18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਵਿਧਾਇਕ ਜਾਖੜ ਨੇ 7ਵੀਂ ਅਬੋਹਰ ਮੈਰਾਥਨ ਦੀ ਟੀ-ਸ਼ਰਟ ਤੇ ਮੈਡਲ ਕੀਤਾ ਲਾਂਚ

ਅਬੋਹਰ, 17 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਜਾਖੜ ਟਰੱਸਟ ਵਲੋਂ ਕਰਵਾਈ ਜਾ ਰਹੀ 7ਵੀਂ ਅਬੋਹਰ ਮੈਰਾਥਨ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਉਤਸ਼ਾਹ ਵਧਣ ਲੱਗਾ ਹੈ। ਇਸੇ ਲੜੀ ਤਹਿਤ ਵਿਧਾਇਕ ਸੰਦੀਪ ਜਾਖੜ ਨੇ ਮੈਰਾਥਨ ਦੀ ਟੀ-ਸ਼ਰਟ ਅਤੇ ਮੈਡਲ ਲਾਂਚ ਕੀਤੇ।

Ad Position 21
No active advertisement
ਅਜੀਤ ਡੈਸਕ 18-10-2026
ਅਬੋਹਰ, 17 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਜਾਖੜ ਟਰੱਸਟ ਵਲੋਂ ਕਰਵਾਈ ਜਾ ਰਹੀ 7ਵੀਂ ਅਬੋਹਰ ਮੈਰਾਥਨ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਉਤਸ਼ਾਹ ਵਧਣ ਲੱਗਾ ਹੈ। ਇਸੇ ਲੜੀ ਤਹਿਤ ਵਿਧਾਇਕ ਸੰਦੀਪ ਜਾਖੜ ਨੇ ਮੈਰਾਥਨ ਦੀ ਟੀ-ਸ਼ਰਟ ਅਤੇ ਮੈਡਲ ਲਾਂਚ ਕੀਤੇ। ਇਸ ਮੌਕੇ ਉਨ੍ਹਾਂ ਨੇ ਖ਼ੁਦ ਵੀ 10 ਕਿੱਲੋਮੀਟਰ ਦੀ ਪ੍ਰੈਕਟਿਸ ਦੌੜ ਵਿਚ ਹਿੱਸਾ ਲਿਆ ਅਤੇ ਲੋਕਾਂ ਨੂੰ ਸਰੀਰਕ ਤੰਦਰੁਸਤੀ, ਨਿਯਮਤ ਕਸਰਤ ਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦਾ ਸੁਨੇਹਾ ਦਿੱਤਾ। 7ਵੀਂ ਅਬੋਹਰ ਮੈਰਾਥਨ 1 ਨਵੰਬਰ ਨੂੰ ਕਰਵਾਈ ਜਾਵੇਗੀ। ਮੈਰਾਥਨ ਦੀ ਸ਼ੁਰੂਆਤ ਸਵੇਰੇ 5:30 ਵਜੇ ਸ਼ਹੀਦ ਊਧਮ ਸਿੰਘ ਚੌਕ ਤੋਂ ਹੋਵੇਗੀ। ਸਮਾਗਮ ਦਾ ਮੁੱਖ ਉਦੇਸ਼ ਸ਼ਹਿਰ ਵਾਸੀਆਂ ਨੂੰ ਸਰੀਰਕ ਗਤੀਵਿਧੀਆਂ ਪ੍ਰਤੀ ਜਾਗਰੂਕ ਕਰਨਾ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਤੇ ਸਮਾਜ ਵਿਚ ਸਿਹਤ ’ਤੇ ਤੰਦਰੁਸਤੀ ਪ੍ਰਤੀ ਹਾਂ-ਪੱਖੀ ਮਾਹੌਲ ਪੈਦਾ ਕਰਨਾ ਹੈ। ਵਿਧਾਇਕ ਸੰਦੀਪ ਜਾਖੜ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਮੈਰਾਥਨ ਵਿਚ ਹਿੱਸਾ ਲੈਣ। ਅਜਿਹੇ ਸਮਾਗਮਾਂ ਨਾਲ ਲੋਕਾਂ ਵਿਚ ਤੰਦਰੁਸਤ ਰਹਿਣ ਦੀ ਆਦਤ ਵਿਕਸਿਤ ਹੁੰਦੀ ਹੈ ਤੇ ਨੌਜਵਾਨਾਂ ਨੂੰ ਆਪਣੀ ਊਰਜਾ ਸਹੀ ਦਿਸ਼ਾ ਵਿਚ ਲਗਾਉਣ ਦਾ ਮੌਕਾ ਮਿਲਦਾ ਹੈ। ਟੀ-ਸ਼ਰਟ ਅਤੇ ਮੈਡਲ ਲਾਂਚ ਕਰਨ ਤੇ ਪ੍ਰੈਕਟਿਸ ਰਨ ਦੌਰਾਨ ਵਿਕਾਸ ਸਿੰਗਲਾ, ਬੱਬੂ ਓਸ਼ੋ, ਦੀਪਕ ਬਾਂਸਲ, ਹਰਦੇਵ ਸਿੰਘ, ਸੀਆ ਸਹਾਰਨ, ਸੁਭਾਸ਼ ਬਾਵਾ, ਰਾਧੇ ਸਿੰਘ, ਪਰਮਪਾਲ ਸਿੰਘ, ਸ਼ਮਸ਼ੇਰ ਢਿੱਲੋਂ, ਵਰਿੰਦਰ ਤਨੇਜਾ, ਇੰਦਰ ਸਾਰਸਵਤ, ਅਮਨ ਮੂੰਡ, ਮਾਨਕ ਸ਼ਾਹ ਤੇ ਗੋਰਾ ਅਰਨੀਵਾਲਾ ਆਪਣੀਆਂ-ਆਪਣੀਆਂ ਟੀਮਾਂ ਸਮੇਤ ਪਹੁੰਚੇ।
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ’ਚ ਗੱਡੀਆਂ ਦੀ ਪਾਸਿੰਗ ਸ਼ੁਰੂ, ਪਹਿਲੇ ਦਿਨ 25 ’ਚੋਂ 18 ਵਾਹਨ ਪਾਸ ਅਗਲੀ ਖ਼ਬਰ ਡੀ.ਏ.ਵੀ ਸਕੂਲ ਹਰੀਪੁਰਾ ਦੀ ਏਂਜਲ ਨੇ ਕਵਿਤਾ ਗਾਇਨ ’ਚ ਰਚਿਆ ਇਤਿਹਾਸ
Ad Position 24