ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਦਰਸ਼ਨਾਂ ਸਦਕਾ ਸਕਾਲਰਸ਼ਿਪ ਮੋਰਚਾ ਜਿੱਤਿਆ- ਧਰਮੂ ਵਾਲਾ, ਸਟਾਲਿਨ
ਜਲਾਲਾਬਾਦ, 9 ਅਕਤੂਬਰ (ਜਸਕਰਨ ਸਿੰਘ ਤਨੇਜਾ)- ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਦਰਸ਼ਨ ਸਦਕਾ ਹੁਣ ਰੀਅਪੀਅਰ ਵਾਲੇ ਵਿਦਿਆਰਥੀ ਵੀ ਵਜ਼ੀਫ਼ਾ ਫਾਰਮ ਭਰ ਸਕਣਗੇ। ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂ ਵਾਲਾ, ਜ਼ਿਲ੍ਹਾ ਫ਼ਾਜ਼ਿਲਕਾ ਸਕੱਤਰ ਸਟਾਲਿਨ ਲਮੋਚੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਡਾ.
ਜਲਾਲਾਬਾਦ, 9 ਅਕਤੂਬਰ (ਜਸਕਰਨ ਸਿੰਘ ਤਨੇਜਾ)- ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਦਰਸ਼ਨ ਸਦਕਾ ਹੁਣ ਰੀਅਪੀਅਰ ਵਾਲੇ ਵਿਦਿਆਰਥੀ ਵੀ ਵਜ਼ੀਫ਼ਾ ਫਾਰਮ ਭਰ ਸਕਣਗੇ। ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂ ਵਾਲਾ, ਜ਼ਿਲ੍ਹਾ ਫ਼ਾਜ਼ਿਲਕਾ ਸਕੱਤਰ ਸਟਾਲਿਨ ਲਮੋਚੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਡਾ.ਭੀਮ ਰਾਓ ਅੰਬੇਡਕਰ ਸਕਾਲਰਸ਼ਿਪ ਪੋਰਟਲ ਦਾ ਨਾਂਅ ਬਦਲ ਕੇ ਐਨ.ਐੱਸ.ਪੀ. ਕਰ ਦਿੱਤਾ ਗਿਆ ਹੈ ਜਿਸ ਵਿਚ ਕਮੀ ਪਾਈ ਗਈ ਸੀ ਜਿਹੜੇ ਰੀਅਪੀਅਰ ਵਾਲੇ ਵਿਦਿਆਰਥੀ ਉਹ ਅਗਲੇ ਸਮੈਸਟਰ ਵਿਚ ਵਜ਼ੀਫ਼ਾ ਨਹੀਂ ਭਰ ਸਕਦੇ ਭਾਵ ਟੋਟਲ ਨੰਬਰ ਪੇਪਰਾਂ ਦੇ ਹੋਣਗੇ ਤਾਂ ਹੀ ਵਜ਼ੀਫ਼ਾ ਭਰਿਆ ਜਾਵੇਗਾ। ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਦੀ ਇਸ ਮਸਲੇ ਨੂੰ ਲੈ ਕੇ ਤੁਰੰਤ ਇਕ ਮੀਟਿੰਗ ਬੁਲਾਈ ਗਈ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਪੂਰੇ ਪੰਜਾਬ ਦੇ ਵਿੱਦਿਅਕ ਅਦਾਰਿਆਂ ਵਿਚ ਇਸ ਦਾ ਡਟਵਾਂ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਰੁਪਾਲਾ, ਅੰਜੂ ਸਮੇਤ ਹੋਰ ਵਿਦਿਆਰਥੀ ਸ਼ਾਮਲ ਸਨ।