04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਟੀ.ਬੀ. ਐਲੀਮੀਨੇਸ਼ਨ ਪ੍ਰੋਗਰਾਮ ਤਹਿਤ ਅਬੋਹਰ ਅਤੇ ਬਲਾਕ ਸੀਤੋ ਗੁੰਨ੍ਹੋਂ ਵਿਖੇ ਲੱਗਣ ਵਾਲੇ ਸਕਰੀਨਿੰਗ ਕੈਂਪਾਂ ਦਾ ਸ਼ੈਡਿਊਲ ਜਾਰੀ

ਫ਼ਾਜ਼ਿਲਕਾ, 3 ਨਵੰਬਰ (ਦਵਿੰਦਰ ਪਾਲ ਸਿੰਘ)-ਸਿਹਤ ਵਿਭਾਗ ਪੰਜਾਬ ਵਲੋਂ ਟੀ. ਬੀ ਮੁਕਤ ਰਾਜ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਮੰਤਵ ਨਾਲ ਪੂਰੇ ਰਾਜ ਵਿਚ ਇਕ ਵਿਸ਼ੇਸ਼ ਮੁਹਿੰਮ ਤਹਿਤ ਟੀ.

Ad Position 21
No active advertisement
ਅਜੀਤ ਡੈਸਕ 04-11-2026
ਫ਼ਾਜ਼ਿਲਕਾ, 3 ਨਵੰਬਰ (ਦਵਿੰਦਰ ਪਾਲ ਸਿੰਘ)-ਸਿਹਤ ਵਿਭਾਗ ਪੰਜਾਬ ਵਲੋਂ ਟੀ.ਬੀ ਮੁਕਤ ਰਾਜ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਮੰਤਵ ਨਾਲ ਪੂਰੇ ਰਾਜ ਵਿਚ ਇਕ ਵਿਸ਼ੇਸ਼ ਮੁਹਿੰਮ ਤਹਿਤ ਟੀ.ਬੀ ਸਕਰੀਨਿੰਗ ਕੈਂਪ ਲਗਾਏ ਜਾ ਰਹੇ ਹਨ। ਇਸ ਸੰਬੰਧ ਵਿਚ ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ ਡਾ. ਕਵਿਤਾ ਸਿੰਘ ਸਿਵਲ ਸਰਜਨ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀ.ਬੀ ਅਫ਼ਸਰ ਡਾ.ਨੀਲੂ ਚੁੱਘ ਦੀ ਨਿਗਰਾਨੀ ਹੇਠ ਜ਼ਿਲ੍ਹੇ ਵਿਖੇ ਲੱਗਣ ਵਾਲੇ ਟੀ.ਬੀ ਸਕਰੀਨਿੰਗ ਕੈਂਪਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਡਾ ਕਵਿਤਾ ਸਿੰਘ ਨੇ ਦੱਸਿਆ ਕਿ ਅਬੋਹਰ ਅਤੇ ਬਲਾਕ ਸੀਤੋ ਗੁੰਨ੍ਹੋਂ ਦੇ ਵੱਖ-ਵੱਖ ਆਮ ਆਦਮੀ ਕਲੀਨਿਕਾਂ ਵਿਚ ਸਪੈਸ਼ਲ ਸਕਰੀਨਿੰਗ ਕੈਂਪ ਲਗਾ ਕੇ ਹੈਂਡਹੇਲਡ ਐਕਸਰੇ ਮਸ਼ੀਨਾਂ ਰਾਹੀਂ ਮੁਫ਼ਤ ਐਕਸਰੇ ਕੀਤੇ ਜਾਣਗੇ। ਡਾ.ਕਵਿਤਾ ਸਿੰਘ ਨੇ ਕਿਹਾ ਕਿ ਟੀ.ਬੀ. ਇਕ ਭਿਆਨਕ ਰੋਗ ਹੈ, ਪ੍ਰੰਤੂ ਇਸ ਦਾ ਇਲਾਜ ਸੰਭਵ ਹੈ ਅਤੇ ਜਲਦ ਪਛਾਣ ਟੀ.ਬੀ.ਨੂੰ ਫੈਲਣ ਤੋਂ ਰੋਕਣ ਵਿਚ ਸਹਾਇਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਟੀ.ਬੀ ਦੇ ਮਰੀਜ਼ ਨੂੰ ਇਲਾਜ ਅਧੂਰਾ ਨਹੀਂ ਛੱਡਣਾ ਚਾਹੀਦਾ। ਜ਼ਿਲ੍ਹਾ ਟੀ.