18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਦੋਸਤਾਂ ਨਾਲ ਬਾਹਰ ਗਏ ਪਿੰਡ ਰਾਣੇਵਾਲੀ ਦੇ ਨੌਜਵਾਨ ਦੀ ਮੌਤ, ਪਰਿਵਾਰ ਨੇ ਦੋਸਤਾਂ 'ਤੇ ਲਾਇਆ ਇਲਜ਼ਾਮ

Ad Position 21
No active advertisement
ਪੁਲਿਸ ਥਾਣਾ ਰਾਜਾਸਾਂਸੀ ਦੇ ਐੱਸ. ਐੱਚ. ਓ. ਖ਼ਿਲਾਫ਼ ਲਗਾਏ ਗਏ ਧਰਨੇ ਦਾ ਦਿ੍ਸ਼ | ਤਸਵੀਰ : ਹਰਦੀਪ ਸਿੰਘ ਖੀਵਾ <br/> 19-02-2026
ਰਾਜਾਸਾਂਸੀ, 18 ਫਰਵਰੀ (ਹਰਦੀਪ ਸਿੰਘ ਖੀਵਾ)-ਬੀਤੇ ਦੇਰ ਰਾਤ ਪੁਲਿਸ ਥਾਣਾ ਰਾਜਾਸਾਂਸੀ ਦੇ ਅਧੀਨ ਆਉਂਦੇ ਪਿੰਡ ਰਾਣੇਵਾਲੀ ਦੇ ਦੋਸਤਾਂ ਨਾਲ ਗਏ ਇਕ ਨੌਜਵਾਨ ਲੜਕੇ ਦੀ ਮੌਤ ਹੋ ਗਈ, ਜਿਸ 'ਤੇ ਉਕਤ ਨੌਜਵਾਨ ਲੜਕੇ ਦੇ ਮਾਪਿਆਂ ਵਲੋਂ ਪਿੰਡ ਦੇ ਨੌਜਵਾਨਾਂ ਤੇ ਉਨ੍ਹਾਂ ਦੇ ਪੁੱਤ ਨੂੰ ਮਾਰ ਕੇ ਘਰ ਸੁੱਟਣ ਦਾ ਦੋਸ਼ ਲਗਾਇਆ ਗਿਆ ਹੈ | ਮਿ੍ਤਕ ਨੌਜਵਾਨ ਦੇ ਪਿਤਾ ਦਿਲਬਾਗ ਸਿੰਘ ਵਾਸੀ ਰਾਣੇਵਾਲੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪ੍ਰਣਾਮ ਸਿੰਘ ਜਿਸ ਦੀ ਉਮਰ ਕਰੀਬ 30 ਵਰ੍ਹੇ, ਤੇ ਉਸ ਦੀਆਂ ਦੋ ਧੀਆਂ ਹਨ | ਉਨ੍ਹਾਂ ਦੱਸਿਆ ਕਿ ਪਿੰਡ ਦੇ ਹੀ ਦੋ ਨੌਜਵਾਨ ਸੋਨਾ ਤੇ ਲਾਡੀ ਬੀਤੇ ਦਿਨੀ ਸ਼ਾਮ 5 ਵਜੇ ਉਨ੍ਹਾਂ ਦੇ ਪੁੱਤਰ ਪ੍ਰਣਾਮ ਸਿੰਘ ਨੂੰ ਘਰੋਂ ਬੁਲਾ ਕੇ ਲੈ ਗਏ ਸਨ ਤੇ ਬਾਅਦ ਵਿਚ ਰਾਤ ਉਸ ਨੂੰ ਮਾਰ ਕੇ ਘਰ ਸੁੱਟ ਗਏ ਸਨ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਲਈ ਉਹ ਅੱਜ ਸਵੇਰੇ 8 ਵਜੇ ਪੁਲਿਸ ਥਾਣਾ ਰਾਜਾਸਾਂਸੀ ਪਹੁੰਚੇ ਪ੍ਰੰਤੂ ਥਾਣਾ ਰਾਜਾਸਾਂਸੀ ਦੇ ਐੱਸ. ਐੱਚ. ਓ. ਹਰਸਿਮਰਤ ਕੌਰ ਵਲੋਂ ਉਨ੍ਹਾਂ ਦੀ ਕੋਈ ਗੱਲ ਸੁਣਵਾਈ ਨਹੀਂ ਕੀਤੀ ਗਈ ਤੇ ਅੜੀਅਲ ਰਵੱਈਈਆ ਵਰਤਿਆ ਗਿਆ | ਉਨ੍ਹਾਂ ਦੱਸਿਆ ਅਖੀਰ ਥਾਣੇ ਵਿਚ ਕਰੀਬ 10 ਘੰਟੇ ਖੱਜਲ ਖੁਆਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਮਜਬੂਰਨ ਆਪਣੇ ਪੁੱਤਰ ਦੀ ਲਾਸ਼ ਨੂੰ ਅਜਨਾਲਾ- ਅੰਮਿ੍ਤਸਰ ਮਾਰਗ 'ਤੇ ਰੱਖ ਕੇ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ | ਜਿਸ ਤੋਂ ਬਾਅਦ ਰਾਜਾਸਾਂਸੀ ਦੇ ਡੀ. ਐੱਸ. ਪੀ. ਨੀਰਜ ਅਨਾਰੀਆ ਪਹੁੰਚੇ ਤਾਂ ਉਨ੍ਹਾਂ ਵਲੋਂ ਭਰੋਸਾ ਦੇਣ ਉਪਰੰਤ ਹੀ ਧਰਨਾ ਸਮਾਪਤ ਕੀਤਾ ਗਿਆ ਹੈ | ਇਸ ਸੰਬੰਧੀ ਜਦ ਡੀ. ਐੱਸ. ਪੀ. ਨੀਰਜ ਅਨਾਰੀਆ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਵਲੋਂ ਮਾਮਲੇ ਦੀ ਜਾਣਕਾਰੀ ਦੇਣ ਲਈ ਟਾਲ-ਮਟੋਲ ਕਰ ਦਿੱਤਾ ਗਿਆ | ਜਦ ਪੁਲਿਸ ਰਾਜਾਸਾਂਸੀ ਦੇ ਐੱਸ. ਐੱਚ. ਓ. ਨਾਲ ਫੋਨ 'ਤੇ ਰਾਬਤਾ ਕੀਤਾ ਤਾਂ ਉਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਾ ਸਮਝਿਆ |
Ad Position 22
No active advertisement
ਪਿਛਲੀ ਖ਼ਬਰ ਲੜਾਈ ਝਗੜੇ ਦੀ ਵੀਡੀਓ ਵਾਇਰਲ <br/> ਅਗਲੀ ਖ਼ਬਰ ਮਾਨ ਸਰਕਾਰ ਵਲੋਂ 10 ਲੱਖ ਰੁਪਏ ਦਾ ਮੁੱਖ ਮੰਤਰੀ ਸਿਹਤ ਬੀਮਾ ਨਾਲ ਹਰੇਕ ਵਰਗ ਦੇ ਲੋਕਾਂ ਲਈ ਹੋਵੇਗਾ ਲਾਹੇਵੰਦ-ਮਨਪ੍ਰੀਤ...
Ad Position 24