ਸਾਲਾਸਰ ਧਾਮ ਵਿਖੇ ਲੰਗਰ ਲਗਾਉਣ ਲਈ ਰਾਸ਼ਨ ਦਾ ਟਰੱਕ ਰਵਾਨਾ
ਜਲਾਲਾਬਾਦ,24 ਅਕਤੂਬਰ (ਜਸਕਰਨ ਸਿੰਘ ਤਨੇਜਾ)- ਰਾਜਸਥਾਨ ਸਥਿਤ ਪਵਿੱਤਰ ਸਾਲਾਸਰ ਧਾਮ ਵਿਖੇ ਸ਼ਰਧਾਲੂਆਂ ਲਈ ਲੰਗਰ ਲਗਾਉਣ ਦੇ ਉਦੇਸ਼ ਨਾਲ ਦੇਰ ਸ਼ਾਮ ਰਾਸ਼ਨ ਨਾਲ ਭਰਿਆ ਟਰੱਕ ਸ਼ਰਧਾ ਤੇ ਸੇਵਾ ਭਾਵਨਾ ਨਾਲ ਰਵਾਨਾ ਕੀਤਾ ਗਿਆ। ਇਸ ਮੌਕੇ ਅਸ਼ੋਕ ਅਨੇਜਾ ਤੇ ਕੌਂਸਲਰ ਸ਼ਸ਼ੀ ਬਾਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਜਲਾਲਾਬਾਦ,24 ਅਕਤੂਬਰ (ਜਸਕਰਨ ਸਿੰਘ ਤਨੇਜਾ)- ਰਾਜਸਥਾਨ ਸਥਿਤ ਪਵਿੱਤਰ ਸਾਲਾਸਰ ਧਾਮ ਵਿਖੇ ਸ਼ਰਧਾਲੂਆਂ ਲਈ ਲੰਗਰ ਲਗਾਉਣ ਦੇ ਉਦੇਸ਼ ਨਾਲ ਦੇਰ ਸ਼ਾਮ ਰਾਸ਼ਨ ਨਾਲ ਭਰਿਆ ਟਰੱਕ ਸ਼ਰਧਾ ਤੇ ਸੇਵਾ ਭਾਵਨਾ ਨਾਲ ਰਵਾਨਾ ਕੀਤਾ ਗਿਆ। ਇਸ ਮੌਕੇ ਅਸ਼ੋਕ ਅਨੇਜਾ ਤੇ ਕੌਂਸਲਰ ਸ਼ਸ਼ੀ ਬਾਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮਾਂਘੀ ਰਾਮ ਤੇ ਉਨ੍ਹਾਂ ਦੀ ਟੀਮ ਵਲੋਂ ਲੰਗਰ ਸੇਵਾ ਲਈ ਰਾਸ਼ਨ ਸਾਲਾਸਰ ਧਾਮ ਭੇਜਿਆ ਗਿਆ। ਇਸ ਸੇਵਾ ਦਾ ਮੁੱਖ ਉਦੇਸ਼ ਧਾਮ ਵਿਖੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਲੰਗਰ ਛਕਾਉਣ ਦੀ ਵਿਵਸਥਾ ਕਰਨਾ ਹੈ। ਇਸ ਮੌਕੇ ਧਾਰਮਿਕ ਸ਼ਰਧਾ ਤੇ ਸੇਵਾ ਭਾਵਨਾ ਦਾ ਮਾਹੌਲ ਦੇਖਣ ਨੂੰ ਮਿਲਿਆ।