19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਸ਼੍ਰੋਮਣੀ ਰਾਗੀ ਸਭਾ (ਸ੍ਰੀ ਦਰਬਾਰ ਸਾਹਿਬ) ਦੀ ਇਕੱਤਰਤਾ 'ਚ ਹਜ਼ੂਰੀ ਰਾਗੀ ਜਥਿਆਂ ਦੇ ਜੋੜੀ ਵਾਲੇ ਤੇ ਸਹਾਇਕ ਰਾਗੀਆਂ ਦੀਆਂ ਸਮੱਸਿਆਵਾਂ ਸੰਬੰਧੀ ਵਿਚਾਰ-ਵਟਾਂਦਰਾ <br/>

Ad Position 21
No active advertisement
ਅਜੀਤ ਡੈਸਕ 19-02-2026
ਅੰਮਿ੍ਤਸਰ, 18 ਫਰਵਰੀ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਰਾਗੀ ਸਭਾ ਸ੍ਰੀ ਦਰਬਾਰ ਸਾਹਿਬ ਦੀ ਵਿਸ਼ੇਸ਼ ਇਕੱਤਰਤਾ ਸ਼੍ਰੋਮਣੀ ਰਾਗੀ ਅਤੇ ਸਿੱਖ ਰਤਨ ਭਾਈ ਗੁਰਮੇਜ ਸਿੰਘ ਸਾਬਕਾ ਹਜ਼ੂਰੀ ਰਾਗੀ ਅਤੇ ਸ਼੍ਰੋਮਣੀ ਰਾਗੀ ਭਾਈ ਜਸਵੰਤ ਸਿੰਘ ਸਾਬਕਾ ਹਜ਼ੂਰੀ ਰਾਗੀ ਦੀ ਰਹਿਨੁਮਾਈ ਵਿਚ ਕਾਰ ਸੇਵਾ ਡੇਰਾ ਭੂਰੀਵਾਲਾ ਤਰਨ ਤਾਰਨ ਰੋਡ ਵਿਖੇ ਹੋਈ | ਇਸ ਇਕੱਤਰਤਾ, ਜਿਸ ਵਿਚ ਸ਼੍ਰੋਮਣੀ ਰਾਗੀ ਸਭਾ ਦੇ ਪ੍ਰਧਾਨ ਭਾਈ ਸ਼ੌਕੀਨ ਸਿੰਘ ਸਮੇਤ ਹੋਰ ਹਜ਼ੂਰੀ ਰਾਗੀ ਜਥੇ ਵੀ ਸ਼ਾਮਿਲ ਹੋਏ, ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਵੱਖ-ਵੱਖ ਰਾਗੀ ਜਥਿਆਂ, ਸਹਾਇਕ ਰਾਗੀਆਂ ਅਤੇ ਜੋੜੀ ਵਾਲੇ ਸਿੰਘਾਂ ਨੇ ਸ਼ਮੂਲੀਅਤ ਕੀਤੀ | ਪ੍ਰਾਪਤ ਵੇਰਵਿਆਂ ਅਨੁਸਾਰ ਇਸ ਇਕੱਤਰਤਾ ਦੌਰਾਨ ਰਾਗੀ ਜਥਿਆਂ ਦੇ ਜੋੜੀ ਵਾਲੇ ਸਿੰਘਾਂ ਅਤੇ ਸਹਾਇਕ ਰਾਗੀ ਸਿੰਘਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਮੁਸ਼ਕਿਲਾਂ ਸੰਬੰਧੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਹਾਜ਼ਰ ਜੋੜੀ ਵਾਲੇ ਸਿੰਘਾਂ ਵਲੋਂ ਸ਼੍ਰੋਮਣੀ ਕਮੇਟੀ ਨੂੰ ਤਬਲਾ ਅਲਾਊਾਸ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਗਈ | ਇਸ ਦੌਰਾਨ ਕੁਝ ਜੋੜੀ ਵਾਲੇ ਤੇ ਸਹਾਇਕ ਰਾਗੀ ਸਿੰਘਾਂ ਨੇ ਆਪਣੀ ਸਮੱਸਿਆਵਾਂ ਬਿਆਨ ਕਰਦਿਆਂ ਜਥੇਦਾਰ ਰਾਗੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਹਾਇਕ ਰਾਗੀ ਤੇ ਜੋੜੀ ਵਾਲੇ ਸਿੰਘਾਂ ਦਾ ਬਣਦਾ ਸੇਵਾ ਫ਼ਲ ਜ਼ਰੂਰ ਦਿਆ ਕਰਨ | ਹਾਜ਼ਰ ਰਾਗੀ ਜਥਿਆਂ ਦੇ ਜਥੇਦਾਰਾਂ ਨੇ ਵਿਚਾਰ ਸਾਂਝੇ ਕਰਦਿਆਂ ਆਪਣੇ ਸਾਥੀਆਂ ਦੀਆਂ ਸਮੱਸਿਆਵਾਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ | ਇਸ ਇਕੱਤਰਤਾ ਵਿਚ ਉਪਰੋਕਤ ਪ੍ਰਮੁੱਖ ਰਾਗੀ ਜਥਿਆਂ ਤੋਂ ਇਲਾਵਾ ਸ਼੍ਰੋਮਣੀ ਰਾਗੀ ਸਭਾ ਨਾਲ ਸੰਬੰਧਿਤ ਹਜ਼ੂਰੀ ਰਾਗੀ ਜਥਿਆਂ ਦੇ ਜਥੇਦਾਰ ਕੁਲਦੀਪ ਸਿੰਘ, ਭਾਈ ਦਵਿੰਦਰ ਸਿਘ, ਭਾਈ ਸੁਖਬੀਰ ਸਿੰਘ, ਭਾਈ ਤਾਰਬਲਬੀਰ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਗੁਰਦੇਵ ਸਿੰਘ ਖਾਲਸਾ, ਭਾਈ ਕਰਮਜੀਤ ਸਿੰਘ, ਭਾਈ ਸੁਖਪ੍ਰੀਤ ਸਿੰਘ, ਭਾਈ ਵਾਵਲਪ੍ਰੀਤ ਸਿੰਘ, ਭਾਈ ਰਜੇਸ਼ ਸਿੰਘ, ਭਾਈ ਪਰਮਜੀਤ ਸਿੰਘ, ਭਾਈ ਕੁਲਬੀਰ ਸਿੰਘ, ਭਾਈ ਹਰਪਾਲ ਸਿੰਘ, ਸਹਾਇਕ ਰਾਗੀ ਸਿੰਘਾਂ ਵਿਚੋਂ ਭਾਈ ਬਿਕਰਮ ਸਿੰਘ, ਭਾਈ ਅਮਰਦੀਪ ਸਿੰਘ, ਭਾਈ ਮਨਦੀਪ ਸਿੰਘ, ਭਾਈ ਅਵਤਾਰ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਸੰਦੀਪ ਸਿੰਘ, ਭਾਈ ਹਰਵਿੰਦਰ ਸਿੰਘ, ਭਾਈ ਪ੍ਰਭਜੀਤ ਸਿੰਘ, ਭਾਈ ਗੁਰਦੇਵ ਸਿੰਘ, ਭਾਈ ਅਮਨਪ੍ਰੀਤ ਸਿੰਘ ਤੇ ਭਾਈ ਹਰਪ੍ਰੀਤ ਸਿੰਘ, ਜਥਿਆਂ ਦੇ ਜੋੜੀ ਵਾਲੇ ਸਿੰਘਾਂ 'ਚੋਂ ਭਾਈ ਹਰਪ੍ਰੀਤ ਸਿੰਘ ਭਗਤ, ਭਾਈ ਰਵਿੰਦਰ ਸਿੰਘ, ਭਾਈ ਸਤਪਾਲ ਸਿੰਘ, ਭਾਈ ਗੁਰਦੇਵ ਸਿੰਘ, ਭਾਈ ਸਿਮਰਨਜੀਤ ਸਿੰਘ, ਭਾਈ ਅਮਰਦੀਪ ਸਿੰਘ, ਭਾਈ ਜਸਪਾਲ ਸਿੰਘ, ਭਾਈ ਅਵਿੰਦਰ ਸਿੰਘ, ਭਾਈ ਅੰਮਿ੍ਤਪਾਲ ਸਿੰਘ ਤੇ ਭਾਈ ਹਰਸਿਮਰਨਜੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਵਲੋਂ 10 ਲੱਖ ਰੁਪਏ ਦਾ ਮੁੱਖ ਮੰਤਰੀ ਸਿਹਤ ਬੀਮਾ ਨਾਲ ਹਰੇਕ ਵਰਗ ਦੇ ਲੋਕਾਂ ਲਈ ਹੋਵੇਗਾ ਲਾਹੇਵੰਦ-ਮਨਪ੍ਰੀਤ... ਅਗਲੀ ਖ਼ਬਰ ਅੰਮਿ੍ਤਸਰ ਦੇ ਡੀ.ਸੀ. ਨੇ ਦਿੱਤੀ ਸਬ-ਰਜਿਸਟਰਾਰ ਦਫਤਰਾਂ 'ਚ ਕੀਤੀ ਅਚਨਚੇਤੀ ਚੈਕਿੰਗ <br/>
Ad Position 24