07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਡਾ: ਐੱਮ. ਐੱਸ. ਰੰਧਾਵਾ ਦੀ ਸਵੈ-ਜੀਵਨੀ ‘ਆਪ ਬੀਤੀ’ ਦਾ ਸ਼ਾਹਮੁਖੀ ਐਡੀਸ਼ਨ ਲਾਹੌਰ ’ਚ ਪ੍ਰਕਾਸ਼ਿਤ

ਅੰਮ੍ਰਿਤਸਰ, 7 ਨਵੰਬਰ (ਸੁਰਿੰਦਰ ਕੋਛੜ)-‘ਪੰਜਾਬ ਦੇ ਛੇਵੇਂ ਦਰਿਆ’ ਵਜੋਂ ਪ੍ਰਸਿੱਧ ਡਾ: ਮਹਿੰਦਰ ਸਿੰਘ ਰੰਧਾਵਾ (ਐੱਮ. ਐੱਸ.

Ad Position 21
No active advertisement
ਡੀ. ਸੀ. ਪੀ. ਜਸਕਰਨ ਸਿੰਘ ਤੇਜਾ ਜਾਣਕਾਰੀ ਦਿੰਦੇ ਹੋਏ। ਤਸਵੀਰ : ਹਰਜੀਤ ਸਿੰਘ 08-11-2026
ਅੰਮ੍ਰਿਤਸਰ, 7 ਨਵੰਬਰ (ਸੁਰਿੰਦਰ ਕੋਛੜ)-‘ਪੰਜਾਬ ਦੇ ਛੇਵੇਂ ਦਰਿਆ’ ਵਜੋਂ ਪ੍ਰਸਿੱਧ ਡਾ: ਮਹਿੰਦਰ ਸਿੰਘ ਰੰਧਾਵਾ (ਐੱਮ. ਐੱਸ. ਰੰਧਾਵਾ) ਦੀ ਪ੍ਰਸਿੱਧ ਸਵੈ-ਜੀਵਨੀ ‘ਆਪ ਬੀਤੀ’ ਦਾ ਸ਼ਾਹਮੁਖੀ ਐਡੀਸ਼ਨ ਅਧਿਕਾਰਤ ਤੌਰ ’ਤੇ ਲਾਹੌਰ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਪੁਸਤਕ ਨੂੰ ਚੌਥੀ ਇੰਟਰਨੈਸ਼ਨਲ ਪੰਜਾਬੀ ਕਾਨਫ਼ਰੰਸ ’ਚ ਵਿਸ਼ੇਸ਼ ਪ੍ਰਦਰਸ਼ਨੀ ਅਤੇ ਉਦਘਾਟਨ ਲਈ ਚੁਣੀਆਂ ਗਈਆਂ ਛੇ ਉੱਘੀਆਂ ਵਿਸ਼ਵ ਪੱਧਰੀ ਪੰਜਾਬੀ ਰਚਨਾਵਾਂ ’ਚੋਂ ਇਕ ਹੋਣ ਦਾ ਮਾਣ ਹਾਸਿਲ ਹੋਇਆ ਹੈ। ‘ਅਜੀਤ’ ਨਾਲ ਲਾਹੌਰ ਤੋਂ ਇਸ ਬਾਰੇ ਗੱਲਬਾਤ ਕਰਦਿਆਂ ਪੰਜਾਬੀ ਪ੍ਰਚਾਰ ਦੇ ਆਗੂ ਅਹਿਮਦ ਰਜ਼ਾ ਪੰਜਾਬੀ ਨੇ ਕਿਹਾ ਕਿ ਡਾ: ਰੰਧਾਵਾ ਦੂਰਅੰਦੇਸ਼ੀ ਸਿਵਲ ਸਰਵੈਂਟ, ਬਨਸਪਤੀ ਵਿਗਿਆਨੀ ਅਤੇ ਸਭਿਆਚਾਰਕ ਖੇਤਰ ਦੀ ਮਹਾਨ ਸ਼ਖ਼ਸੀਅਤ ਸਨ। ‘ਆਪ ਬੀਤੀ’ ‘ਚ ਦਰਜ ਉਨ੍ਹਾਂ ਦੇ ਜੀਵਨ ਦੇ ਅਨੁਭਵ ਆਧੁਨਿਕ ਪੰਜਾਬ ਦੇ ਨਿਰਮਾਣ ਦੀ ਬੁਨਿਆਦੀ ਝਲਕ ਪੇਸ਼ ਕਰਦੇ ਹਨ । ‘ਆਪ ਬੀਤੀ’ ਦੇ ਇਸ ਵਿਸ਼ੇਸ਼ ਐਡੀਸ਼ਨ ਨੂੰ ਨੇਪਰੇ ਚਾੜਣ ’ਚ ਰਾਜਿੰਦਰ ਸਿੰਘ ਟਾਂਡਾ ਅਤੇ ਅਹਿਮਦ ਰਜ਼ਾ ਪੰਜਾਬੀ ਦੀ ਵੱਡੀ ਭੂਮਿਕਾ ਹੈ। ਇਸ ਪੁਸਤਕ ਦੀ ਭੂਮਿਕਾ ਵਿਸ਼ਵ ਪ੍ਰਸਿੱਧ ਪੰਜਾਬੀ ਕਲਾਕਾਰ, ਸ਼ਾਇਰ ਅਤੇ ਵਿਦਵਾਨ ਡਾ: ਸਤਿੰਦਰ ਸਰਤਾਜ ਵਲੋਂ ਲਿਖੀ ਗਈ ਹੈ, ਜੋ ਡਾ: ਰੰਧਾਵਾ ਦੀ ਬੇਮਿਸਾਲ ਦੂਰਅੰਦੇਸ਼ੀ ਦੇ ਵੱਡੇ ਪ੍ਰਸੰਸਕ ਹਨ।
Ad Position 22
No active advertisement
ਪਿਛਲੀ ਖ਼ਬਰ ਸਪਰਿੰਗ ਫੀਲਡਜ਼ ਪਬਲਿਕ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਫੋਰ ਐੱਸ. ਕਾਲਜ ਵਿਖੇ ‘ਦੀਵਾਲੀ ਧਮਾਕਾ-2026’ ਕੈਂਪਸ ਕਾਰਨੀਵਲ ਕਰਵਾਇਆ
Ad Position 24