ਪੀ.ਡਬਲਿਊ. ਡੀ. ਦੀ ਔਰਤ ਬੇਲਦਾਰ ਤੇ ਮਰਦ ਕਲਰਕ ਤੋਂ ਦੁਖੀ ਹੋ ਕੇ ਸੇਵਾਦਾਰ ਵਲੋਂ ਖੁਦਕੁਸ਼ੀ
ਬੇਲਦਾਰ ਤੇ ਸੇਵਾਦਾਰ ਪਹਿਲਾਂ ਰਹਿੰਦੇ ਸਨ ਲਿਵ ਇਨ ਰਿਲੇਸ਼ਨ ’ਚ : ਪੁੱਤਰ ਨੇ ਲਾਏ ਦੋਸ਼
ਅੰਮ੍ਰਿਤਸਰ, 27 ਅਗਸਤ (ਰੇਸ਼ਮ ਸਿੰਘ)- ਇੱਥੇ ਪੀ. ਡਬਲਿਊ.
ਅੰਮ੍ਰਿਤਸਰ, 27 ਅਗਸਤ (ਰੇਸ਼ਮ ਸਿੰਘ)- ਇੱਥੇ ਪੀ.ਡਬਲਿਊ. ਡੀ. ਦੀ ਔਰਤ ਬੇਲਦਾਰ ਤੇ ਦਫਤਰ ਦੇ ਕਲਰਕ ਤੋਂ ਦੁਖੀ ਹੋ ਕੇ ਸੇਵਾਦਾਰ ਨੇ ਕੋਈ ਜਹਿਰੀਲੀ ਵਸਤੂ ਨਿਗਲ ਕੇ ਖੁਦੁਕਸ਼ੀ ਕਰ ਲਈ, ਜਿਸ ਉਪੰਰਤ ਪੁਲਿਸ ਵਲੋਂ ਔਰਤ ਤੇ ਮਰਦ ਮੁਲਾਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ । ਮ੍ਰਿਤਕ ਸੇਵਾਦਾਰ ਦੀ ਸ਼ਨਾਖਤ ਅਸ਼ੋਕ ਕੁਮਾਰ ਵਾਸੀ ਹਿੰਮਤਪੁਰਾ, ਗੁਰੂ ਰਾਮਦਾਸ ਨਗਰ ਦਸਮੇਸ਼ ਐਵੀਨਿਊ ਸੀ. ਡਵੀਜ਼ਨ ਵਜੋਂ ਹੋਈ ਹੈ। ਮ੍ਰਿਤਕ ਦੇ ਪੁੱਤਰ ਗੋਬਿੰਦਾ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਪਿਤਾ ਪੀ. ਡਬਲਿਊ. ਡੀ. ’ਚ ਸੇਵਾਦਾਰ ਸੀ ਤੇ ਉਸਦੀ ਮਾਤਾ ਦੀ ਮੌਤ ਕਰੀਬ 11-12 ਸਾਲ ਪਹਿਲਾਂ ਹੋ ਗਈ ਸੀ ਜਿਸ ਉਪਰੰਤ ਉਸਦੇ ਪਿਤਾ ਦੇ ਬੇਲਦਾਰ ਔਰਤ ਜਿਸ ਦਾ ਪਤੀ ਮਰ ਚੁੱਕਿਆ ਸੀ, ਨਾਲ ਸੰਬੰਧ ਬਣ ਗਏ ਤੇ ਦੋਵੇਂ ਲਿਵ ਇੰਨ ਰਿਲੇਸ਼ਨ ’ਚ ਪਤੀ ਪਤਨੀ ਵਾਂਗ ਰਹਿਣ ਲੱਗ ਪਏ। ਉਸਦੇ ਪਿਤਾ ਨੇ ਹੁਣ ਆਪਣੇ ਪੁੱਤਰ ਨੂੰ ਦੱਸਿਆ ਕਿ ਇਸ ਔਰਤ ਦੇ ਉਥੇ ਇਕ ਕਲਰਕ ਨਾਲ ਸੰਬੰਧ ਬਣ ਗਏ ਹਨ ਤੇ ਇਹ ਦੋਵੇਂ ਜਣੇ ਰਲ ਕੇ ਉਸਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਤੇ ਮਾਰਨ ਦੀਆਂ ਧਮਕੀਆਂ ਦਿੰਦੇ ਹਨ । ਉਸਨੇ ਇਨ੍ਹਾਂ ਦੋਵਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ । ਪੁਲਿਸ ਵਲੋਂ ਔਰਤ ਬੇਵੀ ਤੇ ਕਲਰਕ ਗੁਰਮੀਤ ਸਿੰਘ ਪੀ.ਡਬਲਿਊ ਡੀ. ਖਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।