28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਮਹਾਂਬੰਦ ਕਾਰਨ ਸਰਕਾਰੀ ਦਫਤਰਾਂ ’ਚ ਸੁੰਨ ਪਸਰੀ: ਸਰਕਾਰੀ ਹਸਪਤਾਲਾਂ ਦੀ ਓ.ਪੀ.ਡੀ. ਬੰਦ

ਅੰਮ੍ਰਿਤਸਰ, 27 ਅਗਸਤ (ਰੇਸ਼ਮ ਸਿੰਘ)- ਸਾਂਝਾ ਮੁਲਾਜ਼ਮ ਮੰਚ ਜਥੇਬੰਦੀ ਤੇ ਹੋਰ ਭਰਾਤਰੀ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸਦੇ ਕਾਰਨ ਅੱਜ ਸਰਕਾਰੀ ਦਫਤਰਾਂ ’ਚ ਸੁੰਨ ਪਸਰੀ ਰਹੀ। ਤਹਿਸੀਲਾਂ, ਡੀ.

Ad Position 21
No active advertisement
ਗੁਰੂ ਨਾਨਕ ਦੇਵ ਹਸਪਤਾਲ ਦੀ ਬੰਦ ਪਈ ਓ.ਪੀ.ਡੀ. ਤੇ ਪਸਰੀ ਸੁੰਨ ਦਾ ਦ੍ਰਿਸ਼। ਤਸਵੀਰ : ਹਰਜੀਤ ਸਿੰਘ ਮਹਾਂਬੰਦ ਦੇ ਸੱਦੇ ਤਹਿਤ ਜ਼ਿਲ੍ਹਾ ਪ੍ਰਸਾਸ਼ਨ ਵਿਖੇ ਖਾਲੀ ਪਿਆ ਸੁਵਿਧਾ ਕੇਂਦਰ। ਤਸਵੀਰ : ਹਰਜੀਤ ਸਿੰਘ ਅੰਮ੍ਰਿਤਸਰ ਦੇ ਕੇਂਦਰੀ ਬੱਸ ਅੱਡੇ ਵਿਖੇ ਖੜ੍ਹਆਂ ਬੱਸਾਂ ਤੇ ਆਵਾਜਾਈ ਪ੍ਰਭਾਵਿਤ ਹੋਣ ਦਾ ਦ੍ਰਿਸ਼ । ਤਸਵੀਰ : ਹਰਜੀਤ ਸਿੰਘ 28-08-2026

