23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਡੀ. ਏ. ਵੀ. ਕਾਲਜ ਵਿਖੇ ਸਟਾਰਟ-ਅੱਪ ਈਕੋਸਿਸਟਮ ’ਤੇ ਪੈਨਲ ਚਰਚਾ ਕਰਵਾਈ

ਅੰਮ੍ਰਿਤਸਰ, 23 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਡੀ. ਏ.

Ad Position 21
No active advertisement
ਅਜੀਤ ਡੈਸਕ 24-08-2026
ਅੰਮ੍ਰਿਤਸਰ, 23 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਡੀ. ਏ. ਵੀ. ਕਾਲਜ ਅੰਮ੍ਰਿਤਸਰ ਦੇ ਪੋਸਟ ਗ੍ਰੈਜੂਏਟ ਅਰਥ ਸ਼ਾਸਤਰ ਵਿਭਾਗ ਨੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ ‘ਖੇਤਰੀ ਸਟਾਰਟ-ਅੱਪ ਈਕੋਸਿਸਟਮ ਸਮਰਥਕ’ ਵਿਸ਼ੇ ’ਤੇ ਇਕ ਪੈਨਲ ਚਰਚਾ ਕਰਵਾਈ ਗਈ। ਸੈਸ਼ਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਉੱਦਮਤਾ, ਨਵੀਨਤਾ ਅਤੇ ਤੇਜ਼ੀ ਨਾਲ ਵਿਕਸਤ ਹੋ ਰਹੇ ਸਟਾਰਟ-ਅੱਪ ਦ੍ਰਿਸ਼ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਡੀ. ਏ. ਵੀ. ਕਾਲਜ ਦੇ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਕਿਹਾ ਕਿ ਸੈਸ਼ਨ ਦਾ ਮੁੱਖ ਟੀਚਾ ਵਿਦਿਆਰਥੀਆਂ ’ਚ ਉੱਦਮੀ ਮਾਨਸਿਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਸਵੈ-ਨਿਰ ਭਰ ਬਣਨ ਲਈ ਪ੍ਰੇਰਿਤ ਕਰਨਾ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਮੁਕਾਬਲੇ ਵਾਲੇ ਯੁੱਗ ’ਚ ਨੌਜਵਾਨਾਂ ਲਈ ਸਟਾਰਟ-ਅੱਪ ਖੇਤਰ ’ਚ ਦਾਖਲ ਹੋਣ ਦੇ ਬਹੁਤ ਮੌਕੇ ਹਨ ਅਤੇ ਅਜਿਹੇ ਸਮਾਗਮ ਉਨ੍ਹਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ’ਚ ਮਦਦ ਕਰਦੇ ਹਨ। ਮੁੱਖ ਬੁਲਾਰੇ ਅੰਸ਼ਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਕਾਰੋਬਾਰ ਸ਼ੁਰੂ ਕਰਨ ਦੇ ਬੁਨਿਆਦੀ ਸਿਧਾਂਤਾਂ ਤੋਂ ਜਾਣੂੰ ਕਰਵਾਇਆ। ਉਨ੍ਹਾਂ ਨੇ ਇਕ ਸਫਲ ਸਟਾਰਟ-ਅੱਪ ਦੇ ਵਿਕਾਸ ’ਚ ਯੋਗਦਾਨ ਪਾਉਣ ਵਾਲੇ ਮੁੱਖ ਕਾਰਕਾਂ ’ਤੇ ਚਾਨਣਾ ਪਾਇਆ, ਜਿਸ ’ਚ ਸਹੀ ਵਿਚਾਰ ਚੁਣਨਾ, ਬਾਜ਼ਾਰ ਦੀ ਪਛਾਣ ਕਰਨਾ, ਵਿੱਤੀ ਪ੍ਰਬੰਧਨ, ਟੀਮ ਨਿਰਮਾਣ ਅਤੇ ਨਿਰੰਤਰ ਸਿੱਖਣ ਦੀ ਆ ਦਤ ਸ਼ਾਮਿਲ ਹੈ। ਅੰਸ਼ਦੀਪ ਨੇ ਖੇਤਰੀ ਪੱਧਰ ’ਤੇ ਉਪਲਬੱਧ ਸਰੋਤਾਂ ਅਤੇ ਸਰਕਾਰੀ ਯੋਜਨਾਵਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਜੋ ਉੱਭਰ ਰਹੇ ਉੱਦਮੀਆਂ ਲਈ ਲਾਭਦਾਇਕ ਸਾਬਤ ਹੋ ਸਕਦੀਆਂ ਹਨ। ਵਿਭਾਗ ਦੇ ਮੁਖੀ ਪ੍ਰੋ. ਕਮਲ ਕਿਸ਼ੋਰ ਨੇ ਕਿਹਾ ਕਿ ਇਹ ਸੈਸ਼ਨ ਵਿਦਿਆਰਥੀਆਂ ਲਈ ਬਹੁਤ ਜਾਣਕਾਰੀ ਭਰਪੂਰ ਸੀ, ਜਿਨ੍ਹਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਸਾਰੇ ਸਟਾਫ਼ ਮੈਂਬਰ ਮੌਜ ੂਦ ਸਨ।
Ad Position 22
No active advertisement
ਪਿਛਲੀ ਖ਼ਬਰ ਡਿਜੀਟਲ ਉਤਪਾਦਕਤਾ ਅਤੇ ਏ. ਆਈ. ਵਿਸ਼ੇ ’ਤੇ ਵਿਸਤਾਰ ਭਾਸ਼ਨ ਕਰਵਾਇਆ ਅਗਲੀ ਖ਼ਬਰ ਅੰਤਰਰਾਸ਼ਟਰੀ ਅੰਗ ਦਾਨ ਦਿਵਸ ਮਨਾਇਆ
Ad Position 24