19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਅੰਮਿ੍ਤਸਰ ਦੇ ਡੀ.ਸੀ. ਨੇ ਦਿੱਤੀ ਸਬ-ਰਜਿਸਟਰਾਰ ਦਫਤਰਾਂ 'ਚ ਕੀਤੀ ਅਚਨਚੇਤੀ ਚੈਕਿੰਗ <br/>

Ad Position 21
No active advertisement
ਅਜੀਤ ਡੈਸਕ 19-02-2026
ਅੰਮਿ੍ਤਸਰ, 18 ਫਰਵਰੀ (ਰੇਸ਼ਮ ਸਿੰਘ)-ਅੰਮਿ੍ਤਸਰ ਦੇ ਡੀ.ਸੀ. ਦਲਵਿੰਦਰਜੀਤ ਸਿੰਘ ਨੇ ਅੱਜ ਸਵੇਰੇ ਇਥੇ ਸਬ ਰਜਿਸਟਰਾਰ ਦਫਤਰਾਂ ਤੋਂ ਇਲਾਵਾ ਤਹਿਸੀਲ ਦਫਤਰਾਂ 'ਚ ਅਚਨਚੇਤੀ ਚੈਕਿੰਗ ਕੀਤੀ ਜਿਸ ਕਾਰਨ ਮੁਲਾਜ਼ਮਾਂ ਦੇ ਸਾਹ ਸੂਤੇ ਗਏ | ਉਨ੍ਹਾਂ ਦੇਰੀ ਨਾਲ ਆਉਣ ਵਾਲੇ ਮੁਲਾਜ਼ਮਾਂ ਦੀ ਚੈਕਿੰਗ ਲਈ ਹਾਜ਼ਰੀ ਰਜਿਸਟਰ ਵੀ ਚੈੱਕ ਕੀਤੇ ਪਰ ਇਸ ਘਟਨਾ ਨੂੰ ਮੀਡੀਆ ਤੋਂ ਲੁਕਾ ਕੇ ਰੱਖਿਆ ਗਿਆ | ਇਸ ਤੋਂ ਪਹਿਲਾਂ ਬੀਤੇ ਦਿਨ ਹੀ ਐੱਸ.ਡੀ.ਐੱਮ.-1 ਅਮਨਪ੍ਰੀਤ ਸਿੰਘ ਵਲੋਂ ਵੀ ਤਹਿਸੀਲ ਤੇ ਸਬ ਰਜਿਸਟਰਾਰ ਦਫਤਰਾਂ 'ਚ ਚੈਕਿੰਗ ਕੀਤੀ ਸੀ ਤੇ ਸਭ ਕੁਝ ਠੀਕ ਠਾਕ ਪਾਇਆ ਗਿਆ ਸੀ | ਮਿਲੇ ਵੇਰਵਿਆਂ ਅਨੁਸਾਰ ਡੀ.ਸੀ. ਦਲਵਿੰਦਰਜੀਤ ਸਿੰਘ ਉਨ੍ਹਾਂ ਅਮਲਾ ਫੈਲਾ ਅੱਜ ਇਥੇ ਸਬ ਰਜਿਸਟਰਾਰ ਦਫਤਰ ਵਿਖੇ ਪੁਜਿਆ ਜਿਥੇ ਉਨ੍ਹਾਂ ਕ੍ਰਮਵਾਰ ਸਬ ਰਜਿਸਟਰਾਰ-1 ਬੇਅੰਤ ਸਿੰਘ ਤੇ ਹਿਮਾਂਸ਼ੂ ਗਰਗ ਸਬ-ਰਜਿਸਟਰਾਰ-2 ਪਿ੍ਯੰਕਾ ਰਾਣੀ ਤੇ ਸਪਰਸ਼ ਕੌਰ ਅਤੇ ਸਬ ਰਜਿਸਟਰਾਰ-4 ਸੁਨੀਲ ਗਰਗ ਦੇ ਦਫਤਰਾਂ 'ਚ ਚੈਕਿੰਗ ਕੀਤੀ ਜਿਨ੍ਹਾਂ ਨੇ ਹਦਾਇਤ ਕੀਤੀ ਕਿ ਆਮ ਲੋਕਾਂ ਨੂੰ ਸਬ ਰਜਿਸਟਰਾਰ ਦਫਤਰਾਂ 'ਚ ਰਜਿਸਟਰੀ ਤੇ ਹੋਰ ਦਸਤਾਵੇਜ਼ ਰਜਿਸਟਰਡ ਕਰਵਾਉਣ ਲਈ ਉਡੀਕ ਨਾ ਕਰਨੀ ਪਵੇ ਤੇ ਲੋਕਾਂ ਦੀ ਸੁਵਿਧਾ ਲਈ ਕੀਤੀਆਂ ਹਦਾਇਤਾਂ ਨੂੰ ਅਮਲ 'ਚ ਲਿਆਂਦਾ ਜਾਵੇ | ਇਸੇ ਤਰ੍ਹਾਂ ਉਨ੍ਹਾਂ ਆਮ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਪੱੁਛਿਆ ਤੇ ਮੁਸ਼ਕਿਲਾਂ ਦੇ ਨਿਪਟਾਰੇ ਲਈ ਜਲਦ ਹੀ ਉਚਿਤ ਕਾਰਵਾਈ ਦਾ ਭਰੋਸਾ ਦਿੱਤਾ | ਇਸੇ ਤਰ੍ਹਾਂ ਉਨ੍ਹਾਂ ਤਹਿਸੀਲਦਾਰ ਦਫਤਰਾਂ ਦੀ ਵੀ ਚੈਕਿੰਗ ਕੀਤੀ ਤੇ ਮੁਲਾਜ਼ਮਾਂ ਦੇ ਹਾਜ਼ਰੀ ਰਜਿਸਟਰ ਵੀ ਚੈੱਕ ਕੀਤੇ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਰਾਗੀ ਸਭਾ (ਸ੍ਰੀ ਦਰਬਾਰ ਸਾਹਿਬ) ਦੀ ਇਕੱਤਰਤਾ 'ਚ ਹਜ਼ੂਰੀ ਰਾਗੀ ਜਥਿਆਂ ਦੇ ਜੋੜੀ ਵਾਲੇ ਤੇ ਸਹਾਇਕ ਰਾਗੀਆਂ ਦ... ਅਗਲੀ ਖ਼ਬਰ ਸੈਰ ਸਪਾਟਾ ਉਦਯੋਗ 'ਚ ਹੈ ਇਕ ਵਧੀਆ ਕਰੀਅਰ-ਪਿ੍ੰ. ਡਾ. ਅਮਰਦੀਪ ਗੁਪਤਾ <br/>
Ad Position 24