06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸ਼ਹੀਦੀ ਜੋੜ ਮੇਲੇ ’ਤੇ ਵਿਸ਼ੇਸ਼- ਇਤਿਹਾਸਕ ਗੁਰਦੁਆਰਾ ਮਲ੍ਹਾ ਸਾਹਿਬ ਮੀਰਾਂਕੋਟ ਅੰਮ੍ਰਿਤਸਰ

ਅਜਨਾਲਾ/ਰਾਜਾਸਾਂਸੀ ਗੁਰਦੁਆਰਾ ਮਲ੍ਹਾ ਸਾਹਿਬ ਮੀਰਾਂਕੋਟ ਇਹ ਉਹ ਇਤਿਹਾਸਕ ਅਸਥਾਨ ਹੈ, ਜਦੋਂ ਸੰਨ 1740 ਨੂੰ ਲਾਹੌਰ ਦੇ ਮੁਗਲ ਹਾਕਮ ਜ਼ਕਰੀਆ ਖਾਨ ਦੇ ਰਾਜ ਦੌਰਾਨ ਮੰਡਿਆਲੀ ਦੇ ਚੌਧਰੀ ਜ਼ਾਲਮ ਹੰਕਾਰੀ ਮੱਸਾ ਰੰਘੜ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ’ਤੇ ਕਬਜਾ ਕਰਕੇ ਅੰਦਰ ਪਲੰਘ ਡਾਹ ਕੇ ਬੈਠ ਗਿਆ ਤੇ ਮਨਮਾਨੀਆਂ ਕਰਨ ਕਰਕੇ ਕੰਜਰੀਆਂ ਨਚਾਉਣ ਲੱਗਾ ਤੇ ਸ਼ਰਾਬ ਅਤੇ ਹੁੱਕੇ ਦਾ ਸੇਵਨ ਕਰਨ ਲੱਗਾ। ਇਸ ਗੱਲ ਦਾ ਪਤਾ ਜਦ ਬੀਕਾਨੇਰ ਦੇ ਜੰਗਲਾਂ ਚ’ ਬੈਠੇ ਜੁਝਾਰੂ ਸਿੰਘਾਂ ਨੂੰ ਲੱਗਾ ਤਾਂ ਮੀਰਾਂਕੋਟ ਪਿੰਡ ਦੇ ਸੂਰਮੇ ਭਾਈ ਮਹਿਤਾਬ ਸਿੰਘ ਭੰਗੂ ਤੇ ਕੰਬੋਕੀ ਮਾੜੀ ਦੇ ਭਾਈ ਸੁੱਖਾ ਸਿੰਘ ਨੇ ਬੀਕਾਨੇਰ ਤੋਂ ਘੋੜਿਆਂ ਤੇ ਨੰਬਰਦਾਰਾਂ ਦੇ ਭੇਸ ਵਿਚ ਆ ਕੇ ਜ਼ਾਲਮ ਮੱਸੇ ਰੰਘੜ ਦਾ ਸਿਰ ਵੱਢ ਕੇ ਉਸਦਾ ਸੋਧਾ ਲਗਾ ਦਿੱਤਾ ਤੇ ਸਿਰ ਲੈ ਕੇ ਵਾਪਸ ਬੀਕਾਨੇਰ ਪਹੁੰਚ ਗਏ।

Ad Position 21
repet_subhas-goyals [Copy P29]
ਇਤਿਹਾਸਿਕ ਗੁਰਦੁਆਰਾ ਮਲ੍ਹਾ ਸਾਹਿਬ। 06-09-2026
ਅਜਨਾਲਾ/ਰਾਜਾਸਾਂਸੀ ਗੁਰਦੁਆਰਾ ਮਲ੍ਹਾ ਸਾਹਿਬ ਮੀਰਾਂਕੋਟ ਇਹ ਉਹ ਇਤਿਹਾਸਕ ਅਸਥਾਨ ਹੈ, ਜਦੋਂ ਸੰਨ 1740 ਨੂੰ ਲਾਹੌਰ ਦੇ ਮੁਗਲ ਹਾਕਮ ਜ਼ਕਰੀਆ ਖਾਨ ਦੇ ਰਾਜ ਦੌਰਾਨ ਮੰਡਿਆਲੀ ਦੇ ਚੌਧਰੀ ਜ਼ਾਲਮ ਹੰਕਾਰੀ ਮੱਸਾ ਰੰਘੜ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ’ਤੇ ਕਬਜਾ ਕਰਕੇ ਅੰਦਰ ਪਲੰਘ ਡਾਹ ਕੇ ਬੈਠ ਗਿਆ ਤੇ ਮਨਮਾਨੀਆਂ ਕਰਨ ਕਰਕੇ ਕੰਜਰੀਆਂ ਨਚਾਉਣ ਲੱਗਾ ਤੇ ਸ਼ਰਾਬ ਅਤੇ ਹੁੱਕੇ ਦਾ ਸੇਵਨ ਕਰਨ ਲੱਗਾ। ਇਸ ਗੱਲ ਦਾ ਪਤਾ ਜਦ ਬੀਕਾਨੇਰ ਦੇ ਜੰਗਲਾਂ ਚ’ ਬੈਠੇ ਜੁਝਾਰੂ ਸਿੰਘਾਂ ਨੂੰ ਲੱਗਾ ਤਾਂ ਮੀਰਾਂਕੋਟ ਪਿੰਡ ਦੇ ਸੂਰਮੇ ਭਾਈ ਮਹਿਤਾਬ ਸਿੰਘ ਭੰਗੂ ਤੇ ਕੰਬੋਕੀ ਮਾੜੀ ਦੇ ਭਾਈ ਸੁੱਖਾ ਸਿੰਘ ਨੇ ਬੀਕਾਨੇਰ ਤੋਂ ਘੋੜਿਆਂ ਤੇ ਨੰਬਰਦਾਰਾਂ ਦੇ ਭੇਸ ਵਿਚ ਆ ਕੇ ਜ਼ਾਲਮ ਮੱਸੇ ਰੰਘੜ ਦਾ ਸਿਰ ਵੱਢ ਕੇ ਉਸਦਾ ਸੋਧਾ ਲਗਾ ਦਿੱਤਾ ਤੇ ਸਿਰ ਲੈ ਕੇ ਵਾਪਸ ਬੀਕਾਨੇਰ ਪਹੁੰਚ ਗਏ। ਦੋਵਾਂ ਸਿੰਘਾਂ ਦੇ ਇਸ ਬਹਾਦਰੀ ਭਰੇ ਕਾਰਨਾਮੇ ਨੇ ਮੁਗਲ ਸਲਤਨਤ ਹਿਲਾ ਕੇ ਰੱਖ ਦਿੱਤੀ। ਮੱਸੇ ਰੰਘੜ ਦੇ ਪਰਿਵਾਰ ਨੇ ਲਾਹੌਰ ਦਰਬਾਰ ਵਿਚ ਜਾ ਕੇ ਮੱਸੇ ਦੀ ਮੌਤ ਦਾ ਬਦਲਾ ਲੈਣ ਦਾ ਵਾਸਤਾ ਪਾਇਆ। ਚੁਗ਼ਲਖ਼ੋਰ ਹਰਭਗਤ ਨਿਰੰਜਨੀਏ ਜੰਡਿਆਲੇ ਵਾਲੇ ਨੇ ਭਾਈ ਮਹਿਤਾਬ ਸਿੰਘ ਭੰਗੂ ਦੇ ਪੁੱਤਰ ਰਾਏ ਸਿੰਘ ਬਾਰੇ ਦੱਸਿਆ ਜੋ ਕਿ ਪਿੰਡ ਮੀਰਾਂਕੋਟ ਦੇ ਚੌਧਰੀ ਨੱਥੇ ਖਹਿਰੇ ਕੋਲ ਪਲ ਰਿਹਾ ਸੀ। ਮੱਸੇ ਦਾ ਪਰਿਵਾਰ ਤੇ ਭਾਈਚਾਰਾ ਲੈ ਕੇ ਨੂਰਦੀਨ ਫ਼ੌਜਦਾਰ ਦੀ ਅਗਵਾਈ ਵਿਚ ਫ਼ੌਜ ਲੈ ਕੇ ਮੀਰਾਂਕੋਟ ਤੇ ਚੜਾਈ ਕਰ ਦਿੱਤੀ। ਪਿੰਡ ਨੂੰ ਘੇਰਾ ਪਾ ਕੇ ਚੌਧਰੀ ਨੱਥਾ ਖਹਿਰੇ ਨੂੰ ਬੁਲਾਇਆ ਤੇ ਭਾਈ ਮਹਿਤਾਬ ਸਿੰਘ ਭੰਗੂ ਦੇ ਪੁੱਤਰ ਨੂੰ ਪੇਸ਼ ਕਰਨ ਲਈ ਹੁਕਮ ਚਾੜ੍ਹ ਦਿੱਤਾ। ਚੌਧਰੀ ਨੱਥਾ ਖਹਿਰਾ ਨੇ ਬਥੇਰੇ ਵਾਸਤੇ ਪਾਏ ਕਿ ਇਸ ਮਾਸੂਮ ਦਾ ਭਲਾ ਕੀ ਕਸੂਰ ਆ, ਪਰ ਜ਼ਾਲਮ ਬਜ਼ਿਦ ਸਨ ਕਿ ਮਾਸੂਮ ਰਾਏ ਸਿੰਘ ਨੂੰ ਮਾਰ ਕੇ ਮੱਸੇ ਦੀ ਮੌਤ ਦਾ ਬਦਲਾ ਲਿਆ ਜਾਵੇ। ਨੱਥੇ ਚੌਧਰੀ ਨੇ ਮਨ ਨਾਲ ਫ਼ੈਸਲਾ ਕਰਕੇ ਮਾਸੂਮ ਬਾਲਕ ਨੂੰ ਜ਼ਾਲਮਾਂ ਦੇ ਹਵਾਲੇ ਨਾ ਕਰਨ ਦਾ ਸੋਚਿਆ ਤੇ ਆਪਣੇ ਪੁੱਤਰ, ਭਣੇਵੇਂ ਤੇ ਹੋਰਨਾਂ ਸਿੱਖਾਂ ਸਮੇਤ ਰਾਏ ਸਿੰਘ ਨੂੰ ਨਾਲ ਲੈ ਕੇ ਮੁਗਲ ਫ਼ੌਜ ਦਾ ਟਾਕਰਾ ਕੀਤਾ, ਘਮਸਾਣ ਦਾ ਜੰਗ ਹੋਇਆ ਤੇ ਨੱਥਾ ਚੌਧਰੀ ਤੇ ਉਸ ਦੇ ਸਾਥੀ ਬੜੀ ਬਹਾਦਰੀ ਨਾਲ ਲੜੇ ਤੇ ਅੰਤ ਉਹ ਲੜਦਿਆਂ ਲੜਦਿਆਂ ਸ਼ਹੀਦੀ ਜਾਮ ਪੀ ਗਏ। ਜ਼ਾਲਮ ਮਾਸੂਮ ਰਾਏ ਸਿੰਘ ਨੂੰ ਵੀ ਮਰਿਆ ਸਮਝ ਕੇ ਚਲੇ ਗਏ, ਪਰ ਉਸ ਦੀ ਸਾਹ ਰਗ ਬਚਣ ਕਰਕੇ ਮਾਸੂਮ ਦੀ ਜਾਨ ਬੱਚ ਗਈ। ਜਿਸ ਜਗ੍ਹਾ ’ਤੇ ਜੰਗ ਹੋਈ ਤੇ ਜਿਸ ਮਲ੍ਹੇ ਦੀ ਓਟ ਚ’ ਚੌਧਰੀ ਨੱਥਾ ਖਹਿਰਾ ਤੇ ਸਾਥੀ ਸ਼ਹੀਦ ਹੋਏ ਸਨ ਉਸ ਜਗ੍ਹਾ ’ਤੇ ਬਹੁਤ ਸੁੰਦਰ ਗੁਰਦੁਆਰਾ ਮਲ੍ਹਾ ਸਾਹਿਬ ਸੁਸ਼ੋਭਿਤ ਹੈ, ਜਿੱਥੇ ਹਰ ਸਾਲ ਇਲਾਕੇ ਦੀਆਂ ਸੰਗਤਾਂ ਵੱਲੋਂ 21-22 ਭਾਦਰੋਂ ਨੂੰ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ।ਇਸ ਵਾਰ ਵੀ ਇਹ ਸ਼ਹੀਦੀ ਜੋੜ ਮੇਲਾ ਮਿਤੀ ਅੱਜ 6 ਅਤੇ ਕੱਲ੍ਹ 7 ਸਤੰਬਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿਚ ਦੋ ਦਿਨ ਦੇ ਦੀਵਾਨਾਂ ਵਿਚ ਕੌਮ ਦੇ ਮਹਾਨ ਰਾਗੀ, ਢਾਡੀ ਤੇ ਕਵੀਸ਼ਰ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ। — ਗੁਰਪ੍ਰੀਤ ਸਿੰਘ ਢਿੱਲੋਂ ਅਜਨਾਲਾ 05 ਏਐਸਆਰ67 ਇਤਿਹਾਸਿਕ ਗੁਰਦੁਆਰਾ ਮਲ੍ਹਾ ਸਾਹਿਬ।
Ad Position 22
No active advertisement
ਪਿਛਲੀ ਖ਼ਬਰ ਕੀ ਭਗਵੰਤ ਮਾਨ ਸਰਕਾਰ ਵੀ ਚੰਨੀ ਸਰਕਾਰ ਵਾਂਗ ਪਾਣੀ ਤੇ ਸੀਵਰੇਜ ਦੇ ਬਿੱਲ ਮੁਆਫ਼ ਕਰੇਗੀ ? ਅਗਲੀ ਖ਼ਬਰ ‘ ਆਪ’ ਸਰਕਾਰ ਨੇ ਸਾਢੇ ਚਾਰ ਸਾਲਾਂ ’ਚ ਸਾਰੇ ਵਾਅਦਿਆਂ ਨੂੰ ਪੂਰਾ ਕਰ ਕੇ ਰਿਕਾਰਡ ਕਾਇਮ ਕੀਤਾ - ਕੋਟਫੱਤਾ
Ad Position 24