ਅੰਮ੍ਰਿਤਸਰ, 27 ਅਗਸਤ (ਰੇਸ਼ਮ ਸਿੰਘ)- ਸਾਂਝਾ ਮੁਲਾਜ਼ਮ ਮੰਚ ਜਥੇਬੰਦੀ ਤੇ ਹੋਰ ਭਰਾਤਰੀ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸਦੇ ਕਾਰਨ ਅੱਜ ਸਰਕਾਰੀ ਦਫਤਰਾਂ ’ਚ ਸੁੰਨ ਪਸਰੀ ਰਹੀ। ਤਹਿਸੀਲਾਂ, ਡੀ.ਸੀ. ਦਫਤਰ ਤੇ ਸਬ ਡਵੀਜ਼ਨ ਦੇ ਦਫਤਰਾਂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਸੁਵਿਧਾ ਕੇਂਦਰਾਂ, ਪਟਵਾਰਖਾਨਿਆਂ, ਸਰਕਾਰੀ ਹਸਪਤਾਲਾਂ ਦੀ ਓ.ਪੀ.ਡੀ. ਆਦਿ ਬੰਦ ਰਹੀ । ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪਿਆ । ਹਾਲਾਂਕਿ ਬਾਕੀ ਜਨ ਜੀਵਨ ਆਵਾਜਾਈ ਤੇ ਬਾਜ਼ਾਰ ਆਮ ਵਾਂਗ ਖੁੱਲੇ ਰਹੇ। ਇਥੇ ਸਰਕਾਰੀ ਦਫਤਰਾਂ ਦੇ ਬੂਹੇ ਖੁੱਲ੍ਹੇ ਸਨ ਪਰ ਪਰ ਬਾਬੂ ਆਪਣੀਆਂ ਸੀਟਾਂ ਤੋਂ ਗੈਰ ਹਾਜ਼ਰ ਮਿਲੇ। ਇੱਥੇ ਤਹਿਸੀਲ ਕੰਪਲੈਕਸ ’ਚ ਮੁਲਾਜ਼ਮਾਂ ਨੇ ਧਰਨਾ ਮਾਰਿਆ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਨੇ ਸਰਕਾਰ ਨੂੰ ਘੇਰਿਆ ਤੇ ਕਿਹਾ਀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਅਗਲਾ ਸੰਘਰਸ਼ ਇਸ ਤੋਂ ਵੀ ਤਗੜਾ ਹੋਵੇਗਾ। ਸਰਕਾਰੀ ਦਫਤਰਾਂ ’ਚ ਸੁੰਨ ਤੇ ਹਸਪਤਾਲਾਂ ਦੀ ਓ.ਪੀ.ਡੀ.ਬੰਦ : ਇਸ ਹੜਤਾਲ ਕਾਰਨ ਸਰਕਾਰੀ ਦਫਤਰਾਂ ’ਚ ਸੁੰਨ ਰਹੀ ਮੁਲਾਜਮਾਂ ਦੀ ਸਮੂਹਿਕ ਛੁੱਟੀ ਕਾਰਨ ਕੋਈ ਵੀ ਮੁਲਾਜ਼ਮ ਆਪਣੀ ਸੀਟ ’ਤੇ ਨਹੀਂ ਮਿਲਿਆ। ਇਸੇ ਤਰ੍ਹਾਂ ਇਥੇ ਗੁਰੂ ਨਾਨਕ ਦੇਵ ਹਸਪਤਾਲ, ਸਿਵਲ ਹਸਪਾਤਲ ਤੇ ਹੋਰ ਸਰਕਾਰੀ ਹਸਪਤਾਲਾਂ ’ਚ ਵੀ ਓ.ਪੀ.ਪੀ. ਸੇਵਾਵਾਂ ਬੰਦ ਰਹੀਆਂ । ਜਿਆਦਾਤਰ ਡਾਕਟਰ ਵੀ ਛੁੱਟੀ ’ਤੇ ਰਹੇ । ਸਟਾਫ ਨਰਸਿੰਗ ਤੇ ਹੋਰ ਸਟਾਫ ਨੇ ਵੀ ਛੁੱਟੀ ਲੈ ਕੇ ਰੋਸ ਧਰਨਿਆਂ ’ਚ ਭਾਗ ਲਿਆ। ਇਸੇ ਦੌਰਾਨ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੁਲਾਜਮਾਂ ਵਲੋਂ ਦਿੱਤੇ ਧਰਨੇ ਤੇ ਬੰਦ ਦਾ ਸਮਰਥਨ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਸਰਕਾਰ ਨੂੰ ਇਸ ਲਈ ਤੁਰੰਤ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾ ਲੰਮੇ ਸਮੇਂ ਤੋਂ ਲਬਿੰਤ ਹਨ ਅਤੇ ਸਰਕਾਰ ਨੂੰ ਬਿਨ੍ਹਾਂ ਕਿਸੇ ਟਕਰਾਅ ਜਾਂ ਦੇਰੀ ਦੇ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਕਰਮਚਾਰੀ ਰਾਜ ਦੀ ਰੀੜ ਦੀ ਹੱਡੀ ਹੁੰਦੇ ਹਨ ਅਤੇ ਇਸ ਲਈ ਉਨ੍ਹਾਂ ਦੀਆਂ ਉਚਿਤ ਮੰਗਾ ਨੂੰ ਨਜ਼ਰ ਅੰਦਾਜ਼ ਕਰਨਾ ਜਾਇਜ਼ ਨਹੀਂ ਹੈ। ਰੋਡਵੇਜ਼ ਦਾ ਪਹੀਆ ਜਾਮ ਰਿਹਾ : ਸੇਵਾਵਾਂ ਪ੍ਰਭਾਵਿਤ : ਇਸੇ ਤਰ੍ਹਾਂ ਸਾਝਾਂ ਮੁਲਾਜਮ ਮੰਚ ਤੇ ਫਰੰਟ ਦੀ ਸਾਂਝੀ ਤਾਲਮੇਲ ਕਮੇਟੀ ਦੇ ਮਹਾਂਬੰਦ ਦੇ ਸੱਦੇ ’ਤੇ ਇਥੇ ਰੋਡਵੇਜ ਦੇ ਡਿਪੂ ਇਕ ਅਤੇ 2 ’ਚ ਸਰਕਾਰੀ ਕੰਮ ਕਾਜ਼ ਪੂਰੀ ਤਰ੍ਹਾਂ ਬੰਦ ਰਿਹਾ ਤੇ ਮੁਲਜ਼ਮਾਂ ਨੇ ਹੜਤਾਲ ਦੇ ਸਮਰਥਨ ’ਚ ਰੋਸ ਵਜੋਂ ਕੰਮ ਕਾਜ਼ ਪੂਰੀ ਤਰ੍ਹਾਂ ਠੱਪ ਰਖਿਆ। ਇਸ ਜਾਣਕਾਰੀ ਦਿੰਦਿਆਂ ਰੋਡਵੇਜ਼ ਕਰਮਚਾਰੀ ਦ ਲ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਦੌਰਾਨ ਜਿਥੇ ਬੱਸਾਂ ਦਾ ਪਹੀਆ ਜਾਮ ਰਿਹਾ ਉਥੇ ਦਫਤਰਾਂ ਦਾ ਅਮਲਾ ਸ਼ਾਖਾ, ਆਈ.ਟੀ. ਬ੍ਰਾਂਚ ਪੈਟਰੋਲ ਪੰਪ , ਡੀਜਲ ਪੰਪ ਤੇ ਕੈਸ਼ ਕਾਊਂਟਰ ਪੂਰੀ ਤਰ੍ਹਾਂ ਬੰਦ ਰਹੇ ਜਿਸ ਕਾਰਨ ਜਲੰਧਰ, ਲੁਧਿਆਣਾ, ਚੰਡੀਗੜ੍ਹ ਦੇ ਰੂਟ ਪ੍ਰਭਾਵਿਤ ਰਹੇ।

Ad Position 22
No active advertisement
ਪਿਛਲੀ ਖ਼ਬਰ ਪੀ.ਡਬਲਿਊ. ਡੀ. ਦੀ ਔਰਤ ਬੇਲਦਾਰ ਤੇ ਮਰਦ ਕਲਰਕ ਤੋਂ ਦੁਖੀ ਹੋ ਕੇ ਸੇਵਾਦਾਰ ਵਲੋਂ ਖੁਦਕੁਸ਼ੀ ਬੇਲਦਾਰ ਤੇ ਸੇਵਾਦਾਰ ਪਹਿਲਾ... ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ‘ਪੰਜਾਬ ਮਹਾਬੰਦ’ ਦਾ ਸਮਰਥਨ
Ad Position 24