18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਮਾਨ ਸਰਕਾਰ ਵਲੋਂ 10 ਲੱਖ ਰੁਪਏ ਦਾ ਮੁੱਖ ਮੰਤਰੀ ਸਿਹਤ ਬੀਮਾ ਨਾਲ ਹਰੇਕ ਵਰਗ ਦੇ ਲੋਕਾਂ ਲਈ ਹੋਵੇਗਾ ਲਾਹੇਵੰਦ-ਮਨਪ੍ਰੀਤ ਮੰਨਾ <br/>

Ad Position 21
No active advertisement
ਅਜੀਤ ਡੈਸਕ 19-02-2026
ਜੇਠੂਵਾਲ, 18 ਫਰਵਰੀ (ਮਿੱਤਰਪਾਲ ਸਿੰਘ ਰੰਧਾਵਾ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਤਹਿਤ ਹੁਣ ਸੂਬੇ ਵਿਚ ਸ਼ੁਰੂ ਕੀਤੀ ਗਈ ਸਿਹਤ ਕ੍ਰਾਂਤੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਹੁਣ 10 ਲੱਖ ਦਾ ਲੋਕ ਆਪਣਾ ਕਿਸੇ ਵੀ ਹਸਪਤਾਲ ਵਿਚੋਂ ਕਿਸੇ ਵੀ ਕਿਸਮ ਦਾ ਆਪਣਾ ਇਲਾਜ ਕੈਸ਼ਲੈੱਸ ਕਰਵਾ ਸਕਣਗੇ ਜਿਸ ਨਾਲ ਇਹ ਸਕੀਮ ਸੂਬੇ ਵਿਚ ਹਰੇਕ ਵਰਗ ਦੇ ਲੋਕਾਂ ਲਈ ਲਾਹੇਵੰਦ ਹੋਵੇਗੀ ਅਤੇ ਹਲਕਾ ਪੂਰਬੀ ਦੀ ਵਿਧਾਇਕ ਬੀਬੀ ਜੀਵਨਜੋਤ ਕੌਰ ਦੀ ਰਹਿਨੁਮਾਈ ਹੇਠ ਤੇ ਵਾਰਡ ਨੰਬਰ 19 ਦੀ ਕੌਂਸਲਰ ਬੀਬੀ ਪ੍ਰੋ. ਨਵਜੀਤ ਕੌਰ ਦੀ ਅਗਵਾਈ 'ਚ ਸਿਹਤ ਬੀਮਾ ਕਾਰਡ ਬਣਾਉਣ ਸੰਬੰਧੀ ਲਗਾਏ ਗਏ ਕੈਂਪ ਦੌਰਾਨ ਹਲਕਾ ਪੂਰਬੀ ਦੇ ਸੀਨੀਅਰ ਆਪ ਆਗੂ ਮਨਪ੍ਰੀਤ ਸਿੰਘ ਮੰਨਾ ਵੇਰਕਾ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਹੁਣ ਕੋਈ ਵੀ ਨਾਗਰਿਕ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਨਿੱਜੀ ਹਸਪਤਾਲ ਵਿਚ 10 ਲੱਖ ਦਾ ਇਲਾਜ ਕਰਵਾਉਣ ਲਈ ਇਹ ਬੀਮਾ ਸ਼ਾਮਲ ਹੈ ਜਿਸ ਲਈ ਆਪ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਤੇ ਵਲੰਟੀਅਰ ਲੋਕਾਂ ਨੂੰ ਇਹ ਕਾਰਡ ਬਣਾਉਣ ਲਈ ਪਾਰਟੀਬਾਜ਼ੀ ਤੋ ਉੱਪਰ ਉੱਠ ਕੇ ਸਹਿਯੋਗ ਦੇ ਰਹੇ ਹਨ ਅਤੇ ਵਾਰਡ ਨੰਬਰ 19 ਦਾ ਕੋਈ ਵੀ ਲਾਭਪਾਤਰੀ ਇਸ ਸਿਹਤ ਬੀਮਾ ਕਾਰਡ ਬਣਾਉਣ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ ਤਾਂ ਕਿ ਹਰ ਗਰੀਬ ਆਪਣੀ ਸਿਹਤ ਦਾ ਹਰ ਤਰ੍ਹਾਂ ਦਾ ਇਲਾਜ ਕਰਵਾ ਸਕੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਦੀ 10 ਲੱਖ ਵਾਲੀ ਯੋਜਨਾ ਨਾਲ ਸਿਹਤ ਸਹੂਲਤਾਂ ਪ੍ਰਦਾਨ ਕਰਨ 'ਚ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ | ਇਸ ਮੌਕੇ ਕੌਂਸਲਰ ਪ੍ਰੋ. ਨਵਜੀਤ ਕੌਰ ਵੇਰਕਾ, ਵਰਿੰਦਰ ਸਿੰਘ, ਹਰਸ਼ ਸ਼ਰਮਾ, ਕਰਨ ਸ਼ਰਮਾ, ਸੁਖਦੇਵ ਸਿੰਘ, ਪ੍ਰਧਾਨ ਮਿੰਟਾ, ਮਨਜੀਤ ਸਿੰਘ ਬੱਲੀ, ਨੀਲਮ ਸ਼ਰਮਾ, ਐਡਵੋਕੇਟ ਗੁਰਦੇਵਸਿੰਘ, ਭੁਪਿੰਦਰ ਸਿੰਘ ਭਿੰਦਾ ਸਮੇਤ ਹੋਰ ਆਪ ਵਰਕਰ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ ਦੋਸਤਾਂ ਨਾਲ ਬਾਹਰ ਗਏ ਪਿੰਡ ਰਾਣੇਵਾਲੀ ਦੇ ਨੌਜਵਾਨ ਦੀ ਮੌਤ, ਪਰਿਵਾਰ ਨੇ ਦੋਸਤਾਂ 'ਤੇ ਲਾਇਆ ਇਲਜ਼ਾਮ ਅਗਲੀ ਖ਼ਬਰ ਸ਼੍ਰੋਮਣੀ ਰਾਗੀ ਸਭਾ (ਸ੍ਰੀ ਦਰਬਾਰ ਸਾਹਿਬ) ਦੀ ਇਕੱਤਰਤਾ 'ਚ ਹਜ਼ੂਰੀ ਰਾਗੀ ਜਥਿਆਂ ਦੇ ਜੋੜੀ ਵਾਲੇ ਤੇ ਸਹਾਇਕ ਰਾਗੀਆਂ ਦ...
Ad Position 24