08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਹਾਊਸਿੰਗ ਬੋਰਡ ਤੋਂ ਮੁੜ ਮਿਲੀ ਇਕ ਹੋਰ ਨੌਜਵਾਨ ਦੀ ਲਾਸ਼, ਨਸ਼ਿਆਂ ਨਾਲ ਮੌਤ ਦਾ ਖਦਸ਼ਾ

ਅੰਮ੍ਰਿਤਸਰ, 7 ਅਗਸਤ (ਰੇਸ਼ਮ ਸਿੰਘ)-ਸਥਾਨਕ ਰਣਜੀਤ ਐਵੀਨਿਊ ‘ਚ ਇਕ ਨੌਜਵਾਨ ਦੀ ਨਸ਼ਿਆਂ ਨਾਲ ਮੌਤ ਹੋਣ ਦੀ ਬੀਤੇ ਦਿਨ ਛਿੜੀ ਚਰਚਾ ਉਪਰੰਤ ਹੁਣ ਇਕ ਹੋਰ ਨੌਜਵਾਨ ਦੀ ਲਾਸ਼ ਮਿਲਣ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਵੀ ਮੌਤ ਨਸ਼ਿਆਂ ਨਾਲ ਹੋਣ ਦਾ ਖਦਸ਼ਾ ਹੈ ਜਦੋਂ ਕਿ ਪੁਲਿਸ ਨੇ ਸਫਾਈ ਦਿੱਤੀ ਕਿ ਜੋ ਲਾਸ਼ ਮਿਲੀ ਹੈ ਉਸਦੇ ਸਿਰ ‘ਚ ਸੱਟ ਲਗੀ ਹੋਈ ਸੀ ਜਿਸ ਦੀ ਹਾਲੇ ਸ਼ਨਾਖਤ ਨਹੀਂ ਹੋ ਸਕੀ ਹੈ। ਥਾਣਾ ਰਣਜੀਤ ਐਵੀਨਿਊ ਦੇ ਐੱਸ.

Ad Position 21
No active advertisement
ਹਾਊਸਿੰਗ ਬੋਰਡ ਖੇਤਰ ਦੀ ਪਾਰਕ ’ਚੋਂ ਨੌਜਵਾਨ ਦੀ ਲਾਸ਼ ਮਿਲਣ ਬਾਰੇ ਜਾਣਕਾਰੀ ਦਿੰਦੇ ਹੋਏ ਇੰਸ: ਰੋਬਿਨ ਹੰਸ। ਤਸਵੀਰ : ਹਰਜੀਤ ਸਿੰਘ 08-08-2026
ਅੰਮ੍ਰਿਤਸਰ, 7 ਅਗਸਤ (ਰੇਸ਼ਮ ਸਿੰਘ)-ਸਥਾਨਕ ਰਣਜੀਤ ਐਵੀਨਿਊ ‘ਚ ਇਕ ਨੌਜਵਾਨ ਦੀ ਨਸ਼ਿਆਂ ਨਾਲ ਮੌਤ ਹੋਣ ਦੀ ਬੀਤੇ ਦਿਨ ਛਿੜੀ ਚਰਚਾ ਉਪਰੰਤ ਹੁਣ ਇਕ ਹੋਰ ਨੌਜਵਾਨ ਦੀ ਲਾਸ਼ ਮਿਲਣ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਵੀ ਮੌਤ ਨਸ਼ਿਆਂ ਨਾਲ ਹੋਣ ਦਾ ਖਦਸ਼ਾ ਹੈ ਜਦੋਂ ਕਿ ਪੁਲਿਸ ਨੇ ਸਫਾਈ ਦਿੱਤੀ ਕਿ ਜੋ ਲਾਸ਼ ਮਿਲੀ ਹੈ ਉਸਦੇ ਸਿਰ ‘ਚ ਸੱਟ ਲਗੀ ਹੋਈ ਸੀ ਜਿਸ ਦੀ ਹਾਲੇ ਸ਼ਨਾਖਤ ਨਹੀਂ ਹੋ ਸਕੀ ਹੈ। ਥਾਣਾ ਰਣਜੀਤ ਐਵੀਨਿਊ ਦੇ ਐੱਸ.ਐੱਚ.ਓ. ਇੰਸ: ਰੋਬਿਨ ਹੰਸ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ‘ਚ ਦੱਸਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਦੀ ਲਾਸ਼ ਹਾਊਸਿੰਗ ਬੋਰਡ ਦੀ ਪਾਰਕ ‘ਚੋਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਉਮਰ ਕਰੀਬ 30 ਤੋਂ 35 ਸਾਲ ਲਗਦੀ ਹੈ ਜਿਸ ਦੀ ਲਾਸ਼ ਨੂੰ ਸ਼ਨਾਖਤ ਲਈ ਮੁਰਦਾਘਰ ਵਿਖੇ ਰਖਵਾ ਦਿੱਤਾ ਗਿਆ ਹੈ। ਉਸਦੇ ਸਿਰ ‘ਚ ਸੱਟ ਲਗੀ ਹੋਈ ਹੈ ਅਤੇ ਪੋਸਟਮਾਰਟਮ ਰਿਪੋਰਟ ‘ਚ ਮੌਤ ਦੇ ਕਾਰਨਾਂ ਦਾ ਪਤਾ ਲੱਗਣ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਸਮੇਂ ਸਮੇਂ ‘ਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ ਹੈ ਅਤੇ ਜੇਕਰ ਫਿਰ ਵੀ ਕਿਸੇ ਕੋਲ ਨਸ਼ਿਆਂ ਬਾਰੇ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸਾਂਝੀ ਕਰ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ’ਵਰਸਿਟੀ ਦੇ ਸਕੂਲ ਆਫ਼ ਲਾਅ ਵਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ਵਿਸ਼ੇ ’ਤੇ ਕੌਮਾਂਤਰੀ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਯੂ. ਪੀ. ਤੋਂ ਆਏ ਯਾਤਰੂਆਂ ਨਾਲ ਅੰਮ੍ਰਿਤਸਰ ’ਚ ਹੋਈ ਵੱਡੀ ਖੋਹ
Ad Position 24