17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਜਨ ਸੇਵਾ ਸੁਸਾਇਟੀ ਨੇ ‘ਆਪ ਦਾ ਸਮਾਨ, ਮਾਨਵਤਾ ਦੇ ਕੰਮ’ ਪ੍ਰੋਜੈਕਟ ਤਹਿਤ 140 ਲੋੜਵੰਦਾਂ ਨੂੰ ਵੰਡੇ ਕੱਪੜੇ, ਬੂਟ ਅਤੇ ਭਾਂਡੇ

ਫ਼ਾਜ਼ਿਲਕਾ, 17 ਨਵੰਬਰ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਦੇ ਖੇਤਰ ਵਿਚ ਮੋਹਰੀ ਜਨ ਸੇਵਾ ਸੋਸਾਇਟੀ ਵਲੋਂ ਆਪਣੇ ਨਿਵੇਕਲੇ ‘ਆਪ ਦਾ ਸਮਾਨ, ਮਾਨਵਤਾ ਦੇ ਕੰਮ’ ਪ੍ਰੋਜੈਕਟ ਤਹਿਤ ਸਥਾਨਕ ਦਾਣਾ ਮੰਡੀ ਵਿਚ ਮਜ਼ਦੂਰੀ ਕਰਨ ਵਾਲੇ 140 ਲੋੜਵੰਦਾਂ ਨੂੰ ਕੱਪੜੇ, ਬੂਟ ਅਤੇ ਘਰੇਲੂ ਭਾਂਡੇ ਵੰਡੇ ਗਏ। ਇਸ ਵੰਡ ਵਿਚ ਕਰੀਬ 5 0 ਬੱਚੇ ਵੀ ਸ਼ਾਮਲ ਸਨ।

Ad Position 21
No active advertisement
ਅਜੀਤ ਡੈਸਕ 18-11-2026
ਫ਼ਾਜ਼ਿਲਕਾ, 17 ਨਵੰਬਰ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਦੇ ਖੇਤਰ ਵਿਚ ਮੋਹਰੀ ਜਨ ਸੇਵਾ ਸੋਸਾਇਟੀ ਵਲੋਂ ਆਪਣੇ ਨਿਵੇਕਲੇ ‘ਆਪ ਦਾ ਸਮਾਨ, ਮਾਨਵਤਾ ਦੇ ਕੰਮ’ ਪ੍ਰੋਜੈਕਟ ਤਹਿਤ ਸਥਾਨਕ ਦਾਣਾ ਮੰਡੀ ਵਿਚ ਮਜ਼ਦੂਰੀ ਕਰਨ ਵਾਲੇ 140 ਲੋੜਵੰਦਾਂ ਨੂੰ ਕੱਪੜੇ, ਬੂਟ ਅਤੇ ਘਰੇਲੂ ਭਾਂਡੇ ਵੰਡੇ ਗਏ। ਇਸ ਵੰਡ ਵਿਚ ਕਰੀਬ 5 0 ਬੱਚੇ ਵੀ ਸ਼ਾਮਲ ਸਨ। ਸੋਸਾਇਟੀ ਦੇ ਪ੍ਰਧਾਨ ਰਮਨ ਸੇਤੀਆ, ਸਕੱਤਰ ਆਕਾਸ਼ ਡੋਡਾ, ਖ਼ਜ਼ਾਨਚੀ ਸੁਨੀਲ ਡੇਅ ਅਤੇ ਇੰਚਾਰਜ ਰਾਜੀਵ ਕੁੱਕੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਸਾਇਟੀ ਵਲੋਂ ਹੁਣ ਤੱਕ ਇਸ ਮੁਹਿੰਮ ਦੇ 46 ਪੜਾਅ ਪੂਰੇ ਕਰ ਚੁੱਕੇ ਹਨ, ਜਿਨ੍ਹਾਂ ਰਾਹੀਂ ਕੁੱਲ 4800 ਲੋੜਵੰਦਾਂ ਨੂੰ ਪੁਰਾਣਾ ਪਰ ਵਧੀਆ ਹਾਲਤ ਵਿਚ ਸਾਮਾਨ ਮੁਹੱਈਆ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਆਖਿਆ ਕਿ ਇਹ ਉਪਰਾਲਾ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋ ਰਿਹਾ ਹੈ। ਇਸ ਮੌਕੇ ਵਿਕਾਸ ਮੋਂਗਾ, ਰਿੰਕੂ ਗੁੰਬਰ, ਆਸ਼ੂ ਸਚਦੇਵਾ, ਸੋਸਾਇਟੀ ਮੈਂਬਰ ਸੁਮਨ ਕੁੱਕੜ ਅਤੇ ਆਸ਼ੂ ਗੁੰਬਰ ਨੇ ਵਿਸ਼ੇਸ਼ ਤੌਰ ’ਤੇ ਕੱਪੜੇ ਅਤੇ ਬੂਟ ਭੇਟ ਕੀਤੇ। ਪ੍ਰੋਜੈਕਟ ਇੰਚਾਰਜ ਰਾਜੀਵ ਕੁੱਕੜ ਨੇ ਦੱਸਿਆ ਕਿ ਆਮ ਤੌਰ ’ਤੇ ਘਰਾਂ ਵਿਚ ਪੁਰਾਣੇ ਕੱਪੜੇ, ਬੂਟ, ਭਾਂਡੇ, ਸਕੂਲ ਬੈਗ, ਖਿਡੌਣੇ ਜਾਂ ਹੋਰ ਵਰਤੋਂ ਯੋਗ ਸਾਮਾਨ ਚੰਗੀ ਹਾਲਤ ਵਿਚ ਪਿਆ ਹੁੰਦਾ ਹੈ, ਜਿਸ ਨੂੰ ਲੋਕ ਸੋਸਾਇਟੀ ਨੂੰ ਸੌਂਪ ਸਕਦੇ ਹਨ। ਸੋਸਾਇਟੀ ਵਲੋਂ ਅਜਿਹੇ ਸਾਮਾਨ ਦੀ ਘਰ-ਘਰ ਪਛਾਣ ਕਰਕੇ ਯੋਗ ਅਤੇ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ਜਾਂਦਾ ਹੈ। ਇਸ ਮੌਕੇ ਸੋਸਾਇਟੀ ਦੇ ਅਹੁਦੇਦਾਰ ਪਵਨ ਬੱਬਰ, ਸੰਦੀਪ ਗੁਪਤਾ, ਐਡਵੋਕੇਟ ਰਾਕੇਸ਼ ਕੁਮਾਰ, ਜੋਤੀ ਮੱਕੜ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਲਾਲਾਬਾਦ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਕਿਸਾਨ ਦਲਜੀਤ ਸਿੰਘ ਦੀ ਨਿਕਲੀ ਇਕ ਕਰੋੜ ਦੀ ਦੀਵਾਲੀ ਬੰਪਰ ਲਾਟਰੀ
Ad Position 24