18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਲੜਾਈ ਝਗੜੇ ਦੀ ਵੀਡੀਓ ਵਾਇਰਲ <br/>

Ad Position 21
No active advertisement
ਅਜੀਤ ਡੈਸਕ 19-02-2026
ਅੰਮਿ੍ਤਸਰ, 18 ਫਰਵਰੀ (ਰੇਸ਼ਮ ਸਿੰਘ)-ਲਵ ਕੁਛ ਨਗਰ ਵਿਖੇ ਦੋ ਧਿਰਾਂ ਦੀ ਲੜਾਈ ਸੰਬੰਧੀ ਵੀਡੀਓ ਵਾਇਰਲ ਹੋਈ ਹੈ ਜਿਥੇ ਕਿ ਧਿਰ ਨੇ ਇਲਜ਼ਾਮ ਲਾਏ ਹਨ ਕਿ ਉਥੇ ਲੜਾਈ 'ਚ ਪਿਸਤੌਲ ਵੀ ਕੱਢਿਆ ਗਿਆ ਹੈ ਜਦੋਂ ਕਿ ਪੁਲਿਸ ਵਲੋਂ ਪਿਸਤੌਲ ਦੀ ਵਰਤੋਂ ਹੋਣ ਦੀ ਘਟਨਾ ਤੋਂ ਇਨਕਾਰ ਕੀਤਾ ਹੈ | ਥਾਣਾ ਛਾਉਣੀ ਦੇ ਐੱਸ. ਐੱਚ. ਓ. ਸਬ ਇੰਸ: ਜਤਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਮਿਤੀ 15-16 ਫਰਵਰੀ ਦੀ ਦਰਮਿਆਨੀ ਰਾਤ ਦੀ ਹੈ ਜਦੋਂ ਕਿ ਲਵ ਕੁਛ ਨਗਰ ਜੋ ਕਿ ਰੇਲਵੇ ਲਾਈਨਾਂ ਨੇੜੇ ਪੈਂਦਾ ਹੈ ਵਿਖੇ ਝਗੜਾ ਹੋਇਆ ਸੀ ਜਿਸ 'ਚ 2 ਪਰਿਵਾਰ ਝਗੜੇ ਸਨ ਅਤੇ ਇਸ ਸੰਬੰਧੀ ਸ੍ਰੀਮਤੀ ਅਰਾਧਨਾ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਕਿ ਉਸਦੇ ਜੇਠ ਦਾ ਮੁੰਡਾ ਈਸ਼ਵਰ ਚੌਹਾਨ ਉਨ੍ਹਾਂ ਦੀ ਮਾਰਕੁਟਾਈ ਕਰ ਰਿਹਾ ਹੈ | ਜੋ ਕਿ ਤੁਰੰਤ ਪੁਲਿਸ ਵਲੋਂ ਕਾਰਵਾਈ ਕਰਦਿਆਂ ਈਸ਼ਵਰ ਚੌਹਾਨ ਨੂੰ ਗਿ੍ਫਤਾਰ ਕਰਕੇ ਪਰਚਾ ਦਰਜ ਕਰ ਲਿਆ ਗਿਆ ਸੀ ਤੇ ਉਸਨੂੰ ਜੇਲ੍ਹ 'ਚ ਭੇਜਿਆ ਗਿਆ | ਉਨ੍ਹਾਂ ਵਾਇਰਲ ਹੋਈ ਵੀਡੀਓ 'ਚ ਔਰਤਾਂ ਵਲੋਂ ਪਿਸਤੌਲ ਕੱਢੇ ਜਾਣ ਦਾ ਘਟਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਘਟਨਾ 'ਚ ਪਿਸਤੌਲ ਨਹੀਂ ਕੱਢਿਆ ਗਿਆ ਹੈ ਅਤੇ ਮੁਲਜ਼ਮ ਤੋਂ ਕੀਤੀ ਜਾਂਚ 'ਚ ਪਿਸਤੌਲ ਹੋਣਾ ਨਹੀਂ ਪਾਇਆ ਗਿਆ | ਜਦੋਂ ਕਿ ਪੀੜਤ ਧਿਰ ਅਰਾਧਨਾ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਜ਼ਖ਼ਮੀਂ ਨਹੀਂ ਹੋਇਆ ਤੇ ਨਾਂ ਹੀ ਹਸਪਤਾਲ ਭਰਤੀ ਹੈ | ਉਨ੍ਹਾਂ ਕਿਹਾ ਕਿ ਫਿਰ ਵੀ ਜੇਕਰ ਪੀੜਤ ਧਿਰ ਪੁਲਿਸ ਨੂੰ ਮੈਡੀਕਲ ਦੀ ਦਰਖਾਸਤ ਦੇਵੇ ਜਾ ਖੁਦ ਬਿਆਨ ਦੇਵੇ ਤਾਂ ਉਹ ਇਸ ਮਾਮਲੇ 'ਚ ਹੋਰ ਉਚਿਤ ਕਾਰਵਾਈ ਅਮਲ 'ਚ ਲਿਆਉਣਗੇ |

Ad Position 22
No active advertisement
ਪਿਛਲੀ ਖ਼ਬਰ ਮਾਝੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ 21 ਦੀ ਰੈਲੀ ਇਤਿਹਾਸ ਸਿਰਜੇਗੀ-ਜਥੇਦਾਰ ਰਣੀਕੇ ਅਗਲੀ ਖ਼ਬਰ ਦੋਸਤਾਂ ਨਾਲ ਬਾਹਰ ਗਏ ਪਿੰਡ ਰਾਣੇਵਾਲੀ ਦੇ ਨੌਜਵਾਨ ਦੀ ਮੌਤ, ਪਰਿਵਾਰ ਨੇ ਦੋਸਤਾਂ 'ਤੇ ਲਾਇਆ ਇਲਜ਼ਾਮ
Ad Position 24