ਜਨ ਕਲਿਆਣ ਸੰਗਠਨ ਵਲੋਂ ਡਿਗਨਿਟੀ ਹੋਮ ’ਚ ‘ਸੁਪਨਿਆਂ ਨੂੰ ਉਡਾਣ-ਸੰਸਕਾਰਾਂ ਦੀ ਪਛਾਣ’ ਪ੍ਰੋਗਰਾਮ
ਅੰਮ੍ਰਿਤਸਰ, 15 ਨਵੰਬਰ (ਸੁਰਿੰਦਰ ਕੋਛੜ)-ਬਾਲ ਦਿਵਸ ਦੇ ਪਾਵਨ ਮੌਕੇ ’ਤੇ ਜਨ ਕਲਿਆਣ ਸੰਗਠਨ ਵਲੋਂ ਡਿਗਨਿਟੀ ਹੋਮ ’ਚ ਸਿੱਖਿਆ ਪ੍ਰਾਪਤ ਕਰ ਰਹੇ ਪਿਛੜੇ ਖੇਤਰ ਦੇ ਬੱਚਿਆਂ ਨੂੰ ਪ੍ਰੋਤਸਾਹਿਤ ਅਤੇ ਸੰਸਕਾਰਿਤ ਕਰਨ ਦੇ ਉਦੇਸ਼ ਨਾਲ ‘ਸੁਪਨਿਆਂ ਨੂੰ ਉਡਾਣ-ਸੰਸਕਾਰਾਂ ਦੀ ਪਛਾਣ’ ਵਿਸ਼ੇ ’ਤੇ ਇਕ ਪ੍ਰੇਰਨਾਦਾਇਕ ਪ੍ਰੋਗਰਾਮ ਦਾ ਆਯੋਜਨ ਸੰਸਥਾ ਦੀ ਸੰਸਥਾਪਕ ਡਾ: ਸਵਰਾਜ ਗਰੋਵਰ ਦੀ ਅਗਵਾਈ ਹੇਠ ਕੀਤਾ ਗਿਆ। ਪ੍ਰੋਗਰਾਮ ’ਚ ਭਾਰਤੀ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸੈਮਸੰਗ ਮਸੀਹ ਮੁੱਖ ਮਹਿਮਾਨ ਅਤੇ ਸਮਾਜ ਸੇਵੀ ਅਸ਼ਵਨੀ ਸੋਨੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ।
ਅੰਮ੍ਰਿਤਸਰ, 15 ਨਵੰਬਰ (ਸੁਰਿੰਦਰ ਕੋਛੜ)-ਬਾਲ ਦਿਵਸ ਦੇ ਪਾਵਨ ਮੌਕੇ ’ਤੇ ਜਨ ਕਲਿਆਣ ਸੰਗਠਨ ਵਲੋਂ ਡਿਗਨਿਟੀ ਹੋਮ ’ਚ ਸਿੱਖਿਆ ਪ੍ਰਾਪਤ ਕਰ ਰਹੇ ਪਿਛੜੇ ਖੇਤਰ ਦੇ ਬੱਚਿਆਂ ਨੂੰ ਪ੍ਰੋਤਸਾਹਿਤ ਅਤੇ ਸੰਸਕਾਰਿਤ ਕਰਨ ਦੇ ਉਦੇਸ਼ ਨਾਲ ‘ਸੁਪਨਿਆਂ ਨੂੰ ਉਡਾਣ-ਸੰਸਕਾਰਾਂ ਦੀ ਪਛਾਣ’ ਵਿਸ਼ੇ ’ਤੇ ਇਕ ਪ੍ਰੇਰਨਾਦਾਇਕ ਪ੍ਰੋਗਰਾਮ ਦਾ ਆਯੋਜਨ ਸੰਸਥਾ ਦੀ ਸੰਸਥਾਪਕ ਡਾ: ਸਵਰਾਜ ਗਰੋਵਰ ਦੀ ਅਗਵਾਈ ਹੇਠ ਕੀਤਾ ਗਿਆ। ਪ੍ਰੋਗਰਾਮ ’ਚ ਭਾਰਤੀ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸੈਮਸੰਗ ਮਸੀਹ ਮੁੱਖ ਮਹਿਮਾਨ ਅਤੇ ਸਮਾਜ ਸੇਵੀ ਅਸ਼ਵਨੀ ਸੋਨੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਸਮਾਗਮ ਦੌਰਾਨ ਸੈਮਸੰਗ ਮਸੀਹ ਨੇ ਬੱਚਿਆਂ ਨੂੰ ਵੱਡੇ ਸੁਪਨੇ ਵੇਖਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਲਈ ਨਿਰੰਤਰ ਮਿਹਨਤ, ਆਤਮ-ਵਿਸ਼ਵਾਸ ਅਤੇ ਚੰਗੇ ਸੰਸਕਾਰਾਂ ਨੂੰ ਜੀਵਨ ’ਚ ਅਪਣਾਉਣ ਦੀ ਪ੍ਰੇਰਨਾ ਦਿੱਤੀ। ਪ੍ਰੋਗਰਾਮ ’ਚ ਡਿਗਨਿਟੀ ਹੋਮ ਦੇ ਸੰਸਥਾਪਕ ਪਵਨੀਤ ਸਿੰਘ, ਅਤੁਲ ਸ਼ਰਮਾ, ਪੂਨਮ ਬੀਰਿੰਗ, ਪੂਜਾ ਸ਼ਰਮਾ, ਤਨੁਜਾ ਗੋਇਲ, ਕੁਲਵਿੰਦਰ ਕੌਰ, ਵੀਨਾ ਮਹਾਜਨ, ਜਨਕ ਜੋਸ਼ੀ, ਡਾ: ਪ੍ਰੋ. ਅੰਮ੍ਰਿਤ ਕੌਰ, ਪ੍ਰਿੰਸੀਪਲ ਅੰਮ੍ਰਿਤ ਕਾਲੀਆ, ਨੀਰੂ ਭਾਟੀਆ, ਨਿਰਮਲ ਗੁਪਤਾ, ਮੰਜੂ ਟੰਡਨ, ਸਰੋਜ ਚਾਵਲਾ, ਰੇਣੂ ਮਹਾਜਨ, ਰੇਖਾ ਭੱਟੀ, ਮਨਦੀਪ ਕੌਰ ਅਤੇ ਸ੍ਰੀਮਤੀ ਰੀਵਾ ਸਮੇਤ ਮੈਂਬਰਾਂ ਨੇ ਬੱਚਿਆਂ ਨੂੰ ਮਹਾਂਪੁਰਸ਼ਾਂ ਦੇ ਆਦਰਸ਼ਾਂ ਨੂੰ ਜੀਵਨ ’ਚ ਅਪਣਾਉਣ ਦੀ ਪ੍ਰੇਰਨਾ ਦਿੱਤੀ।