17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਦੁਸਹਿਰਾ ਕਮੇਟੀ ਜ਼ੀਰਾ ਨੇ ਅਲੌਕਿਕ ਝਾਕੀ ਕੱਢੀ

ਜ਼ੀਰਾ, 17 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਦੁਸ਼ਹਿਰੇ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਸਥਾਨਕ ਦੁਸ਼ਹਿਰਾ ਕਮੇਟੀ ਜ਼ੀਰਾ ਵਲੋਂ ਸ਼ਰਧਾ ਤੇ ਧੂਮਧਾਮ ਨਾਲ ਮਨਮੋਹਕ ਝਾਕੀਆਂ ਸਜਾਈਆਂ ਗਈਆਂ ਗਈ। ਇਸ ਧਾਰਮਿਕ ਸਮਾਗਮ ਵਿਚ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਧਰਮਪਾਲ ਚੁੱਘ, ਪੰਜਾਬ ਐਗਰੋ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਤੇ ਸ਼ੰਕਰ ਕਟਾਰੀਆ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਤੇ ਬਰਾਤ ਦੀ ਅਗਵਾਈ ਕੀਤੀ।

Ad Position 21
No active advertisement
ਅਜੀਤ ਡੈਸਕ 18-10-2026
ਜ਼ੀਰਾ, 17 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਦੁਸ਼ਹਿਰੇ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਸਥਾਨਕ ਦੁਸ਼ਹਿਰਾ ਕਮੇਟੀ ਜ਼ੀਰਾ ਵਲੋਂ ਸ਼ਰਧਾ ਤੇ ਧੂਮਧਾਮ ਨਾਲ ਮਨਮੋਹਕ ਝਾਕੀਆਂ ਸਜਾਈਆਂ ਗਈਆਂ ਗਈ। ਇਸ ਧਾਰਮਿਕ ਸਮਾਗਮ ਵਿਚ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਧਰਮਪਾਲ ਚੁੱਘ, ਪੰਜਾਬ ਐਗਰੋ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਤੇ ਸ਼ੰਕਰ ਕਟਾਰੀਆ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਤੇ ਬਰਾਤ ਦੀ ਅਗਵਾਈ ਕੀਤੀ। ਇਹ ਅਲੌਕਿਕ ਝਾਕੀ ਬਜਰੰਗ ਭਵਨ ਜ਼ੀਰਾ ਤੋਂ ਬੈਂਡ-ਵਾਜਿਆਂ, ਢੋਲ-ਢਮੱਕਿਆਂ ਤੇ ਭਗਵਾਨ ਰਾਮ ਦੇ ਜੈਕਾਰਿਆਂ ਦੀ ਗੂੰਜ ਹੇਠ ਰਵਾਨਾ ਹੋਈ। ਸ਼ਹਿਰ ਦੇ ਮੁੱਖ ਬਾਜ਼ਾਰਾਂ ਤੇ ਵੱਖ-ਵੱਖ ਮਾਰਗਾਂ ਤੋਂ ਹੁੰਦੀ ਹੋਈ ਬਰਾਤ ਜਦੋਂ ਸ਼ੇਰਾਂ ਵਾਲਾ ਚੌਂਕ ਪਹੁੰਚੀ ਤਾਂ ਉੱਥੇ ਦਾ ਦ੍ਰਿਸ਼ ਅਲੌਕਿਕ ਤੇ ਸ਼ਰਧਾਮਈ ਬਣ ਗਿਆ। ਇਸ ਦੌਰਾਨ ਰੰਗ-ਬਿਰੰਗੀ ਆਤਿਸ਼ਬਾਜ਼ੀ ਚਲਾਈ ਗਈ ਤੇ ਰਵਾਇਤੀ ਮਿਲਣੀ ਦੀ ਰਸਮ ਨਿਭਾਈ ਗਈ। ਰਸਤੇ ਵਿਚ ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਵਲੋਂ ਬਰਾਤ ’ਤੇ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਰਾਜੇਸ਼ ਕੁਮਾਰ ਲੱਕੀ ਪਾਸੀ, ਪ੍ਰੈੱਸ ਸਕੱਤਰ ਦੀਪਕ ਭਾਰਗਵ ਤੇ ਸਮੂਹ ਪ੍ਰਬੰਧਕਾਂ ਵਲੋਂ ਆਏ ਹੋਏ ਮੁੱਖ ਮਹਿਮਾਨਾਂ, ਬਰਾਤੀਆਂ ਤੇ ਪਤਵੰਤਿਆਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਜਰੰਗ ਭਵਨ ਦੇ ਪ੍ਰਧਾਨ ਡਾ. ਸੁਭਾਸ਼ ਉੱਪਲ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਢੰਡ, ਰਾਈਸ ਸ਼ੈੱਲਰ ਐਸੋਸੀਏਸ਼ਨ ਦੇ ਪ੍ਰਧਾਨ ਸ਼ੰਮੀ ਜੈਨ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਿਆਰਾ ਸਿੰਘ ਢਿੱਲੋਂ, ਸਾਵਨ ਮੱਲ ਟਰੱਸਟ ਦੇ ਪ੍ਰਧਾਨ ਰਾਜੀਵ ਬਾਂਸਲ, ਕਰਿਆਨਾ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਭਾਟੀਆ, ਸੁਨੀਲ ਗਰੋਵਰ, ਐੱਮ.ਸੀ. ਸੁਖਵਿੰਦਰ ਸੁੱਖ, ਸੋਨੂੰ ਮਸੀਹ, ਵਿਜੇ ਧਵਨ, ਸੁਖਵਿੰਦਰ ਸਿੰਘ ਕੰਡਾ, ਸਤੀਸ਼ ਜਨੇਜਾ, ਰਾਮ ਤੀਰਥ ਸ਼ਰਮਾ, ਬਿੱਟੂ ਮਹਿਤਾ, ਸੋਮ ਪ੍ਰਕਾਸ਼, ਕੁਲਭੂਸ਼ਣ ਸ਼ਰਮਾ, ਸਤਪਾਲ ਨਰੂਲਾ, ਗੌਰਵ ਪਾਸੀ, ਕੁਲਦੀਪ ਸ਼ਰਮਾ, ਵਿਜੇ ਸ਼ਰਮਾ, ਸੋਨੂੰ ਭਾਰਗਵ, ਡਾ. ਰਾਜ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਾ. ਸੁਹਾਨੀ ਡੋਡਾ ਦੀ ਅਗਵਾਈ ਹੇਠ ‘ਆਪ’ ਦੀ ਸਮੁੱਚੀ ਲੀਡਰਸ਼ਿਪ ਤੇ ਵਰਕਰ ਇਕਜੁੱਟ : ਪ੍ਰੋ.ਤੇਜਵੀਰ ਸਿੰਘ ਬਰਾੜ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਨਾਲ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਦੀ ਖੁੱਲੀ ਪੋਲ- ਆਸ਼ੂ ਬੰਗੜ, ਸਰਬਜੀਤ ਕੌਰ ਬਰਾੜ
Ad Position 24