ਸੱਚਖੰਡ ਕਾਨਵੈਂਟ ਸਕੂਲ ’ਚ ਕਲੱਬ ਗਤੀਵਿਧੀਆਂ ਪੂਰੇ ਉਤਸ਼ਾਹ ਨਾਲ ਜਾਰੀ
ਅਬੋਹਰ, 9 ਅਕਤੂਬਰ (ਵਿਵੇਕ ਹੂੜੀਆ)- ਸੱਚਖੰਡ ਕਾਨਵੈਂਟ ਸਕੂਲ ਅਬੋਹਰ ਵਿਖੇ ਕਲੱਬ ਗਤੀਵਿਧੀਆਂ ਪੂਰੇ ਉਤਸ਼ਾਹ ਤੇ ਉਮੰਗ ਨਾਲ ਜਾਰੀ ਹਨ। ਇਨ੍ਹਾਂ ਗਤੀਵਿਧੀਆਂ ਦੇ ਮਾਧਿਅਮ ਨਾਲ ਵਿਦਿਆਰਥੀਆਂ ਨੂੰ ਰੋਜ਼ਾਨਾ ਕੁੱਝ ਨਵਾਂ ਸਿੱਖਣ, ਆਪਣੀ ਪ੍ਰਤਿਭਾ ਨੂੰ ਪਛਾਣਨ ਅਤੇ ਆਪਣੀਆਂ ਰੁਚੀਆਂ ਨੂੰ ਵਿਕਸਿਤ ਕਰਨ ਦੇ ਭਰਪੂਰ ਮੌਕੇ ਮਿਲ ਰਹੇ ਹਨ।
ਅਬੋਹਰ, 9 ਅਕਤੂਬਰ (ਵਿਵੇਕ ਹੂੜੀਆ)- ਸੱਚਖੰਡ ਕਾਨਵੈਂਟ ਸਕੂਲ ਅਬੋਹਰ ਵਿਖੇ ਕਲੱਬ ਗਤੀਵਿਧੀਆਂ ਪੂਰੇ ਉਤਸ਼ਾਹ ਤੇ ਉਮੰਗ ਨਾਲ ਜਾਰੀ ਹਨ। ਇਨ੍ਹਾਂ ਗਤੀਵਿਧੀਆਂ ਦੇ ਮਾਧਿਅਮ ਨਾਲ ਵਿਦਿਆਰਥੀਆਂ ਨੂੰ ਰੋਜ਼ਾਨਾ ਕੁੱਝ ਨਵਾਂ ਸਿੱਖਣ, ਆਪਣੀ ਪ੍ਰਤਿਭਾ ਨੂੰ ਪਛਾਣਨ ਅਤੇ ਆਪਣੀਆਂ ਰੁਚੀਆਂ ਨੂੰ ਵਿਕਸਿਤ ਕਰਨ ਦੇ ਭਰਪੂਰ ਮੌਕੇ ਮਿਲ ਰਹੇ ਹਨ। ਸਕੂਲ ਵਿਚ ਗਣਿਤ ਦੀਆਂ ਰੋਚਕ ਟ੍ਰਿਕਸ, ਸੰਗੀਤਕ ਸਾਜ਼ਾਂ ਦਾ ਅਭਿਆਸ, ਬਾਸਕਟਬਾਲ, ਸਾਹ ਨਾਲ ਸਬੰਧਿਤ ਅਭਿਆਸ, ਨ੍ਰਿਤ (ਡਾਂਸ), ਡੰਬਲ ਡਾਂਸ ਤੇ ਯੋਗ ਵਰਗੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਰਾਹੀਂ ਵਿਦਿਆਰਥੀ ਨਾ ਕੇਵਲ ਨਵੇਂ ਹੁਨਰ ਸਿੱਖ ਰਹੇ ਹਨ, ਸਗੋਂ ਉਨ੍ਹਾਂ ਵਿਚ ਇਕਾਗਰਤਾ, ਸਰੀਰਕ ਫਿਟਨੈੱਸ, ਅਨੁਸ਼ਾਸਨ ਤੇ ਟੀਮ ਭਾਵਨਾ ਵਰਗੇ ਗੁਣਾਂ ਦਾ ਵੀ ਵਿਕਾਸ ਹੋ ਰਿਹਾ ਹੈ। ਸਕੂਲ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਪੜ੍ਹਾਈ ਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚਕਾਰ ਬਿਹਤਰ ਸੰਤੁਲਨ ਬਣਾਉਣ ਲਈ ਨਿਰੰਤਰ ਯਤਨਸ਼ੀਲ ਹੈ।