ਫੁੱਲ)-ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਅਤੇ ਪਿੰਗਲਵਾੜਾ ਸੁਸਾਇਟੀ ਆਫ਼ ਓਨਟਾਰੀਓ ਦੇ ਸਾਂਝੇ ਪ੍ਰੋਜੈਕਟ ਅਧੀਨ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੇ ਵਿਸ਼ੇਸ਼ ਵਿਦਿਆਰਥੀ ਰਮੇਸ਼ ਨੇ ਆਪਣੀ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਨਾਲ ਕੌਮਾਂਤਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪੈਸ਼ਲ ਉਲੰਪਿਕ ਪੂਰਬੀ ਏਸ਼ੀਆ ਬੌਲਿੰਗ ਮੁਕਾਬਲਾ 2026 ਹਾਂਗਕਾਂਗ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਰਮੇਸ਼ ਨੇ 4 ਸਤੰਬਰ ਤੋਂ 9 ਸਤੰਬਰ 2026 ਤੱਕ ਹਾਂਗ ਕਾਂਗ ’ਚ ਹੋਏ ਮੁਕਾਬਲਿਆਂ ’ਚ ਭਾਗ ਲਿਆ। ਉਸ ਨੇ ਡਬਲ ਮੁਕਾਬਲੇ ਅਤੇ ਸਾਂਝੇ ਟੀਮ ਮੁਕਾਬਲੇ ’ਚ ਪਹਿਲਾ ਸਥਾਨ ਹਾਸਿਲ ਕਰਕੇ ਦੋ ਗੋਲਡ ਮੈਡਲ ਜਿੱਤੇ। ਇਸ ਤੋਂ ਇਲਾਵਾ ਸਿੰਗਲ ਮੁਕਾਬਲੇ ’ਚ ਵੀ ਉਸ ਨੇ ਚੌਥਾ ਸਥਾਨ ਹਾਸਿਲ ਕਰਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਰਮੇਸ਼ ਦੀ ਇਸ ਅੰਤਰਰਾਸ਼ਟਰੀ ਸਫ਼ਲਤਾ ਪਿੱਛੇ ਉਸ ਦੀ ਆਪਣੀ ਮਿਹਨਤ ਦੇ ਨਾਲ-ਨਾਲ ਕੋਚ ਨਵਦੀਪ ਸਿੰਘ, ਪ੍ਰਿੰਸੀਪਲ ਸ੍ਰੀਮਤੀ ਅਨੀਤਾ ਬੱਤਰਾ ਅਤੇ ਪਿੰਗਲਵਾੜਾ ਸੰਸਥਾ ਦਾ ਵੱਡਾ ਯੋਗਦਾਨ ਹੈ। ਜਿਤ ਤੋਂ ਬਾਅਦ ਅੱਜ ਰਮੇਸ਼ ਦੇ ਅੰਮ੍ਰਿਤਸਰ ਪਹੁੰਚਣ ‘ਤੇ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ: ਇੰਦਰਜੀਤ ਕੌਰ ਅਤੇ ਸੁਸਾਇਟੀ ਮੈਂਬਰਾਂ ਵਲੋਂ ਸਵਾਗਤ ਭਰਵਾਂ ਸਵਾਗਤ ਕੀਤਾ। ਇਸ ਮੌਕੇ ਡਾ: ਅਮ੍ਰਿਤਪਾਲ ਸਿੰਘ ਚਾਵਲਾ (ਡਾਇਰੈਕਟਰ ਚੀਫ਼ ਖਾਲਸਾ ਦੀਵਾਨ ਆਫ਼ ਐਜੂਕੇਸ਼ਨ, ਭੁਪਿੰਦਰ ਸਿੰਘ, ਬੀਬੀ ਦਲਜੀਤ ਕੌਰ,ਰਣਕੀਰਤ ਸਿੰਘ,ਜਰਨੈਲ ਸਿੰਘ ਢੋਟ ,ਪ੍ਰਧਾਨ ਸਰਬਜੀਤ ਸਿੰਘ ਵੀ ਸ਼ਾਮਿਲ ਹੋਏ। ਰਮੇਸ਼ ਦੇ ਅੰਮ੍ਰਿਤਸਰ ਪਹੁੰਚਣ ’ਤੇ ਪੰਗਲਵਾੜਾ ਅੰਮ੍ਰਿਤਸਰ ਦੇ ਮੁੱਖ ਦਫ਼ਤਰ ’ਚ ਵਿਸ਼ੇਸ਼ ਸਨਮਾਨਿਤ ਸਮਾਗਮ ਕੀਤਾ, ਜਿਸ ’ਚ ਗੁਰਮਿੰਦਰ ਸਿੰਘ ਐੱਸ.ਡੀ.ਐੱਮ. ਅੰਮ੍ਰਿਤਸਰ-2 ਨੇ ਸ਼ਮੂਲੀਅਤ ਕੀਤੀ ਅਤੇ ਪਿੰਗਲਵਾੜਾ ਦਾ ਯਤਨਾਂ ਦੀ ਸ਼ਾਲਾਘਾ ਕੀਤੀ। ਇਸ ਮੌਕੇ ਡਾ: ਇੰਦਰਜੀਤ ਕੌਰ ਨੇ ਆਈਆਂ ਸਖ਼ਸੀਅਤਾਂ ਦਾ ਸਵਾਗਤ ਕੀਤਾ । ਇਸ ਮੌਕੇ ਡਾ: ਜਗਦੀਪਕ ਸਿੰਘ ਮੀਤ-ਪ੍ਰਧਾਨ, ਮੁਖਤਾਰ ਸਿੰਘ ਗੁਰਾਇਆ ਆਨਰੇਰੀ ਸਕੱਤਰ, ਰਾਜਬੀਰ ਸਿੰਘ ਮੈਂਬਰ, ਡਾ: ਨਿਰਮਲ ਸਿੰਘ ਮੈਂਬਰ, ਯੋਗੇਸ਼ ਸੂਰੀ ਮੁੱਖ ਪ੍ਰਸ਼ਾਸਕ, ਰਜਿੰਦਰ ਸਿੰਘ ਪ੍ਰਸ਼ਾਸਕ ਮਾਨਾਂਵਾਲਾ, ਤਿਲਕ ਰਾਜ ਜਨਰਲ ਮੈਨੇਜਰ, ਹਰਪਾਲ ਸਿੰਘ ਸੰਧੂ, ਗੁਲਸ਼ਨ ਰੰਜਨ,ਨਰਿੰਦਰਪਾਲ ਸਿੰਘ ਸੋਹਲ, ਕੁਲਦੀਪ ਸਿੰਘ ਇੰਚਾਰਜ, ਪਵਨ ਸ਼ਰਮਾ, ਪ੍ਰਿੰ: ਨਰੇਸ਼ ਕਾਲੀਆ, ਸਮੂਹ ਸਟਾਫ਼ ਅਤੇ ਵਾਰਡਾਂ ਦੇ ਸੇਵਾਦਾਰ ਅਤੇ ਇੰਚਾਰਜ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੁਰਾਣੇ ਤੇ ਨਵੇਂ ਵਰਕਰਾਂ ਵਿਚਕਾਰ ਸਦਭਾਵਨਾ ਨੂੰ ਵਧਾਉਣਾ ਇਕ ਤਰਜੀਹ ਹੋਵੇਗੀ– ਸਲਿਲ ਕਪੂਰ ਅਗਲੀ ਖ਼ਬਰ ਸਾਈਬਰ ਠੱਗਾਂ ਵਲੋਂ ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ ’ਚ ਆਨਲਾਈਨ ਕਮਰੇ ਬੁੱਕ ਕਰਨ ਦੇ ਨਾਂਅ ’ਤੇ ਠੱਗੀਆਂ ਦਾ ਸਿਲਸਿਲਾ...
Ad Position 24