ਪ੍ਰਭਾਤ ਫੇਰੀਆਂ ਦੇ ਪਹਿਲੇ ਦਿਨ ਵੱਡੀ ਗਿਣਤੀ ’ਚ ਸੰਗਤਾਂ ਉਤਸ਼ਾਹ ਨਾਲ ਹੋਈਆਂ ਸ਼ਾਮਿਲ
ਫ਼ਾਜ਼ਿਲਕਾ, 3 ਨਵੰਬਰ (ਦਵਿੰਦਰ ਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਜਿ. ਫ਼ਾਜ਼ਿਲਕਾ ਵਲੋਂ ਪ੍ਰਭਾਤ ਫੇਰੀਆਂ ਸ਼ੁਰੂ ਹੋ ਗਈਆਂ ਹਨ।
ਫ਼ਾਜ਼ਿਲਕਾ, 3 ਨਵੰਬਰ (ਦਵਿੰਦਰ ਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਜਿ. ਫ਼ਾਜ਼ਿਲਕਾ ਵਲੋਂ ਪ੍ਰਭਾਤ ਫੇਰੀਆਂ ਸ਼ੁਰੂ ਹੋ ਗਈਆਂ ਹਨ। ਅੱਜ ਤੜਕਸਾਰ ਗੁਰਦੁਆਰਾ ਸਾਹਿਬ ਵਿਖੇ ਪੰਜ ਬਾਣੀਆਂ ਦੇ ਪਾਠ ਉਪਰੰਤ ਪ੍ਰਭਾਤ ਫੇਰੀ ਸ਼ੁਰੂ ਹੋਈ। ਸੈਂਕੜਿਆਂ ਦੀ ਗਿਣਤੀ ਅੰਦਰ ਸੰਗਤਾਂ ਨੇ ਇਸ ਪ੍ਰਭਾਤ ਫੇਰੀ ਵਿਚ ਹਿੱਸਾ ਲਿਆ। ਸੰਗਤਾਂ ਵਾਹਿਗੁਰੂ ਦਾ ਜਾਪ ਕਰਦੀਆਂ ਪ੍ਰਭਾਤ ਫੇਰੀ ਨਾਲ ਚੱਲ ਰਹੀਆਂ ਸਨ। ਇਹ ਪ੍ਰਭਾਤ ਫੇਰੀ ਗੁਰਮੀਤ ਸਿੰਘ ਰਾਣੂ ਪਰੂਥੀ ਦੇ ਗ੍ਰਹਿ ਵਿਖੇ ਪੁੱਜੀ। ਜਿੱਥੇ ਭਾਈ ਜਸਪ੍ਰੀਤ ਸਿੰਘ, ਬੀਬੀ ਤ੍ਰਿਪਤ ਕੌਰ ਦੇ ਜਥੇ ਨੇ ਗੁਰਬਾਣੀ ਦਾ ਅਨਮੋਲ ਕੀਰਤਨ ਕੀਤਾ। ਇਨ੍ਹਾਂ ਪ੍ਰਭਾਤ ਫੇਰੀਆਂ ਵਿਚ ਪ੍ਰਭਜੀਤ ਸਿੰਘ ਕਾਠਪਾਲ, ਅਮਰਜੀਤ ਸਿੰਘ ਸੰਧੂ, ਦਵਿੰਦਰ ਸਿੰਘ ਅਹੂਜਾ, ਜੋਗਿੰਦਰ ਸਿੰਘ ਨਾਮਧਾਰੀ, ਸੁਖਵਿੰਦਰ ਸਿੰਘ ਰਾਜੂ, ਸੁਖਵਿੰਦਰ ਸਿੰਘ ਤਨੇਜਾ, ਜਰਨੈਲ ਸਿੰਘ ਤਨੇਜਾ, ਨਰੈਣ ਸਿੰਘ ਬੈਂਕ ਵਾਲੇ, ਪਰਮਜੀਤ ਸਿੰਘ ਪਟਵਾਰ, ਜਤਿੰਦਰ ਸਿੰਘ ਨਾਗਪਾਲ, ਪਰਮਜੀਤ ਸਿੰਘ ਬੈਂਕ ਵਾਲੇ, ਮਹਿੰਗਾ ਸਿੰਘ, ਹਰੀਸ਼ ਚੰਦਰ ਪੁਪਨੇਜਾ, ਪ੍ਰੀਤਮ ਸਿੰਘ, ਹਰਮੰਦਰ ਸਿੰਘ ਬੱਸਾਂ ਵਾਲੇ, ਗੁਰਪ੍ਰੀਤ ਸਿੰਘ ਜੱਗਾ, ਗੁਰਵਿੰਦਰ ਸਿੰਘ ਸ਼ੇਰਾ, ਗੁਰਮੀਤ ਸਿੰਘ ਦੂਆ, ਜਗਦੇਵ ਸਿੰਘ, ਗੋਪ ਰਾਮ, ਜਗਦੇਵ ਸਿੰਘ, ਮਨਦੀਪ ਕੰਬੋਜ, ਵੰਸ਼ ਕੰਬੋਜ, ਕੰਵਲਜੀਤ ਕੰਬੋਜ ਆਦਿ ਵੱਡੀ ਗਿਣਤੀ ਵਿਚ ਬੀਬੀਆਂ ਹਾਜ਼ਰ ਸਨ । ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਰਿਵਾਰਿਕ ਮੈਂਬਰਾਂ ਦਾ ਸਨਮਾਨ ਕੀਤਾ ਗਿਆ।