ਬੀ ਅਫ਼ਸਰ ਡਾ. ਨੀਲੂ ਚੁੱਘ ਦੀ ਦੇਖਰੇਖ ਵਿਚ ਲਗਾਏ ਜਾ ਰਹੇ ਇਹ ਕੈਪ 4 ਅਤੇ 5 ਨਵੰਬਰ ਨੂੰ ਆਮ ਆਦਮੀ ਕਲੀਨਿਕ ਪਟੇਲ ਪਾਰਕ, 6 ’ਤੇ 7 ਨਵੰਬਰ ਨੂੰ ਆਮ ਆਦਮੀ ਕਲੀਨਿਕ ਸੰਤ ਨਗਰ, 10 ਅਤੇ 11 ਨਵੰਬਰ ਨੂੰ ਆਮ ਆਦਮੀ ਕਲੀਨਿਕ ਅਜੀਮਗੜ੍ਹ, 12 ਅਤੇ 13 ਨਵੰਬਰ ਨੂੰ ਆਮ ਆਦਮੀ ਕਲੀਨਿਕ ਆਰਿਆ ਨਗਰ, 14 ’ਤੇ 17 ਨਵੰਬਰ ਨੂੰ ਆਮ ਆਦਮੀ ਕਲੀਨਿਕ ਖੁੱਬਣ, 18 ਅਤੇ 19 ਨਵੰਬਰ ਨੂੰ ਆਮ ਆਦਮੀ ਕਲੀਨਿਕ ਦੁਤਾਰਾਂਵਾਲੀ, 20 ’ਤੇ 21 ਨਵੰਬਰ ਨੂੰ ਆਮ ਆਦਮੀ ਕਲੀਨਿਕ ਬੱਲੂਆਣਾ, 23 ਅਤੇ 25 ਨਵੰਬਰ ਨੂੰ ਆਮ ਆਦਮੀ ਕਲੀਨਿਕ ਝੂੰਮਿਆਂਵਾਲੀ, 26 ਤੇ 27 ਨਵੰਬਰ ਨੂੰ ਆਮ ਆਦਮੀ ਕਲੀਨਿਕ ਖਾਟਵਾਂ ਅਤੇ 28 ਤੇ 30 ਨਵੰਬਰ ਨੂੰ ਆਮ ਆਦਮੀ ਕਲੀਨਿਕ ਵਰਿਆਮ ਖੇੜਾ ਵਿਖੇ ਟੀ.ਬੀ ਸਕਰੀਨਿੰਗ ਕੈਪ ਲਗਾਏ ਜਾਣਗੇ। ਡਾ.ਨੀਲੂ ਚੁੱਘ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ 15 ਦਿਨਾਂ ਤੋਂ ਜ਼ਿਆਦਾ ਖਾਂਸੀ, ਸ਼ਾਮ ਦੇ ਸਮੇਂ ਬੁਖ਼ਾਰ, ਭਾਰ ਘਟਣਾ, ਭੁੱਖ ਨਾ ਲੱਗਣਾ, ਸਾਹ ਲੈਣ ਵਿਚ ਦਿੱਕਤ ਆਵੇ ਤਾਂ ਟੀ.ਬੀ. ਹੋ ਸਕਦੀ ਹੈ। ਇਸ ਲਈ ਇਨ੍ਹਾਂ ਕੈਂਪਾਂ ਵਿਚ ਜਾਂ ਸਰਕਾਰੀ ਸਿਹਤ ਸੰਸਥਾ ਦੇ ਮਾਹਿਰ ਡਾਕਟਰ ਨਾਲ ਸਲਾਹ ਕੀਤੀ ਜਾਵੇ ਅਤੇ ਟੈੱਸਟ ਕਰਵਾਏ ਜਾਣ। ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਟੀ.ਬੀ. ਦਾ ਇਲਾਜ ਮੁਫ਼ਤ ਉਪਲਬਧ ਹੈ। ਇਸ ਦੌਰਾਨ ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਨਾ, ਮਨਬੀਰ ਸਿੰਘ, ਦਿਵੇਸ਼ ਕੁਮਾਰ, ਅਮਨ ਕੰਬੋਜ, ਸੁਖਦੇਵ ਸਿੰਘ, ਵਿਕੀ ਕੁਮਾਰ ਅਤੇ ਕਾਜਲ ਅਤੇ ਟੀ.ਬੀ ਬਰਾਂਚ ਦਾ ਸਟਾਫ਼ ਮੌਜੂਦ ਸੀ।
Ad Position 22
No active advertisement
ਪਿਛਲੀ ਖ਼ਬਰ ਪ੍ਰਭਾਤ ਫੇਰੀਆਂ ਦੇ ਪਹਿਲੇ ਦਿਨ ਵੱਡੀ ਗਿਣਤੀ ’ਚ ਸੰਗਤਾਂ ਉਤਸ਼ਾਹ ਨਾਲ ਹੋਈਆਂ ਸ਼ਾਮਿਲ ਅਗਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਘੱਲੂ ਵਿਖੇ ਮਾਨਸਿਕ ਸਿਹਤ ਜਾਗਰੂਕਤਾ ਨੂੰ ਸਮਰਪਿਤ ਨਾਟਕ ਦਾ ਆਯੋਜਨ
Ad Position 24